Punjab News: ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ (Gurdaspur) ਅਧੀਨ ਆਉਂਦੀ 113 ਬਟਾਲੀਅਨ ਦੀ ਬੀਓਪੀ ਆਬਾਦ 'ਤੇ ਤਾਇਨਾਤ ਬੀਐੱਸਐੱਫ ਜਵਾਨਾਂ ਵੱਲੋਂ ਬੁੱਧਵਾਰ ਦੀ ਰਾਤ ਭਾਰਤੀ ਖੇਤਰ ਵਿੱਚ ਪ੍ਰਵੇਸ਼ ਕਰ ਰਹੇ ਪਾਕਿਸਤਾਨੀ ਡਰੋਨ 'ਤੇ ਫਾਇਰਿੰਗ ਕਰਨ ਤੋਂ ਬਾਅਦ ਡਰੋਨ ਵੱਲੋਂ ਸੁੱਟਿਆ ਹੈਰੋਇਨ ਦਾ ਪੈਕਟ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਬੁੱਧਵਾਰ ਦੀ ਰਾਤ ਬੀਐੱਸਐੱਫ ਦੀ 113 ਬਟਾਲੀਅਨ ਦੀ ਬੀਓਪੀ ਆਬਾਦ ਦੇ ਜਵਾਨਾਂ ਵੱਲੋਂ ਹਵਾਈ ਉਲੰਘਣਾ ਕਰਕੇ ਭਾਰਤੀ ਖੇਤਰ ਵਿੱਚ ਰਾਤ 12.20 ਵਜੇ ਦੇ ਕਰੀਬ ਪ੍ਰਵੇਸ਼ ਕਰ ਰਹੇ ਡਰੋਨ ਤੇ ਫਾਇਰਿੰਗ ਅਤੇ ਰੋਸ਼ਨੀ ਵਾਲੇ ਬੰਬ ਦਾਗੇ ਗਏ।
On the intervening night of 24-25 January, BSF, Punjab Frontier troops intercepted a drone movement in the Gurdaspur District. Following the laid-down protocol, BSF troops tried to intercept the drone by firing and immediately launched a search operation. Furthermore, during the… pic.twitter.com/aqZ52pokRg
— ANI (@ANI) January 25, 2024
ਵੀਰਵਾਰ ਤੜਕਸਾਰ ਕੜਾਕੇ ਦੀ ਠੰਢ ਦੌਰਾਨ ਬੀਐੱਸਐੱਫ ਦੀ 113 ਬਟਾਲੀਅਨ ਦੇ ਕਮਾਂਡੈਟ ਪ੍ਰਣੇ ਕੁਮਾਰ, ਟੂਆਈਸੀ ਮਨੋਜ ਕੁਮਾਰ ਸਮੇਤ ਬੀਐੱਸਐੱਫ ਜਵਾਨਾਂ ਅਤੇ ਪੰਜਾਬ ਪੁਲਿਸ (Punjab Police) ਵੱਲੋਂ ਬੀਓਪੀ ਆਬਾਦ ਨਾਲ ਲੱਗਦੇ ਖੇਤਰ ਵਿੱਚ ਸਰਚ ਅਭਿਆਨ ਚਲਾਇਆ ਗਿਆ। ਇਸ ਦੌਰਾਨ ਠੇਠਰਕੇ ਕੇ ਦੇ ਖੇਤਾਂ ਵਿੱਚੋਂ ਡਰੋਨ ਰਾਹੀਂ ਸੁੱਟਿਆ ਗਿਆ ਇੱਕ ਪੈਕਟ (Packet) ਜਿਸ ਨੂੰ ਹੁਕ ਲੱਗਣ ਤੋਂ ਇਲਾਵਾ ਇੱਕ ਲਾਈਟ ਵੀ ਲੱਗੀ ਹੋਈ ਸੀ ਅਤੇ ਪੈਕਟ ਤੇ ਲੱਗੀ ਲਾਈਟ ਦਿਖਾਈ ਦੇਣ 'ਤੇ ਕਬਜ਼ੇ ਵਿੱਚ ਲਿਆ ਗਿਆ। ਇਸ ਵਿੱਚੋਂ ਅੱਧਾ ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਹੈ। ਦੱਸਣ ਯੋਗ ਹੈ ਕਿ ਬੀਐੱਸਐੱਫ ਦੀ 113 ਬਟਾਲੀਅਨ ਵੱਲੋਂ ਪਿਛਲੇ ਸਮਿਆਂ ਵਿੱਚ ਵੀ ਪਾਕਿਸਤਾਨੀ ਡਰੋਨ ਸੁੱਟਣ ਤੋਂ ਇਲਾਵਾ ਹੈਰੋਇਨ ਦੀਆਂ ਖੇਪਾਂ ਫੜਨ ਵਿੱਚ ਸਫ਼ਲਤਾ ਹਾਸਲ ਕੀਤੀ ਗਈ ਹੈ। ਬੀਐੱਸਐੱਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੜਾਕੇ ਦੀ ਠੰਢ ਤੇ ਧੁੰਦ ਦੌਰਾਨ ਬੀਐੱਸਐੱਫ ਜਵਾਨ ਸਰਹੱਦ ਤੇ ਪੂਰੀ ਤਰ੍ਹਾਂ ਚੌਕਸ ਹੋ ਕੇ ਦੇਸ਼ ਵਿਰੋਧੀ ਅਨਸਰਾਂ ਦੇ ਮਨਸੂਬਿਆਂ ਨੂੰ ਫੇਲ੍ਹ ਕਰ ਰਹੇ ਹਨ।