menu-icon
Punjabi Story Line
  • Home
  • News
  • Punjab
  • CM ਮਾਨ ਵਾਇਰਲ ਵੀਡੀਓ ਮਾਮਲਾ: 3 ਵੱਡੇ ਖੁਲਾਸੇ, ਫਾਈਵ ਸਟਾਰ ਹੋਟਲ 'ਚ ਮੀਟਿੰਗ ਦਾ ਦਾਅਵਾ, ਅਫ਼ਸਰਾਂ ਦੇ ਰੂਮ ਬਿੱਲ ਅਤੇ ਚੈਟ ਵੀ ਆਈ ਸਾਹਮਣੇ

CM ਮਾਨ ਵਾਇਰਲ ਵੀਡੀਓ ਮਾਮਲਾ: 3 ਵੱਡੇ ਖੁਲਾਸੇ, ਫਾਈਵ ਸਟਾਰ ਹੋਟਲ 'ਚ ਮੀਟਿੰਗ ਦਾ ਦਾਅਵਾ, ਅਫ਼ਸਰਾਂ ਦੇ ਰੂਮ ਬਿੱਲ ਅਤੇ ਚੈਟ ਵੀ ਆਈ ਸਾਹਮਣੇ

ਦਾਅਵਾ ਹੈ ਕਿ ਇਸ ਮੀਟਿੰਗ 'ਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ (CP) ਸਵਪਨ ਸ਼ਰਮਾ ਅਤੇ SP ਜਸ਼ਨਦੀਪ ਸਿੰਘ ਗਿੱਲ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਮੀਟਿੰਗ 'ਚ ਸ਼ਿਕਾਇਤਕਰਤਾ ਜਸਪ੍ਰੀਤ ਜੱਸੀ ਦੇ ਹੋਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ।

Date Updated Last Updated : 24 June 2026, 07:28 PM IST
Share:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਵਾਇਰਲ ਕੀਤੇ ਗਏ ਵਿਵਾਦਤ ਵੀਡੀਓ ਮਾਮਲੇ 'ਚ ਬੁੱਧਵਾਰ ਨੂੰ ਕਈ ਨਵੇਂ ਖੁਲਾਸੇ ਹੋਏ ਹਨ। ਇਨ੍ਹਾਂ ਖੁਲਾਸਿਆਂ ਨੇ ਮਾਮਲੇ ਨੂੰ ਇੱਕ ਨਵਾਂ ਮੋੜ ਦਿੱਤਾ ਹੈ, ਜਿੱਥੇ ਸਰਕਾਰੀ ਅਫ਼ਸਰਾਂ ਦੀ ਸ਼ਮੂਲੀਅਤ ਅਤੇ ਫੋਰੈਂਸਿਕ ਰਿਪੋਰਟ ਨੂੰ ਲੈ ਕੇ ਗੰਭੀਰ ਸਵਾਲ ਉੱਠੇ ਹਨ।

ਗੁਰੂਗ੍ਰਾਮ 'ਚ ਗੁਪਤ ਮੀਟਿੰਗ ਦਾ CCTV ਫੁਟੇਜ 

ਫੋਰੈਂਸਿਕ ਮਾਹਿਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਦੇ ਵੱਡੇ ਅਫ਼ਸਰਾਂ ਨੇ ਗੁਰੂਗ੍ਰਾਮ ਦੇ ਫਾਈਵ ਸਟਾਰ ਹੋਟਲ 'ਕ੍ਰਾਊਨ ਪਲਾਜ਼ਾ' 'ਚ ਇੱਕ ਗੁਪਤ ਮੀਟਿੰਗ ਕਰਕੇ CM ਮਾਨ ਦੇ ਪੱਖ 'ਚ ਫਰਜ਼ੀ ਫੋਰੈਂਸਿਕ ਰਿਪੋਰਟ ਤਿਆਰ ਕਰਵਾਈ। ਇਸ ਮੀਟਿੰਗ ਦਾ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਹੈ, ਜਿਸ 'ਚ 16 ਜੂਨ ਨੂੰ ਸਵੇਰੇ 10 ਵਜੇ ਹੋਟਲ 'ਚ ਪੰਜ ਲੋਕਾਂ ਨੂੰ ਗੱਲਬਾਲ ਕਰਦੇ ਦੇਖਿਆ ਜਾ ਸਕਦਾ ਹੈ।
ਦਾਅਵਾ ਹੈ ਕਿ ਇਸ ਮੀਟਿੰਗ 'ਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ (CP) ਸਵਪਨ ਸ਼ਰਮਾ ਅਤੇ SP ਜਸ਼ਨਦੀਪ ਸਿੰਘ ਗਿੱਲ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਮੀਟਿੰਗ 'ਚ ਸ਼ਿਕਾਇਤਕਰਤਾ ਜਸਪ੍ਰੀਤ ਜੱਸੀ ਦੇ ਹੋਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ।

SP ਗਿੱਲ ਦੀ ਵਾਟਸਐਪ ਚੈਟ ਵੀ ਆਈ ਸਾਹਮਣੇ

ਇਸ ਮਾਮਲੇ 'ਚ SP ਜਸ਼ਨ ਗਿੱਲ ਦੇ ਨਾਂ ਨਾਲ ਸੇਵ ਇੱਕ ਵਾਟਸਐਪ ਨੰਬਰ ਦੀ ਚੈਟ ਵੀ ਵਾਇਰਲ ਹੋ ਰਹੀ ਹੈ। ਚੈਟ 'ਚ ਫੋਰੈਂਸਿਕ ਰਿਪੋਰਟ 'ਚ ਬਦਲਾਅ ਕਰਨ, ਪੇਜ-3 ਤੋਂ ਪੈਰਾਗ੍ਰਾਫ ਹਟਾਉਣ, ਤਕਨੀਕੀ ਟੂਲਸ ਜੋੜਨ ਅਤੇ 'ਡਿਨਾਇਲ' (ਇਨਕਾਰ) ਨੂੰ ਮਜ਼ਬੂਤ ਬਣਾਉਣ ਦੀ ਗੱਲਬਾਤ ਕੀਤੀ ਗਈ ਦਿਖਾਈ ਦੇ ਰਹੀ ਹੈ। ਇੱਕ ਮੈਸੇਜ 'ਚ CM ਮਾਨ ਦੇ ਵੀਡੀਓ ਸਬੰਧੀ ਪੁੱਛੀ ਗਈ ਕਵੇਰੀ ਨੂੰ 'ਜਿਉਂ ਦਾ ਤਿਉਂ' ਰਿਪੋਰਟ 'ਚ ਸ਼ਾਮਲ ਕਰਨ ਦਾ ਵੀ ਜ਼ਿਕਰ ਹੈ।

ਹੋਟਲ ਦੇ ਬਿੱਲ ਹੋਏ ਜਾਰੀ

ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਵੱਲੋਂ ਹੋਟਲ ਕ੍ਰਾਊਨ ਪਲਾਜ਼ਾ ਦੇ ਬਿੱਲ ਜਾਰੀ ਕੀਤੇ ਗਏ ਹਨ, ਜਿਨ੍ਹਾਂ ਮੁਤਾਬਕ 15 ਤੋਂ 17 ਜੂਨ ਤੱਕ ਹੋਟਲ 'ਚ ਕਮਰੇ ਬੁੱਕ ਕੀਤੇ ਗਏ ਸਨ। ਦਾਅਵਾ ਹੈ ਕਿ SP ਜਸ਼ਨਦੀਪ ਗਿੱਲ ਦਾ ਰੂਮ ਨੰਬਰ 3000 ਸੀ, ਜਦਕਿ DIG ਸਵਪਨ ਸ਼ਰਮਾ 15-16 ਜੂਨ ਨੂੰ ਰੂਮ 3004 'ਚ ਰੁਕੇ ਅਤੇ ਫਿਰ 17 ਜੂਨ ਨੂੰ ਰੂਮ 6004 'ਚ ਸ਼ਿਫਟ ਹੋ ਗਏ। (ਭਾਸਕਰ ਇਹਨਾਂ ਬਿੱਲਾਂ ਦੀ ਪੁਸ਼ਟੀ ਨਹੀਂ ਕਰਦਾ)

CM ਮਾਨ ਬੋਲੇ – 'ਭਾਜਪਾ ਖੁਦ ਫਸੀ'

ਇਸ ਮਾਮਲੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕਿਹਾ ਕਿ ਵੀਡੀਓ ਪੂਰੀ ਤਰ੍ਹਾਂ ਨਕਲੀ ਹੈ ਅਤੇ ਉਨ੍ਹਾਂ ਦੀ ਸਰੀਰਕ ਬਣਤਰ ਇਸ ਨਾਲ ਮੇਲ ਨਹੀਂ ਖਾਂਦੀ। ਉਨ੍ਹਾਂ ਕਿਹਾ, “ਜਿਨ੍ਹਾਂ ਲੈਬਾਂ 'ਚ ਇਸ ਵੀਡੀਓ ਦੀ ਜਾਂਚ ਹੋਈ, ਉਨ੍ਹਾਂ ਦੇ ਮਾਲਕਾਂ ਨੂੰ ਭਾਜਪਾ ਵੱਲੋਂ ਧਮਕਾਇਆ ਗਿਆ ਕਿ ਉਹ ਰਿਪੋਰਟ ਬਦਲਣ ਲਈ ਕਹਿਣ। ਲੈਬ ਮਾਲਕਾਂ ਨੂੰ FIR ਦੀ ਧਮਕੀ ਵੀ ਦਿੱਤੀ ਗਈ।”
CM ਨੇ ਕਿਹਾ, “ਇਹ ਮੈਨੂੰ ਧਾਰਮਿਕ ਪੱਖ ਤੋਂ ਬਦਨਾਮ ਕਰਨ ਦੀ ਸਾਜ਼ਿਸ਼ ਹੈ, ਪਰ ਭਾਜਪਾ ਖੁਦ ਇਸ 'ਚ ਫਸ ਗਈ ਹੈ। ਅਜਿਹੀ ਰਾਜਨੀਤੀ ਕਦੇ ਸਫਲ ਨਹੀਂ ਹੁੰਦੀ, ਜਨਤਾ ਆਪਣਾ ਫੈਸਲਾ ਕਰੇਗੀ।”

ਕੀ ਹੈ ਪੂਰਾ ਮਾਮਲਾ?

ਦੱਸ ਦੇਈਏ ਕਿ NRI ਜਗਮਨ ਸਮਰਾ ਨੇ ਇੱਕ ਵੀਡੀਓ ਵਾਇਰਲ ਕੀਤਾ ਸੀ ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ CM ਭਗਵੰਤ ਮਾਨ ਕਮਰੇ 'ਚ ਸਿੱਖ ਗੁਰੂਆਂ ਦੀਆਂ ਤਸਵੀਰਾਂ 'ਤੇ ਸ਼ਰਾਬ ਦੇ ਛਿੱਟੇ ਮਾਰ ਰਹੇ ਹਨ ਅਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਨਾਲ ਆਪੱਤੀਜਨਕ ਹਰਕਤਾਂ ਕਰ ਰਹੇ ਹਨ। ਅਕਾਲ ਤਖ਼ਤ ਨੇ ਵੀਡੀਓ ਨੂੰ ਸਹੀ ਠਹਿਰਾਇਆ ਸੀ, ਪਰ CM ਮਾਨ ਨੇ ਇਸ ਨੂੰ ਨਕਲੀ ਕਰਾਰ ਦਿੰਦਿਆਂ ਆਪਣੇ ਖ਼ਿਲਾਫ਼ ਸਾਜ਼ਿਸ਼ ਦਾ ਦਾਅਵਾ ਕੀਤਾ ਸੀ।
ਹੁਣ ਇਸ ਮਾਮਲੇ 'ਚ ਗੁਰੂਗ੍ਰਾਮ 'ਚ ਹੋਈ ਗੁਪਤ ਮੀਟਿੰਗ, ਅਫ਼ਸਰਾਂ ਦੀ ਸ਼ਮੂਲੀਅਤ ਅਤੇ ਰਿਪੋਰਟ 'ਚ ਬਦਲਾਅ ਦੇ ਖੁਲਾਸਿਆਂ ਨੇ ਪੂਰੀ ਸਿਆਸੀ ਬਹਿਸ ਨੂੰ ਇੱਕ ਨਵਾਂ ਮੋੜ ਦੇ ਦਿੱਤਾ ਹੈ।

Tags :

Recent News