menu-icon
Punjabi Story Line
  • Home
  • News
  • Punjab
  • ਦਸਵੀ ਅਤੇ ਬਾਰ੍ਹਵੀ ਦੀਆਂ Practical ਪ੍ਰੀਖਿਆਵਾਂ ਲਈ PSEB ਨੇ ਜਾਰੀ ਕੀਤੀ ਡੇਟਸ਼ੀਟ

ਦਸਵੀ ਅਤੇ ਬਾਰ੍ਹਵੀ ਦੀਆਂ Practical ਪ੍ਰੀਖਿਆਵਾਂ ਲਈ PSEB ਨੇ ਜਾਰੀ ਕੀਤੀ ਡੇਟਸ਼ੀਟ

ਭਾਵੇਂ ਕਿ Corona ਕਾਲ ਖਤਮ ਹੇ ਚੁੱਕਾ ਹੈ ਪਰ ਫਿਰ ਵੀ ਇੰਨ੍ਹਾਂ ਪ੍ਰੀਖਿਆਵਾਂ ਵਿੱਚ ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ।

Date Updated Last Updated : 30 January 2024, 08:07 AM IST
Share:

ਹਾਈਲਾਈਟਸ

  • ਸੰਵੇਦਨਸ਼ੀਲ ਕੇਂਦਰਾਂ ਦੀ ਪਛਾਣ ਦਾ ਕੰਮ ਅੰਤਿਮ ਪੜਾਅ 'ਤੇ ਪਹੁੰਚ ਗਿਆ ਹੈ

Punjab News: ਦਸਵੀਂ ਅਤੇ ਬਾਰ੍ਹਵੀਂ ਦੀਆਂ practical  ਪ੍ਰੀਖਿਆਵਾਂ ਦੇ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਇੰਨ੍ਹਾਂ ਪ੍ਰੀਖਿਆਵਾਂ ਵਿੱਚ ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ। ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ 5 ਅਪ੍ਰੈਲ ਤੋਂ 27 ਅਪ੍ਰੈਲ ਦਰਮਿਆਨ ਹੋਣਗੀਆਂ ਅਤੇ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ 18 ਮਾਰਚ ਤੋਂ 06 ਅਪ੍ਰੈਲ ਤੱਕ ਹੋਣਗੀਆਂ। ਪ੍ਰੀਖਿਆਵਾਂ ਨੂੰ ਸਹੀ ਢੰਗ ਨਾਲ ਕਰਵਾਉਣ ਦੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ। ਇਸ ਤੋਂ ਪਹਿਲਾਂ ਬੋਰਡ ਨੇ ਸਾਲਾਨਾ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ।

ਅਧਿਆਪਕ ਵੀ ਨਹੀਂ ਵਰਤ ਸਕਣਗੇ ਫੋਨ

7 ਲੱਖ ਵਿਦਿਆਰਥੀ PSEB 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆ ਦੇਣਗੇ। ਪ੍ਰੀਖਿਆ ਦੇਣ ਸਮੇਂ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਸਬੰਧੀ ਪੂਰੇ ਪ੍ਰਬੰਧ ਕਰ ਲਏ ਗਏ ਹਨ। ਇਸ ਦੇ ਨਾਲ ਹੀ ਪ੍ਰੀਖਿਆ ਕੇਂਦਰਾਂ ਨੂੰ ਧੋਖਾਧੜੀ ਮੁਕਤ ਬਣਾਉਣ ਲਈ ਉਪਰਾਲੇ ਕੀਤੇ ਜਾਣਗੇ। ਪ੍ਰੀਖਿਆ ਹਾਲ ਵਿੱਚ ਕੋਈ ਵੀ ਮੋਬਾਈਲ ਫੋਨ ਸਮੇਤ ਕੋਈ ਵੀ ਇਲੈਕਟ੍ਰਾਨਿਕ ਵਸਤੂ ਲੈ ਕੇ ਨਹੀਂ ਜਾ ਸਕੇਗਾ। ਇਮਤਿਹਾਨ ਲੈ ਰਹੇ ਅਧਿਆਪਕ ਵੀ ਫ਼ੋਨ ਦੀ ਵਰਤੋਂ ਨਹੀਂ ਕਰ ਸਕਣਗੇ। ਸੰਵੇਦਨਸ਼ੀਲ ਕੇਂਦਰਾਂ ਦੀ ਪਛਾਣ ਦਾ ਕੰਮ ਅੰਤਿਮ ਪੜਾਅ 'ਤੇ ਪਹੁੰਚ ਗਿਆ ਹੈ। ਜਿੱਥੇ ਸੀਸੀਟੀਵੀ ਕੈਮਰੇ ਲਗਾਏ ਜਾਣੇ ਹਨ।

ਬੋਰਡ ਨੇ control room ਕੀਤਾ ਸਥਾਪਿਤ

ਸਾਲਾਨਾ ਇਮਤਿਹਾਨ ਦੇਣ ਵਾਲੇ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਬੋਰਡ ਅਧਿਕਾਰੀ ਗੰਭੀਰ ਹਨ। ਬੋਰਡ ਵੱਲੋਂ ਇੱਕ ਵਿਸ਼ੇਸ਼ ਕੰਟਰੋਲ ਰੂਮ ਵੀ ਬਣਾਇਆ ਗਿਆ ਹੈ। ਜਿੱਥੇ ਵਿਦਿਆਰਥੀ ਕਾਲ ਕਰਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਪ੍ਰਾਪਤ ਕਰ ਸਕਣਗੇ। ਇਸ ਦੇ ਲਈ ਉਨ੍ਹਾਂ ਨੂੰ 5227136, 37 ਜਾਂ 38 'ਤੇ ਸੰਪਰਕ ਕਰਨਾ ਹੋਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਕੋਡ ਨੰਬਰ 0172 ਦਰਜ ਕਰਨਾ ਹੋਵੇਗਾ।

Recent News