menu-icon
Punjabi Story Line
  • Home
  • News
  • Punjab
  • ਭਾਜਪਾ ਨੇ 35 ਨਵੇਂ ਜਿਲ੍ਹਾ ਪ੍ਰਧਾਨਾਂ ਦਾ ਕੀਤਾ ਐਲਾਨ 

ਭਾਜਪਾ ਨੇ 35 ਨਵੇਂ ਜਿਲ੍ਹਾ ਪ੍ਰਧਾਨਾਂ ਦਾ ਕੀਤਾ ਐਲਾਨ 

ਸੂਬਾ ਅਨੁਸ਼ਾਸਨੀ ਕਮੇਟੀ ਦੇ ਨਾਲ ਨਾਲ ਕਈ ਸੈੱਲਾਂ ਦੇ ਕਨਵੀਨਰ, ਬੁਲਾਰੇ, ਪੈਨਲਿਸਟ ਵੀ ਨਿਯੁਕਤ ਕੀਤੇ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਅਨੁਸਾਸਨੀ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ। 

Date Updated Last Updated : 29 December 2023, 10:07 PM IST
Share:

ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸੂਬਾ ਅਨੁਸ਼ਾਸਨੀ ਕਮੇਟੀ, 35 ਜ਼ਿਲ੍ਹਾ ਪ੍ਰਧਾਨਾਂ, 6 ਸੈੱਲਾਂ ਦੇ ਕਨਵੀਨਰ/ਕੋਆਰਡੀਨੇਟਰ , 2 ਬੁਲਾਰੇ ਤੇ 2 ਪੈਨਲਿਸਟ ਦੀਆਂ ਨਿਯੁਕਤੀਆਂ ਕੀਤੀਆਂ।ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਅਨੁਸਾਸਨੀ ਕਮੇਟੀ ਦਾ ਚੇਅਰਮੈਨ ,ਬਕਸ਼ੀ ਰਾਮ ਅਰੋੜਾ ਤੇ ਐਨਕੇ ਵਰਮਾ ਨੂੰ ਮੈਂਬਰ ਲਗਾਇਆ ਗਿਆ । ਰਨਜਾਮ ਕਾਮਰਾ ਨੂੰ ਸੂਬੇ ਦੇ ਸੈੱਲਾਂ ਦਾ ਕੋਆਰਡੀਨੇਟਰ ,ਅਜੈ ਅਰੋੜਾ ਨੂੰ ਸੂਬਾ ਸੋਸ਼ਲ ਮੀਡੀਆ ਕਨਵੀਨਰ ,ਵਿਨੀਤ ਜੋਸ਼ੀ ਨੂੰ ਮੀਡੀਆ ਮੈਨੇਜਮੈਂਟ ਸੈੱਲ ਕਨਵੀਨਰ ,ਐਸਐਸ ਚੰਨੀ ਨੂੰ ਕੋਆਰਡੀਨੇਟਰ ਇਲੈਕਟਰੋਨਿਕ ਮੀਡੀਆ ,ਅੰਕਿਤ ਸ਼ਰਮਾ ਨੂੰ ਸੂਬਾ ਪ੍ਰਧਾਨ ਦਫ਼ਤਰ ਕੋਆਰਡੀਨੇਟਰ ਅਤੇ ਕੇਕੇ ਮਲਹੋਤਰਾ ਨੂੰ ਸਟੇਟ ਕਨਵੀਨਰ ਮਿਉਂਸੀਪਲ ਸੈਲ ਲਗਾਇਆ ਗਿਆ। ਰਾਜੀਵ ਕਤਨਾ ਅਤੇ ਅਮਿਤ ਗੋਸਾਈ ਨੂੰ ਬੁਲਾਰਾ ,ਸੰਜੀਵ ਸ਼ੇਰੂ ਸੱਚਦੇਵਾ ਅਤੇ ਗੁਰਚਰਨ ਸਿੰਘ ਨੂੰ ਸੂਬਾ ਪੈਨਲਿਸਟ ਨਿਯੁਕਤ ਕੀਤਾ ਗਿਆ। 

ਦੇਖੋ ਕਿਹੜੇ ਜਿਲ੍ਹੇ ਨੂੰ ਮਿਲਿਆ ਕਿਹੜਾ ਪ੍ਰਧਾਨ 

ਜ਼ਿਲ੍ਹਾ ਪ੍ਰਧਾਨ ਵਿੱਚ ਮਨਜੀਤ ਸਿੰਘ ਮੰਨਾ ਨੂੰ ਅੰਮ੍ਰਿਤਸਰ ਦਿਹਾਤੀ ,ਹਰਵਿੰਦਰ ਸਿੰਘ ਸੰਧੂ ਨੂੰ ਅੰਮ੍ਰਿਤਸਰ ਸ਼ਹਿਰੀ ,ਯਾਦਵਿੰਦਰ ਸਿੰਘ ਸ਼ੰਟੀ ਨੂੰ ਬਰਨਾਲਾ ,ਹਰਸਿਮਰਨ ਸਿੰਘ ਵਾਲੀਆ ਨੂੰ ਬਟਾਲਾ ,ਰਵੀਪ੍ਰੀਤ ਸਿੰਘ ਸਿੱਧੂ ਨੂੰ ਬਠਿੰਡਾ ਦਿਹਾਤੀ ,ਸਰੂਪ ਚੰਦ ਸਿੰਗਲਾ ਨੂੰ ਬਠਿੰਡਾ ਸ਼ਹਿਰੀ ,ਗਰੁਵ ਕੱਕੜ ਨੂੰ ਫਰੀਦਕੋਟ ,ਦੀਦਾਰ ਸਿੰਘ ਭੱਟੀ ਨੂੰ ਸ੍ਰੀ ਫਤਹਿਗੜ ਸਹਿਬ ,ਸੁਖਵਿੰਦਰ ਪਾਲ ਸਿੰਘ ਕਾਕਾ ਨੂੰ ਫਾਜਿਲਕਾ ,ਸ਼ਮਸ਼ੇਰ ਸਿੰਘ ਨੂੰ ਫਿਰੋਜਪੁਰ ,ਸ਼ਿਵਵੀਰ ਰਾਜਨ ਨੂੰ ਗੁਰਦਾਸਪੁਰ ,ਨਿਪੁੰਨ ਸ਼ਰਮਾ ਨੂੰ ਹੁਸ਼ਿਆਰਪੁਰ ,ਅਜੇ ਕੌਸ਼ਲ ਸੇਥੂ ਨੂੰ ਹੁਸ਼ਿਆਰਪੁਰ ਦਿਹਾਤੀ ,ਇੰਦਰਪਾਲ ਸਿੰਘ ਧਾਲੀਵਾਲ ਨੂੰ ਜਗਰਾਂਓ ,ਸ਼ੁਸ਼ੀਲ ਸ਼ਰਮਾ ਨੂੰ ਜਲੰਧਰ ,ਰਣਜੀਤ ਸਿੰਘ ਪਵਾਰ ਨੂੰ ਜਲੰਧਰ ਰੂਰਲ ਨਾਰਥ ,ਮੁਨੀਸ਼ ਧੀਰ ਨੂੰ ਜਲੰਧਰ ਰੂਰਲ ਸਾਊਥ ,ਰਣਜੀਤ ਸਿੰਘ ਖੋਜੇਵਾਲ ਨੂੰ ਕਪੂਰਥਲਾ .ਭੁਪਿੰਦਰ ਸਿੰਘ ਚੀਮਾ ਨੂੰ ਖੰਨਾ ,ਰਮਿੰਦਰ ਸਿੰਘ ਸੰਗੋਵਾਲ ਨੂੰ ਲੁਧਿਆਣਾ ਰੂਰਲ ,ਰਜਨੀਸ਼ ਧੀਮਾਨ ਨੂੰ ਲੁਧਿਆਣਾ ਸ਼ਹਿਰੀ ,ਅਮਨ ਥਾਪਰ ਨੂੰ ਮਲੇਰਕੋਟਲਾ ,ਰਕੇਸ਼ ਜੈਨ ਨੂੰ ਮਾਨਸਾ ,ਸੀਮਾਂਤ ਗਰਗ ਨੂੰ ਮੋਗਾ, ਸੰਜੀਵ ਵਸ਼ਿਸਟ ਨੂੰ ਮੋਹਾਲੀ ,ਸਤੀਸ਼ ਅਸੀਜਾ ਨੂੰ ਮੁਕਤਸਰ ,ਰਾਜਵਿੰਦਰ ਸਿੰਘ ਲੱਕੀ ਨੂੰ ਨਵਾਂ ਸ਼ਹਿਰ ,ਵਿਜੇ ਸ਼ਰਮਾ ਨੂੰ ਪਠਾਨਕੋਟ ,ਜਸ਼ਪਾਲ ਸਿੰਘ ਗਗਰੋਲੀ ਨੂੰ ਪਟਿਆਲ਼ਾ ਉੱਤਰ ,ਹਰਮੇਸ਼ ਗੋਇਲ ਨੂੰ ਪਟਿਆਲ਼ਾ ਦੱਖਣ ,ਸੰਜੀਵ ਬਿੱਟੂ ਨੂੰ ਪਟਿਆਲ਼ਾ ਸ਼ਹਿਰੀ ,ਅਜੇਵੀਰ ਸਿੰਘ ਲਾਲਪੁਰਾ ਨੂੰ ਰੋਪੜ ,ਧਰਮਿੰਦਰ ਸਿੰਘ ਨੂੰ ਸੰਗਰੂਰ 1,ਅੰਮ੍ਰਿਤ ਸਿੰਘ ਚੱਠਾ ਨੂੰ ਸੰਗਰੂਰ 2 ਤੇ ਹਰਜੀਤ ਸਿੰਘ ਨੂੰ ਤਰਨਤਾਰਨ ਦਾ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ । 

 

 

 
 
 

Tags :

Recent News