menu-icon
Punjabi Story Line
  • Home
  • News
  • Punjab
  • ਦਿੱਲੀ ਵਿਧਾਨ ਸਭਾ ਚੋਣਾਂ - ਕਾਂਗਰਸ ਨੇ ਸੁਖਜਿੰਦਰ ਰੰਧਾਵਾ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ 

ਦਿੱਲੀ ਵਿਧਾਨ ਸਭਾ ਚੋਣਾਂ - ਕਾਂਗਰਸ ਨੇ ਸੁਖਜਿੰਦਰ ਰੰਧਾਵਾ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ 

ਉਨ੍ਹਾਂ ਨੂੰ ਸੱਤ ਵਿਧਾਨ ਸਭਾ ਹਲਕਿਆਂ ਦਾ ਇੰਚਾਰਜ ਬਣਾਇਆ ਗਿਆ ਹੈ। ਇਨ੍ਹਾਂ ਵਿਧਾਨ ਸਭਾ ਹਲਕਿਆਂ ਵਿੱਚ ਕਾਲਕਾ, ਨਵੀਂ ਦਿੱਲੀ, ਮਾਲਵੀਆ ਨਗਰ, ਅੰਬੇਡਕਰ ਨਗਰ, ਦਿੱਲੀ ਕੈਂਟ, ਰਾਜੌਰੀ ਗਾਰਡਰ ਅਤੇ ਹਰੀ ਨਗਰ ਸ਼ਾਮਲ ਹਨ। ਇਸਤੋਂ ਪਹਿਲਾਂ 17 ਜਨਵਰੀ ਨੂੰ ਜਾਰੀ ਕਾਂਗਰਸ ਦੀ ਸੂਚੀ 'ਚ ਰੰਧਾਵਾ ਦਾ ਨਾਂਅ ਨਹੀਂ ਸੀ। 

Date Updated Last Updated : 27 January 2025, 04:12 PM IST
Share:

ਦਿੱਲੀ 'ਚ 5 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਨੂੰ ਸੱਤ ਵਿਧਾਨ ਸਭਾ ਹਲਕਿਆਂ ਦਾ ਇੰਚਾਰਜ ਬਣਾਇਆ ਗਿਆ ਹੈ। ਇਨ੍ਹਾਂ ਵਿਧਾਨ ਸਭਾ ਹਲਕਿਆਂ ਵਿੱਚ ਕਾਲਕਾ, ਨਵੀਂ ਦਿੱਲੀ, ਮਾਲਵੀਆ ਨਗਰ, ਅੰਬੇਡਕਰ ਨਗਰ, ਦਿੱਲੀ ਕੈਂਟ, ਰਾਜੌਰੀ ਗਾਰਡਰ ਅਤੇ ਹਰੀ ਨਗਰ ਸ਼ਾਮਲ ਹਨ। ਇੱਥੇ ਪੰਜਾਬ ਦੇ ਵੋਟਰਾਂ ਦੀ ਗਿਣਤੀ ਜ਼ਿਆਦਾ ਹੈ। ਜਿਸ ਕਰਕੇ ਕਾਂਗਰਸ ਨੇ ਆਪਣੀ ਪਾਰਟੀ ਦੇ ਇੱਕ ਵੱਡੇ ਸਿੱਖ ਆਗੂ ਨੂੰ ਇੱਥੇ ਜ਼ਿੰਮੇਵਾਰੀ ਦਿੱਤੀ ਹੈ। 
ਪਹਿਲੀ ਸੂਚੀ ਚੋਂ ਗਾਇਬ ਸੀ ਰੰਧਾਵਾ ਦਾ ਨਾਂਅ 
ਇਸਤੋਂ ਪਹਿਲਾਂ 17 ਜਨਵਰੀ ਨੂੰ ਕਾਂਗਰਸ ਨੇ ਆਪਣੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਸੀ। ਜਿਸ ਵਿੱਚ ਪੰਜਾਬ ਦੇ ਸਿਰਫ਼ ਤਿੰਨ ਆਗੂ ਹੀ ਸ਼ਾਮਲ ਸਨ। ਜਿਸ ਵਿੱਚ ਰੰਧਾਵਾ ਦਾ ਨਾਮ ਸ਼ਾਮਲ ਨਹੀਂ ਸੀ। ਇਨ੍ਹਾਂ ਆਗੂਆਂ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੁਖਪਾਲ ਸਿੰਘ ਖਹਿਰਾ ਸ਼ਾਮਲ ਹਨ। ਜਦੋਂ ਕਿ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਹਰਿਆਣਾ ਦੇ ਸੰਸਦ ਮੈਂਬਰ ਕੁਮਾਰੀ ਸ਼ੈਲਜਾ, ਰਣਦੀਪ ਸਿੰਘ ਸੁਰਜੇਵਾਲਾ, ਦੀਪੇਂਦਰ ਸਿੰਘ ਹੁੱਡਾ ਵੀ ਇਸ ਸੂਚੀ 'ਚ ਸ਼ਾਮਲ ਹਨ। 

ਆਪ ਵੀ ਲਗਾ ਰਹੀ ਪੂਰੀ ਤਾਕਤ 
ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੀ ਪੂਰੀ ਤਾਕਤ ਲਗਾ ਰਹੀ ਹੈ। ਪਾਰਟੀ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਪੰਜਾਬ ਦੇ ਆਗੂਆਂ ਦੀ ਗੱਲ ਕਰੀਏ ਤਾਂ ਇਸ ਵਿੱਚ ਪਹਿਲਾ ਨਾਮ ਮੁੱਖ ਮੰਤਰੀ ਭਗਵੰਤ ਮਾਨ ਦਾ ਹੈ। ਉਸਤੋਂ ਬਾਅਦ ਰਾਜ ਸਭਾ ਮੈਂਬਰ ਰਾਘਵ ਚੱਢਾ, ਹਰਭਜਨ ਸਿੰਘ, ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਰਾਜ ਕੁਮਾਰ ਚੱਬੇਵਾਲ, ਮਾਲਵਿੰਦਰ ਸਿੰਘ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਪਾਰਟੀ ਪ੍ਰਧਾਨ ਅਮਨ ਅਰੋੜਾ, ਸਿੱਖਿਆ ਮੰਤਰੀ ਹਰਜੋਤ ਬੈਂਸ, ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ., ਸਿਹਤ ਮੰਤਰੀ ਡਾ. ਬਲਬੀਰ ਸਿੰਘ, ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਉਦਯੋਗ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ , ਡਾ. ਰਵਜੋਤ ਸਿੰਘ, ਹਰਦੀਪ ਮੁੰਡੀਆਂ, ਬਲਜਿੰਦਰ ਕੌਰ ਅਤੇ ਸ਼ੈਰੀ ਕਲਸੀ ਆਦਿ ਸ਼ਾਮਲ ਹਨ। 

Recent News