menu-icon
Punjabi Story Line
Raksha Bandhan 2026
  • Home
  • News
  • Punjab
  • ਤਰਨਤਾਰਨ 'ਚ ਵੱਡੀ ਕਾਰਵਾਈ: ਡਰੋਨ ਰਾਹੀਂ ਆਈ 55 ਕਰੋੜ ਦੀ ਹੈਰੋਇਨ ਬਰਾਮਦ, BSF-ਪੁਲਿਸ ਦਾ ਸਾਂਝਾ ਅਭਿਆਨ

ਤਰਨਤਾਰਨ 'ਚ ਵੱਡੀ ਕਾਰਵਾਈ: ਡਰੋਨ ਰਾਹੀਂ ਆਈ 55 ਕਰੋੜ ਦੀ ਹੈਰੋਇਨ ਬਰਾਮਦ, BSF-ਪੁਲਿਸ ਦਾ ਸਾਂਝਾ ਅਭਿਆਨ

ਵਲਟੋਹਾ ਥਾਣੇ ਦੇ ਹੈੱਡ ਸਬ-ਇੰਸਪੈਕਟਰ ਵਿਪਿਨ ਕੁਮਾਰ ਦੀ ਅਗਵਾਈ ਵਿੱਚ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਜਸਵਿੰਦਰ ਸਿੰਘ (ਪੁੱਤਰ ਬਾਲੀ ਸਿੰਘ) ਦੇ ਖੇਤ ਵਿੱਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਖੇਤਾਂ ਵਿੱਚੋਂ ਇੱਕ ਪਲਾਸਟਿਕ ਦਾ ਬੈਗ ਅਤੇ ਕੁਝ ਖੁੱਲ੍ਹੇ ਪੈਕੇਟ ਮਿਲੇ। ਇਨ੍ਹਾਂ ਪੈਕੇਟਾਂ ਨੂੰ ਜਦੋਂ ਤੋਲਿਆ ਗਿਆ ਤਾਂ ਇਨ੍ਹਾਂ ਦਾ ਕੁੱਲ ਭਾਰ 10 ਕਿਲੋ 900 ਗ੍ਰਾਮ ਨਿਕਲਿਆ, ਜੋ ਕਿ ਉੱਚ-ਪੱਧਰੀ ਹੈਰੋਇਨ ਸੀ।

Date Updated Last Updated : 12 July 2026, 06:39 PM IST
Share:

ਸਰਹੱਦੀ ਇਲਾਕਿਆਂ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਖ਼ਿਲਾਫ਼ ਵੱਡੀ ਸਫ਼ਲਤਾ ਹੱਥ ਲੱਗੀ ਹੈ। ਤਰਨਤਾਰਨ ਪੁਲਿਸ ਅਤੇ ਬੀਐੱਸਐੱਫ (BSF) ਨੇ ਸਾਂਝੇ ਤੌਰ 'ਤੇ ਕੀਤੀ ਕਾਰਵਾਈ ਦੌਰਾਨ ਡਰੋਨ ਰਾਹੀਂ ਭਾਰਤੀ ਇਲਾਕੇ ਵਿੱਚ ਸੁੱਟੀ ਗਈ 10 ਕਿਲੋ 900 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਨਸ਼ੇ ਦੀ ਕੀਮਤ ਲਗਭਗ 55 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਪੁਲਿਸ ਸੂਤਰਾਂ ਮੁਤਾਬਕ, ਵਲਟੋਹਾ ਥਾਣੇ ਦੀ ਪੁਲਿਸ ਨੂੰ ਦੇਰ ਰਾਤ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਲਖਨਾ ਦੇ ਨੇੜਲੇ ਇਲਾਕੇ ‘ਚ ਡਰੋਨ ਰਾਹੀਂ ਨਸ਼ੇ ਦੇ ਪੈਕੇਟ ਸੁੱਟੇ ਗਏ ਹਨ। ਇਸ ਸੂਚਨਾ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨਾਲ ਮਿਲ ਕੇ ਸਾਂਝਾ ਤਲਾਸ਼ੀ ਅਭਿਆਨ ਚਲਾਇਆ।

ਖੇਤਾਂ ਵਿੱਚੋਂ ਮਿਲੇ ਨਸ਼ੇ ਦੇ ਪੈਕੇਟ

ਵਲਟੋਹਾ ਥਾਣੇ ਦੇ ਹੈੱਡ ਸਬ-ਇੰਸਪੈਕਟਰ ਵਿਪਿਨ ਕੁਮਾਰ ਦੀ ਅਗਵਾਈ ਵਿੱਚ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਜਸਵਿੰਦਰ ਸਿੰਘ (ਪੁੱਤਰ ਬਾਲੀ ਸਿੰਘ) ਦੇ ਖੇਤ ਵਿੱਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਖੇਤਾਂ ਵਿੱਚੋਂ ਇੱਕ ਪਲਾਸਟਿਕ ਦਾ ਬੈਗ ਅਤੇ ਕੁਝ ਖੁੱਲ੍ਹੇ ਪੈਕੇਟ ਮਿਲੇ। ਇਨ੍ਹਾਂ ਪੈਕੇਟਾਂ ਨੂੰ ਜਦੋਂ ਤੋਲਿਆ ਗਿਆ ਤਾਂ ਇਨ੍ਹਾਂ ਦਾ ਕੁੱਲ ਭਾਰ 10 ਕਿਲੋ 900 ਗ੍ਰਾਮ ਨਿਕਲਿਆ, ਜੋ ਕਿ ਉੱਚ-ਪੱਧਰੀ ਹੈਰੋਇਨ ਸੀ।

ਅਣਪਛਾਤੇ ਤਸਕਰਾਂ ਖ਼ਿਲਾਫ਼ ਕੇਸ ਦਰਜ

ਪੁਲਿਸ ਨੇ ਬਰਾਮਦ ਕੀਤੀ ਗਈ ਹੈਰੋਇਨ ਨੂੰ ਜ਼ਬਤ ਕਰ ਲਿਆ ਹੈ ਅਤੇ ਅਣਪਛਾਤੇ ਤਸਕਰਾਂ ਖ਼ਿਲਾਫ਼ ਐਨਡੀਪੀਐਸ (NDPS) ਐਕਟ ਤਹਿਤ ਥਾਣਾ ਵਲਟੋਹਾ ਵਿੱਚ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ, ਪੁਲਿਸ ਇਸ ਖੇਪ ਨਾਲ ਜੁੜੇ ਤਸਕਰਾਂ ਤੱਕ ਪਹੁੰਚਣ ਲਈ ਡੂੰਘੀ ਜਾਂਚ ਕਰ ਰਹੀ ਹੈ ਅਤੇ ਇਸ ਮਾਮਲੇ ਵਿੱਚ ਸ਼ਾਮਲ ਹੋਰ ਲੋਕਾਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਕਾਰਵਾਈ ਖ਼ਾਸ ਤੌਰ ‘ਤੇ ਉਸ ਸਮੇਂ ਹੋਈ ਹੈ ਜਦੋਂ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਨਸ਼ਾ ਭਾਰਤ ਵਿੱਚ ਭੇਜਣ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਘਟਨਾ ਨੇ ਇੱਕ ਵਾਰ ਫਿਰ ਸਰਹੱਦੀ ਸੁਰੱਖਿਆ ਵਿਵਸਥਾ 'ਤੇ ਸਵਾਲ ਖੜ੍ਹੇ ਕੀਤੇ ਹਨ।

Recent News