menu-icon
Punjabi Story Line
  • Home
  • News
  • Punjab
  • I.N.D.I.A. ਗਠਜੋੜ ਨੂੰ ਪੰਜਾਬ ਵਿੱਚ ਆਪ ਨੇ ਦਿੱਤਾ ਵੱਡਾ ਝਟਕਾ, ਸਾਰੀਆਂ ਹੀ 13 ਸੀਟਾਂ 'ਤੇ ਲੜੇਗੀ ਚੌਣ, ਕਈ ਸੀਟਾਂ ਤੇ ਉਮੀਦਵਾਰਾਂ ਦੇ ਨਾਂ ਤੈਅ!

I.N.D.I.A. ਗਠਜੋੜ ਨੂੰ ਪੰਜਾਬ ਵਿੱਚ ਆਪ ਨੇ ਦਿੱਤਾ ਵੱਡਾ ਝਟਕਾ, ਸਾਰੀਆਂ ਹੀ 13 ਸੀਟਾਂ 'ਤੇ ਲੜੇਗੀ ਚੌਣ, ਕਈ ਸੀਟਾਂ ਤੇ ਉਮੀਦਵਾਰਾਂ ਦੇ ਨਾਂ ਤੈਅ!

I.N.D.I.A. Alliance: ਦੋਵੇਂ ਹੀ ਪਾਰਟੀਆਂ ਹੁਣ ਸਾਰੀਆਂ ਹੀ 13 ਲੋਕ ਸਭਾ ਸੀਟਾਂ 'ਤੇ ਚੰਗੇ ਉਮੀਦਵਾਰ ਖੜ੍ਹੇ ਕਰਨ 'ਤੇ ਵਿਚਾਰ ਕਰ ਰਹੀਆਂ ਹਨ। ਸੂਤਰਾਂ ਦੇ ਮੁਤਾਬਿਕ ਆਪ ਨੇ ਪੰਜਾਬ ਦੀ 13 ਲੋਕ ਸਭਾ ਸੀਟਾਂ ਲਈ 39 ਆਗੂਆਂ ਦੇ ਨਾਂ ਵੀ ਸ਼ਾਰਟਲਿਸਟ ਕੀਤੇ ਗਏ ਹਨ। ਕਾਂਗਰਸ ਨੇ ਵੀ ਉਮੀਦਵਾਰਾਂ ਦੀ ਚੋਣ ਕਰਨ ਲਈ ਕਮੇਟੀ ਦਾ ਗਠਨ ਕਰ ਦਿੱਤਾ ਹੈ।

Date Updated Last Updated : 24 January 2024, 01:31 PM IST
Share:

I.N.D.I.A. Alliance: ਪੰਜਾਬ ਦੀ ਸੱਤਾ ਤੇ ਕਾਬਿਜ਼ ਆਮ ਆਦਮੀ ਪਾਰਟੀ ਨੇ I.N.D.I.A. Alliance ਨੂੰ ਵੱਡਾ ਝਟਕਾ ਦਿੱਤਾ ਹੈ। ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ ਹੀ 13 ਲੋਕ ਸਭਾ ਸੀਟਾਂ ਤੇ ਇਕਲੇ ਹੀ ਚੋਣਾਂ ਲੜ ਸਕਦੀ ਹੈ। ਕਾਂਗਰਸ ਨੇ ਵੀ ਸਾਰੀਆਂ ਹੀ 13 ਸੀਟਾਂ ਤੇ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦੇ ਮੁਤਾਬਿਕ ਦੋਵੇਂ ਧਿਰਾਂ ਵਿੱਚ ਲਗਭਗ ਇਹ ਤੈਅ ਹੋ ਚੁੱਕੀਆ ਹੈ ਕਿ ਦੋਵਾਂ ਗਠਜੋੜ ਨਹੀਂ ਹੋਵੇਗਾ। ਦੋਵੇਂ ਹੀ ਪਾਰਟੀਆਂ ਹੁਣ ਸਾਰੀਆਂ ਹੀ 13 ਲੋਕ ਸਭਾ ਸੀਟਾਂ 'ਤੇ ਚੰਗੇ ਉਮੀਦਵਾਰ ਖੜ੍ਹੇ ਕਰਨ 'ਤੇ ਵਿਚਾਰ ਕਰ ਰਹੀਆਂ ਹਨ। ਸੂਤਰਾਂ ਦੇ ਮੁਤਾਬਿਕ ਆਪ ਨੇ ਪੰਜਾਬ ਦੀ 13 ਲੋਕ ਸਭਾ ਸੀਟਾਂ ਲਈ 39 ਆਗੂਆਂ ਦੇ ਨਾਂ ਵੀ ਸ਼ਾਰਟਲਿਸਟ ਕੀਤੇ ਗਏ ਹਨ। ਕਾਂਗਰਸ ਨੇ ਵੀ ਉਮੀਦਵਾਰਾਂ ਦੀ ਚੋਣ ਕਰਨ ਲਈ ਕਮੇਟੀ ਦਾ ਗਠਨ ਕਰ ਦਿੱਤਾ ਹੈ। ਜਾਣਕਾਰੀ ਮਿਲੀ ਹੈ ਕਿ I.N.D.I.A. Alliance ਦੀ ਅਗਲੀ ਮੀਟਿੰਗ ਵਿੱਚ ਅਰਵਿੰਦ ਕੇਜਰੀਵਾਲ ਇਸਦਾ ਐਲਾਨ ਕਰ ਸਕਦੇ ਹਨ।

ਕੇਜਰੀਵਾਲ-ਮਾਨ ਦੀ ਮੀਟਿੰਗ ਦੌਰਾਨ ਦਿੱਤੀ ਗਈ ਹਰੀ ਝੰਡੀ: ਸੂਤਰ

ਸੂਤਰਾਂ ਅਨੁਸਾਰ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੁਝ ਦਿਨ ਪਹਿਲਾਂ ਦਿੱਲੀ ਵਿੱਚ ਹੋਈ ਮੀਟਿੰਗ ਵਿੱਚ ਇਸ ਫੈਸਲੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਮੀਟਿੰਗ ਵਿੱਚ 'ਆਪ' ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਸੀਨੀਅਰ ਆਗੂ ਮੌਜੂਦ ਸਨ। ਸੂਤਰਾਂ ਮੁਤਾਬਕ ਆਪ ਨੇ ਹਰ ਸੀਟ ਤੋਂ ਉਮੀਦਵਾਰਾਂ ਲਈ 3 ਵਿਕਲਪ ਚੁਣੇ ਹਨ। ਹੁਣ ਪਾਰਟੀ ਇਨ੍ਹਾਂ ਉਮੀਦਵਾਰਾਂ ਬਾਰੇ ਆਪਣਾ ਸਰਵੇਖਣ ਕਰੇਗੀ। ਨਾਲ ਹੀ ਲੋਕਾਂ ਵੱਲੋਂ ਪਸੰਦ ਕੀਤੇ ਜਾਣ ਵਾਲੇ ਉਮੀਦਵਾਰਾਂ ਨੂੰ ਹੀ ਟਿਕਟਾਂ ਦਿੱਤੀਆਂ ਜਾਣਗੀਆਂ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸੂਬਾ ਸਰਕਾਰ ਕੁਝ ਮੰਤਰੀਆਂ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਸੰਸਦੀ ਚੋਣਾਂ ਲੜਨ ਲਈ ਕਹਿ ਸਕਦੀ ਹੈ। ਚੋਣਾਂ ਵਿੱਚ ਨੌਜਵਾਨਾਂ-ਔਰਤਾਂ ਨੂੰ ਪਹਿਲ ਦਿੱਤੀ ਜਾਵੇਗੀ।  

ਭਗਵੰਤ ਮਾਨ ਲਗਾਤਾਰ 13-0 ਤੋਂ ਜਿੱਤ ਦਾ ਕਰ ਰਹੇ ਦਾਅਵਾ

‘ਆਪ’ ਦੀ ਹਾਈਕਮਾਂਡ ਨੇ ਚੋਣਾਂ ਤੋਂ ਪਹਿਲਾਂ ਗਠਜੋੜ ਨਾ ਕਰਨ ਦੇ ਫੈਸਲੇ ਨੂੰ ਸਵੀਕਾਰ ਕਰ ਲਿਆ ਹੈ। ਇਸ ਸਬੰਧੀ ਜਲਦੀ ਹੀ ਅਧਿਕਾਰਤ ਐਲਾਨ ਕੀਤਾ ਜਾਵੇਗਾ। ਹਾਲਾਂਕਿ ਸੀਐਮ ਭਗਵੰਤ ਮਾਨ ਪਹਿਲਾਂ ਹੀ ਵੱਖਰੀ ਚੋਣ ਲੜਨ ਦੇ ਸੰਕੇਤ ਦੇ ਰਹੇ ਹਨ। ਉਨ੍ਹਾਂ ਦਾ ਸਪੱਸ਼ਟ ਕਹਿਣਾ ਹੈ ਕਿ ਇਸ ਵਾਰ ਉਹ ਪੰਜਾਬ ਵਿੱਚ 13-0 ਨਾਲ ਜਿੱਤ ਪ੍ਰਾਪਤ ਕਰਨਗੇ। ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਨੇ ਹਰ ਸੀਟ ਤੋਂ ਤਿੰਨ ਮੈਂਬਰ ਚੁਣੇ ਹਨ। ਹੁਣ ਪਾਰਟੀ ਇਨ੍ਹਾਂ ਉਮੀਦਵਾਰਾਂ ਬਾਰੇ ਆਪਣਾ ਸਰਵੇਖਣ ਕਰੇਗੀ। ਨਾਲ ਹੀ ਲੋਕਾਂ ਦੀ ਪਸੰਦ ਦੇ ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇਗੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸੂਬਾ ਸਰਕਾਰ ਕੁਝ ਮੰਤਰੀਆਂ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਸੰਸਦੀ ਚੋਣਾਂ ਲੜਨ ਲਈ ਕਹਿ ਸਕਦੀ ਹੈ। ਨਾਲ ਹੀ ਚੋਣਾਂ ਵਿੱਚ ਨੌਜਵਾਨਾਂ ਅਤੇ ਔਰਤਾਂ ਨੂੰ ਅਹਿਮੀਅਤ ਦਿੱਤੀ ਜਾਵੇਗੀ।

ਆਖਰ ਕਿਉਂ ਇਕੱਠੇ ਚੋਣਾਂ ਨਾ ਲੜਨ ਦਾ ਲਿਆ ਹੈ ਫੈਸਲਾ? 

ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਲੋਕ ਸਭਾ ਚੋਣਾਂ ਇਕੱਠੇ ਨਾ ਲੜਨ ਪਿੱਛੇ ਕਈ ਕਾਰਨ ਹਨ, ਕਿਉਂਕਿ ਆਮ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਵੀ ਹੋਣੀਆਂ ਤੈਅ ਹਨ। ਜੇਕਰ ਇਹ ਦੋਵੇਂ ਪਾਰਟੀਆਂ ਮਿਲ ਕੇ ਚੋਣ ਮੈਦਾਨ ਵਿਚ ਉਤਰਦੀਆਂ ਹਨ ਤਾਂ ਇਸਦਾ ਅਸਰ ਇਨ੍ਹਾਂ 'ਤੇ ਪੈ ਸਕਦਾ ਹੈ। ਇਹ ਦੋਵੇਂ ਧਿਰਾਂ ਜਾਣਦੀਆਂ ਹਨ। ਜਿੱਥੇ ਪੰਜਾਬ 'ਚ 'ਆਪ' ਸੱਤਾ 'ਚ ਕਾਬਿਜ ਹੈ, ਉਥੇ ਕਾਂਗਰਸ ਵਿਰੋਧੀ ਪਾਰਟੀ ਹੈ। ਜੇਕਰ ਦੋਵੇਂ ਇਕੱਠੇ ਹੁੰਦੇ ਹਨ ਤਾਂ ਵਿਰੋਧੀ ਪਾਰਟੀਆਂ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣਗੀਆਂ। 'ਆਪ' ਨੇ ਵੀ ਹਾਲ ਹੀ 'ਚ ਦਿੱਲੀ ਚੋਣਾਂ ਨੂੰ ਲੈ ਕੇ ਮੀਟਿੰਗ ਕੀਤੀ ਸੀ। ਹਾਲਾਂਕਿ ਕਈ ਸੀਨੀਅਰ ਕਾਂਗਰਸੀ ਆਗੂ ਵੀ ਚੋਣਾਂ ਤੋਂ ਬਾਅਦ ਗਠਜੋੜ ਦੇ ਵਿਚਾਰ ਨਾਲ ਸਹਿਮਤ ਹਨ। ਪਰਗਟ ਸਿੰਘ ਨੇ ਇਸ 'ਤੇ ਆਪਣੀ ਗੱਲ ਸਪੱਸ਼ਟ ਕੀਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਦੋਵਾਂ ਨੂੰ ਇਕੱਠੇ ਚੋਣ ਮੈਦਾਨ ਵਿੱਚ ਨਹੀਂ ਉਤਰਨਾ ਚਾਹੀਦਾ।

ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਨੇ ਵੀ ਦਿੱਤਾ I.N.D.I.A. ਨੂੰ ਝਟਕਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਸੁਪਰੀਮੋ ਮਮਤਾ ਬੈਨਰਜੀ ਨੇ ਵੀ ਲੋਕ ਸਭਾ ਚੋਣਾਂ ਇਕੱਲੇ ਲੜਨ ਦਾ ਐਲਾਨ ਕਰ ਦਿੱਤਾ ਹੈ। ਮਮਤਾ ਨੇ ਕਿਹਾ ਕਿ ਕਾਂਗਰਸ ਨੇ ਪੱਛਮੀ ਬੰਗਾਲ ਵਿੱਚ ਸੀਟ ਵੰਡ ਨੂੰ ਲੈ ਕੇ ਪ੍ਰਸਤਾਵ ਠੁਕਰਾ ਦਿੱਤਾ ਹੈ। ਮਮਤਾ ਨੇ ਕਿਹਾ ਕਿ ਬੰਗਾਲ ਵਿਚ ਇਕੱਲੇ ਹੀ ਚੋਣ ਲੜਾਂਗੇ। ਉਸਨੇ ਕਿਹਾ ਹੈ ਕਿ ਅਸੀਂ ਬੰਗਾਲ ਵਿਚ ਇਕੱਲੇ ਲੜਾਂਗੇ। ਮੈਨੂੰ ਇਸ ਗੱਲ ਦੀ ਬਿਲਕੁਲ ਵੀ ਚਿੰਤਾ ਨਹੀਂ ਹੈ ਕਿ ਦੇਸ਼ ਵਿੱਚ ਕੀ ਹੋਵੇਗਾ, ਪਰ ਅਸੀਂ ਇੱਕ ਧਰਮ ਨਿਰਪੱਖ ਪਾਰਟੀ ਹਾਂ ਅਤੇ ਅਸੀਂ ਇਕੱਲੇ ਹੀ ਬੰਗਾਲ ਵਿੱਚ ਭਾਜਪਾ ਨੂੰ ਹਰਾਵਾਂਗੇ। ਮੈਂ ਅਜੇ ਵੀ I.N.D.I.A ਅਲਾਇੰਸ ਦਾ ਹਿੱਸਾ ਹਾਂ। ਰਾਹੁਲ ਗਾਂਧੀ ਦੀ ਨਿਆ ਯਾਤਰਾ ਸਾਡੇ ਸੂਬੇ ਵਿੱਚੋਂ ਲੰਘ ਰਹੀ ਹੈ, ਪਰ ਸਾਨੂੰ ਇਸ ਦੀ ਸੂਚਨਾ ਤੱਕ ਨਹੀਂ ਦਿੱਤੀ ਗਈ।  

Recent News