menu-icon
Punjabi Story Line
Raksha Bandhan 2026
  • Home
  • News
  • Punjab
  • ਦਿੱਲੀ ਦੀ ਲੜਕੀ ਦਾ ਜਲੰਧਰ ਥਾਣੇ 'ਚ ਹਾਈਵੋਲਟੇਜ ਹੰਗਾਮਾ, ਜਾਣੋ ਕੀ ਹੈ ਪੂਰਾ ਮਾਮਲਾ

ਦਿੱਲੀ ਦੀ ਲੜਕੀ ਦਾ ਜਲੰਧਰ ਥਾਣੇ 'ਚ ਹਾਈਵੋਲਟੇਜ ਹੰਗਾਮਾ, ਜਾਣੋ ਕੀ ਹੈ ਪੂਰਾ ਮਾਮਲਾ

ਦਿੱਲੀ ਦੀ ਰਹਿਣ ਵਾਲੀ ਲੜਕੀ ਨੇ ਦੱਸਿਆ ਕਿ ਸ਼ਾਦੀ ਡਾਟ ਕਾਮ ਰਾਹੀਂ ਉਹ ਜਲੰਧਰ ਨਿਊ ਦਿਓਲ ਨਗਰ ਦੇ ਰਹਿਣ ਵਾਲੇ ਦੁਸ਼ਯੰਤ ਨਾਂ ਦੇ ਨੌਜਵਾਨ ਦੇ ਸੰਪਰਕ 'ਚ ਆਈ ਸੀ। ਦੋਵਾਂ ਵਿਚਾਲੇ ਚੰਗੀ ਗੱਲਬਾਤ ਹੋਈ ਅਤੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਗਿਆ। ਇਸ ਤੋਂ ਬਾਅਦ ਲੜਕੀ ਨੇ ਰਿਸ਼ਤੇ ਲਈ ਹਾਂ ਕਰ ਦਿੱਤੀ।

Date Updated Last Updated : 13 December 2023, 10:23 AM IST
Share:

ਪੰਜਾਬ ਦੇ ਜਲੰਧਰ ਦੇ ਭਾਰਗਵ ਕੈਂਪ ਥਾਣੇ ਦੇ ਬਾਹਰ ਮੰਗਲਵਾਰ ਰਾਤ ਨੂੰ ਦਿੱਲੀ ਦੀ ਇੱਕ ਲੜਕੀ ਨੇ ਹੰਗਾਮਾ ਕਰ ਦਿੱਤਾ। ਲੜਕੀ ਨੇ ਨਿਊ ਦਿਓਲ ਨਗਰ ਦੇ ਰਹਿਣ ਵਾਲੇ ਇੱਕ ਨੌਜਵਾਨ 'ਤੇ ਵਿਆਹ ਦੇ ਬਹਾਨੇ ਸਰੀਰਕ ਸਬੰਧ ਬਣਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਜਦੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਤਾਂ ਥਾਣੇ ਵਿੱਚ ਇਸ ਦੀ ਕੋਈ ਸੁਣਵਾਈ ਨਹੀਂ ਹੋਈ। ਇਸ ਸਬੰਧੀ ਜਦੋਂ ਲੜਕੀ ਨੇ ਥਾਣੇ ਵਿੱਚ ਹੰਗਾਮਾ ਕੀਤਾ ਤਾਂ ਪੁਲਿਸ ਨੇ ਉਸ ਦੀ ਸ਼ਿਕਾਇਤ ਲੈ ਲਈ।

 

ਮੁਲਜ਼ਮ ਨੇ ਲੜਕੀ ਤੋਂ ਲਏ 9 ਲੱਖ ਰੁਪਏ

ਪੀੜਤ ਲੜਕੀ ਨੇ ਦੱਸਿਆ ਕਿ ਉਕਤ ਨੌਜਵਾਨ ਜਲੰਧਰ-ਲੁਧਿਆਣਾ ਹਾਈਵੇਅ, ਪਰਾਗਪੁਰ ਨੇੜੇ ਸਥਿਤ ਇੱਕ ਨਿੱਜੀ ਰੈਸਟੋਰੈਂਟ ਵਿੱਚ ਵਾਲਿਟ ਪਾਰਕਿੰਗ ਦਾ ਠੇਕਾ ਚਲਾਉਂਦਾ ਹੈ। ਦੁਸ਼ਯੰਤ ਨੇ ਕਾਰੋਬਾਰ ਚਲਾਉਣ ਦੇ ਨਾਂ 'ਤੇ ਉਸ ਤੋਂ ਕਰੀਬ 8 ਤੋਂ 9 ਲੱਖ ਰੁਪਏ ਲਏ। ਉਸ ਨੇ ਸਾਰੇ ਪੈਸੇ ਆਨਲਾਈਨ ਦਿੱਤੇ ਸਨ। ਜਿਸ ਦਾ ਸਾਰਾ ਰਿਕਾਰਡ ਉਸ ਕੋਲ ਹੈ। ਪੀੜਤਾ ਨੇ ਦੱਸਿਆ ਕਿ ਦੁਸ਼ਯਤ ਨੇ ਇਹ ਪੈਸੇ ਉਸ ਤੋਂ ਡੇਢ ਸਾਲ ਪਹਿਲਾਂ ਲਏ ਸਨ। ਪਰ ਜਦੋਂ ਵਿਆਹ ਦਾ ਸਮਾਂ ਆਇਆ ਤਾਂ ਉਹ ਪਿੱਛੇ ਹਟ ਗਿਆ।

 

ਵਿਆਹ ਤੋਂ ਮੁਕਰਿਆ ਮੁਲਜ਼ਮ

ਪੀੜਤ ਲੜਕੀ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਜਲੰਧਰ ਦੇ ਭਾਰਗਵ ਕੈਂਪ ਥਾਣੇ ਵਿੱਚ ਆ ਰਹੀ ਸੀ। ਪਰ ਉਸ ਦੀ ਗੱਲ ਨਹੀਂ ਸੁਣੀ ਗਈ, ਜਦੋਂ ਮੰਗਲਵਾਰ ਰਾਤ ਲੜਕੀ ਨੇ ਹੰਗਾਮਾ ਕੀਤਾ ਤਾਂ ਪੁਲਿਸ ਉਸ ਦੀ ਸ਼ਿਕਾਇਤ ਲੈਣ ਲਈ ਤਿਆਰ ਹੋ ਗਈ। ਪੁਲਿਸ ਨੇ ਵੀ ਕੇਸ ਦਰਜ ਕਰਨ ਦਾ ਭਰੋਸਾ ਦਿੱਤਾ ਹੈ। ਲੜਕੀ ਨੇ ਦੱਸਿਆ ਕਿ ਜਦੋਂ ਵੀ ਉਹ ਦੁਸ਼ਯੰਤ ਨੂੰ ਵਿਆਹ ਦੀ ਗੱਲ ਕਰਨ ਲਈ ਕਹਿੰਦੀ ਸੀ ਤਾਂ ਨੌਜਵਾਨ ਦਾ ਪਿਤਾ ਬੀਮਾਰ ਹੋਣ ਦਾ ਬਹਾਨਾ ਬਣਾ ਲੈਂਦਾ ਸੀ। ਪੀੜਤਾ ਨੇ ਦੱਸਿਆ ਕਿ ਉਹ ਉਸ ਦੇ ਪਰਿਵਾਰ ਨੂੰ ਵੀ ਜਾਣਦੀ ਹੈ। ਪਰ ਹੁਣ ਉਕਤ ਨੌਜਵਾਨ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

 

ਲੜਕੀ ਨੇ ਲਾਈ ਇੰਨਸਾਫ ਦੀ ਗੁਹਾਰ

ਪੀੜਤ ਲੜਕੀ ਨੇ ਦੱਸਿਆ ਕਿ ਦੋਨਾਂ ਦੀ ਮੁਲਾਕਾਤ ਕੁਝ ਦਿਨ ਪਹਿਲਾਂ ਇੱਕ ਨਿੱਜੀ ਹੋਟਲ ਵਿੱਚ ਹੋਈ ਸੀ। ਇਸ ਦੌਰਾਨ ਦੁਸ਼ਯੰਤ ਨੇ ਉਸ ਦੀ ਕੁੱਟਮਾਰ ਕੀਤੀ। ਕਿਉਂਕਿ ਉਸ ਨੂੰ ਪਤਾ ਲੱਗਾ ਸੀ ਕਿ ਉਸ ਦਾ ਕਈ ਹੋਰ ਕੁੜੀਆਂ ਨਾਲ ਅਫੇਅਰ ਸੀ। ਪੀੜਤਾ ਨੇ ਦੱਸਿਆ ਕਿ ਨੌਜਵਾਨ ਨੇ ਉਸ ਦੀਆਂ ਅਸ਼ਲੀਲ ਵੀਡੀਓਜ਼ ਬਣਾਈਆਂ ਸਨ। ਹੁਣ ਪੀੜਤ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

Recent News