ਸਰਹੱਦੀ ਜ਼ਿਲਾਂ ਗੁਰਦਾਸਪੁਰ ਦੀ ਕੌਮਾਂਤਰੀ ਸਰਹੱਦ ’ਤੇ ਸਥਿਤ ਇਤਿਹਾਸਿਕ ਕਸਬਾ ਡੇਰਾ ਬਾਬਾ ਨਾਨਕ ਵਿਖੇ ਲੈਂਡ ਪੋਰਟ ਅਥਾਰਟੀ ਥਰਟੀ ਆਫ ਇੰਡੀਆ ਵੱਲੋਂ ਕਰੀਬ ਤਿੰਨ ਸੌ ਕਰੋੜ ਰੁਪਿਆਂ ਦੀ ਲਾਗਤ ਨਾਲ ਤਿਆਰ ਕੀਤੇ ਗਏ ਅਜੂਬੇ ਵਰਗੇ ਪਸੰਜਰ ਟਰਮੀਨਲ ਨੂੰ ਵੇਖਣ ਲਈ ਪਿਛਲੇ ਸਮੇਂ ਤੋਂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਮੰਗ ਉਠਾਈ ਜਾ ਰਹੀ ਸੀ, ਜੋ ਕੀ ਕੇਂਦਰ ਸਰਕਾਰ ਵੱਲੋਂ ਮਨਜ਼ੁਰ ਕਰ ਲਈ ਗਈ ਹੈ।
ਕਰੋੜਾਂ ਦੀ ਲਾਗਤ ਨਾਲ 16 ਏਕੜ ਜ਼ਮੀਨ ਵਿੱਚ ਬਨਾਇਆ ਗਿਆ ਹੈ ਪਸੰਜਰ ਟਰਮੀਨਲ
ਇਥੇ ਜ਼ਿਕਰਯੋਗ ਹੈ ਕਿ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਨਾਲ 16 ਏਕੜ ਜ਼ਮੀਨ ਵਿੱਚ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਅਜੂਬੇ ਵਰਗਾ ਪਸੰਜਰ ਟਰਮੀਨਲ ਸ਼੍ਰੀ ਕਰਤਾਰਪੁਰ ਸਾਹਿਬ ਬਨਾਇਆ ਗਿਆ ਹੈ। ਅਤੇ ਇਸ ਟਰਮੀਨਲ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਨਾਲ ਸਬੰਧਤ ਸਿੱਲ ਪੱਥਰ, ਸ੍ਰੀ ਗੁਰੂ ਨਾਨਕ ਤੋਂ ਇਲਾਵਾ ਵੱਖ-ਵੱਖ ਗੁਰੂਆਂ ਨਾਲ ਸਬੰਧਤ ਬਣਾਈ ਗਈ ਆਰਟ ਗੈਲਰੀ, ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ ਆਦਿ ਤੋਂ ਇਲਾਵਾ ਸੰਗਤ ’ਤੇ ਪੰਗਤ ਦੇ ਅਧਾਰਤ ਮੂਰਤੀਆਂ, ਦੇਸ਼ ਦਾ ਅੰਨਦਾਤਾ ਕਿਸਾਨ ਦੀ ਮੂਰਤੀ ਤੋਂ ਇਲਾਵਾ 300 ਫੁੱਟ ਉੱਚਾ ਤਿਰੰਗੇ ਆਦ ਬਣਾਈਆਂ ਗਈਆਂ ਖੂਬਸੂਰਤ ਵਸਤੂਆਂ ਵੇਖਣ ਯੋਗ ਹਨ।