ਪੰਜਾਬ 'ਚ IPS ਜੋੜੇ ਦੀ ਧੀ ਦੀ ਮੌਤ: ਗਲੇ 'ਚ ਖਾਣਾ ਫਸਣ ਕਾਰਨ 4 ਸਾਲਾ ਬੱਚੀ ਦਾ ਦਮ ਘੁੱਟਿਆ; ਪਤੀ-ਪਤਨੀ ਐਸਐਸਪੀ ਪੋਸਟ 'ਤੇ ਹਨ 

ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਖਬਰ ਇਹ ਹੈ ਕਿ ਇੱਕ ਆਈਪੀਐੱਸ ਜੋੜੇ ਦੀ ਧੀ ਦੀ ਮੌਤ ਹੋ ਗਈ। ਖਾਣ ਸਮੇਂ ਗਲੇ ਵਿੱਚ ਕੁੱਝ ਫਸਣ ਨਾਲ ਇਸ ਬੱਚੀ ਦੀ ਮੌਤ ਹੋ ਗਈ। ਇਸ ਘਟਨਾ ਤੇ ਸੀਐੱਮ ਡੀਜੀਪੀ ਅਤੇ ਹੋਰਾਂ ਨੇ ਅਫਸੋਸ ਜਤਾਇਆ ਹੈ। 

Share:

ਪੰਜਾਬ ਨਿਊਜ।  ਪੰਜਾਬ ਵਿੱਚ ਤਾਇਨਾਤ ਇੱਕ ਆਈਪੀਐਸ ਜੋੜੇ ਦੀ 4 ਸਾਲਾ ਧੀ ਦੀ ਮੰਗਲਵਾਰ ਸਵੇਰੇ ਮੌਤ ਹੋ ਗਈ। ਮ੍ਰਿਤਕ ਲੜਕੀ ਦਾ ਨਾਂ ਨਾਇਰਾ ਸੀ। ਸ਼ੁਰੂਆਤੀ ਜਾਣਕਾਰੀ ਅਨੁਸਾਰ ਲੜਕੀ ਦੇ ਗਲੇ ਵਿੱਚ ਖਾਣਾ ਫਸਿਆ ਹੋਇਆ ਸੀ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਨਾਇਰਾ ਦੀ ਮਾਂ ਰਵਜੋਤ ਗਰੇਵਾਲ ਫਤਿਹਗੜ੍ਹ ਸਾਹਿਬ ਦੀ ਐੱਸ.ਐੱਸ.ਪੀ. ਉਸ ਦੇ ਪਿਤਾ ਨਵਨੀਤ ਬੈਂਸ ਲੁਧਿਆਣਾ ਦਿਹਾਤੀ ਪੁਲਿਸ ਦੇ ਐਸਐਸਪੀ ਹਨ।
 
ਰਿਸ਼ਤੇਦਾਰਾਂ ਦੇ ਮੁਤਾਬਿਕ ਬੱਚੀ ਕੁੱਝ ਅਜਿਹਾ ਖਾਦਾ ਜਿਹੜਾ ਉਸਦੇ ਗਲੇ ਵਿੱਚ ਫਸ ਗਿਆ। ਇਸ ਤੋਂ ਬਾਅਦ ਉਸਨੂੰ ਸਾਹ ਨਹੀਂ ਆਇਆ ਤੇ ਫੇਰ ਉਸਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ

ਮੋਹਾਲੀ 'ਚ ਰਹਿੰਦਾ ਹੈ ਪਰਿਵਾਰ 

ਆਈਪੀਐਸ ਜੋੜਾ ਮੁਹਾਲੀ ਵਿੱਚ ਰਹਿੰਦਾ ਹੈ। ਲੜਕੀ ਨਾਇਰਾ ਦਾ ਅੰਤਿਮ ਸੰਸਕਾਰ ਮੋਹਾਲੀ ਦੇ ਇੰਡਸਟਰੀਅਲ ਏਰੀਆ ਫੇਜ਼-7 ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਇਸ ਦੌਰਾਨ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਤੋਂ ਇਲਾਵਾ ਕਈ ਸੀਨੀਅਰ ਅਧਿਕਾਰੀ ਵੀ ਸ਼ਿਰਕਤ ਕਰ ਸਕਦੇ ਹਨ।

ਸੀਐੱਮ, ਡੀਜੀਪੀ ਅਤੇ ਹੋਰਾਂ ਨੇ ਜਤਾਇਆ ਅਫਸੋਸ 

ਸੀਐਮ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਅਤੇ ਕਈ ਹੋਰ ਸਿਆਸਤਦਾਨਾਂ, ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਈਪੀਐਸ ਜੋੜੇ ਦੀ ਧੀ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਆਈਪੀਐਸ ਜੋੜੇ ਨੂੰ ਫੋਨ ਕਰਕੇ ਦੁੱਖ ਪ੍ਰਗਟ ਕੀਤਾ।

ਇਹ ਵੀ ਪੜ੍ਹੋ