Courtesy: pinterest
ਅਮ੍ਰਿਤਸਰ: ਪੈਟਰੋਲ ਦਾ ਲੰਗਰ ਲਗਾਉਣ ਤੋਂ ਬਾਅਦ ਚਰਚਾ 'ਚ ਆਏ ਅਮ੍ਰਿਤਸਰ ਦੇ ਨਿਵਾਸੀ ਅਤੇ ਕਾਰੋਬਾਰੀ ਰਾਕੇਸ਼ ਤ੍ਰੇਹਨ ਨੇ ਹੁਣ ਨਵਾਂ ਐਲਾਨ ਕੀਤਾ ਹੈ। 'ਰਾਜਾ ਦੀ ਕਿੰਗ' ਦੇ ਨਾਮ ਤੋਂ ਫੇਮਸ ਰਾਕੇਸ਼ ਨੇ ਹਾਲ ਹੀ 'ਚ ਔਰਤਾਂ ਲਈ ਆਈ-ਫੋਨ ਦਾ ਲੰਗਰ ਲਗਾਉਣ ਦੀ ਗੱਲ ਕਹੀ ਹੈ। ਹਾਲਾਂਕਿ, ਇਸ ਮੁਫ਼ਤ ਆਈਫੋਨ ਆਫਰ ਦਾ ਲਾਭ ਲ਼ੈਣ ਲਈ ਉਨ੍ਹਾਂ ਨੇ ਕੁੱਝ ਸ਼ਰਤਾਂ ਅਤੇ ਨਿਯਮ ਵੀ ਤੈਅ ਕੀਤੇ ਹਨ, ਜਿਨ੍ਹਾਂ ਨੂੰ ਫਾਲੋ ਕਰਕੇ ਫਰੀ 'ਚ ਫੋਨ ਪ੍ਰਾਪਤ ਕੀਤਾ ਜਾ ਸਕਦਾ ਹੈ।
ਸੋਸ਼ਲ ਮੀਡੀਆ 'ਤੇ ਇੱਕ ਵੀਡਿਓ ਜਾਰੀ ਕਰਦਿਆਂ ਰਾਜਾ ਦੀ ਕਿੰਗ ਨੇ ਆਫ਼ਰ ਦਾ ਲਾਭ ਲੈਣ ਲਈ ਪੂਰੀ ਪ੍ਰੀਕਿਰਿਆ ਦੱਸੀ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਲਾਭ ਸਿਰਫ਼ ਮਹਿਲਾਵਾਂ ਹੀ ਲੈ ਸਕਦੀਆਂ ਹਨ। ਇਸ ਲਈ ਉਨ੍ਹਾਂ ਦੀ ਉਮਰ 18 ਜਾਂ ਉਸਤੋਂ ਘੱਟ ਹੋਣੀ ਚਾਹੀਦੀ ਹੈ। ਵੀਡਿਓ ਵਿੱਚ ਰਾਕੇਸ਼ ਤ੍ਰੇਹਨ ਨੇ ਇੱਕ ਨੰਬਰ (8343000786) ਵੀ ਸਾਂਝਾ ਕੀਤਾ।
ਦਰਅਸਲ, ਰਾਕੇਸ਼ ਤ੍ਰੇਹਨ ਨੇ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਅਤੇ ਕੁੜੀਆਂ ਲਈ ਇੱਕ WhatsApp ਗਰੁੱਪ ਬਣਾਇਆ ਹੈ। ਇਸ ਗਰੁੱਪ ਵਿੱਚ ਸ਼ਾਮਲ ਹੋਣ ਲਈ ਲੜਕੀਆਂ ਨੂੰ ਦੱਸੇ ਗਏ ਮੋਬਾਈਲ ਨੰਬਰ ਤੇ ਫੋਨ ਕਰਨਾ ਹੋਵੇਗਾ। ਇਸ ਮਗਰੋਂ ਉਨ੍ਹਾਂ ਦਾ ਨੰਬਰ ਗਰੁੱਪ ਵਿੱਚ ਜੋੜਿਆ ਜਾਵੇਗਾ ਅਤੇ ਉਨ੍ਹਾਂ ਨੂੰ ਗਰੁੱਪ ਵਿੱਚ ਰੋਜ਼ਾਨਾ 'ਜੈ ਮਾਤਾ' ਦੀ ਲਿਖਣਾ ਹੋਵੇਗਾ।
ਕਾਰੋਬਾਰੀ ਦੇ ਮੁਤਾਬਕ, ਲੱਕੀ ਡਰਾਅ ਦੀ ਤਾਰੀਖ ਅਤੇ ਦਿੱਤੇ ਜਾਣ ਵਾਲੇ ਆਈਫੋਨ ਦੀ ਗਿਣਤੀ ਕੁਝ ਦਿਨਾਂ ਵਿੱਚ ਹੀ ਘੋਸ਼ਿਤ ਕਰ ਦਿੱਤੀ ਜਾਵੇਗੀ।
ਦੱਸ ਦੇਈਏ, ਇਸ ਤੋਂ ਪਹਿਲਾਂ ਰਾਕੇਸ਼ ਤ੍ਰੇਹਨ ਨੇ ਚੰਡੀਗੜ੍ਹ ਵਿੱਚ 18 ਅਗਸਤ ਨੂੰ ਪੈਟਰੋਲ ਦਾ ਲੰਗਰ ਲਗਾਉਣ ਦਾ ਵੀ ਐਲਾਨ ਕੀਤਾ ਸੀ, ਪਰ ਭਾਰੀ ਮੀਂਹ ਦੇ ਕਾਰਨ ਉਨ੍ਹਾਂ ਨੇ ਇਹ ਪ੍ਰੋਗਰਾਮ ਟਾਲ ਦਿੱਤਾ ਸੀ ਅਤੇ ਬਾਅਦ ਵਿੱਚ 21 ਅਗਸਤ ਸ਼ੁੱਕਰਵਾਰ ਨੂੰ ਉਸੇ ਸਥਾਨ 'ਤੇ ਲੰਗਰ ਲਾਉਣ ਦੀ ਘੋਸ਼ਣਾ ਕੀਤੀ।