ਪੰਜਾਬ ਨਿਊਜ਼। ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਨਵੇਂ ਸਾਲ ਦੇ ਪਹਿਲੇ ਦਿਨ ਲੁਧਿਆਣਾ 'ਚ ਦਿਲ ਲੁਮੀਨਿਟੀ ਟੂਰ ਦਾ ਆਖਰੀ ਸ਼ੋਅ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਦਿਲਜੀਤ ਨੇ ਪੀਐਮ ਮੋਦੀ ਨੂੰ ਦੇਖਦੇ ਹੀ ਸਲਾਮ ਕੀਤਾ। ਪ੍ਰਧਾਨ ਮੰਤਰੀ ਨੇ ਵੀ ਦੁਸਾਂਝ ਨੂੰ ਸਤਿ ਸ਼੍ਰੀ ਅਕਾਲ ਕਹਿ ਕੇ ਸਵਾਗਤ ਕੀਤਾ। ਇਸ ਦੌਰਾਨ ਜਦੋਂ ਦਿਲਜੀਤ ਨੇ ਗੁਰੂ ਨਾਨਕ ਦੇਵ ਜੀ 'ਤੇ ਗੀਤ ਗਾਇਆ ਤਾਂ ਪੀਐਮ ਮੋਦ ਸਟੂਲ ਨੂੰ ਤਬਲੇ ਦੀ ਤਰ੍ਹਾ ਥਪਥਪਾਉਂਦੇ ਨਜ਼ਰ ਆਏ। ਦੋਸਾਂਝ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਪੀਐਮ ਮੋਦੀ ਨਾਲ ਆਪਣੀ ਮੁਲਾਕਾਤ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਵੀ ਸ਼ੇਅਰ ਕੀਤੀਆਂ ਹਨ। ਉਨ੍ਹਾਂ ਇਸ ਮੁਲਾਕਾਤ ਨੂੰ ਯਾਦਗਾਰੀ ਦੱਸਿਆ। ਦਿਲਜੀਤ ਨਾਲ ਉਨ੍ਹਾਂ ਦੀ ਟੀਮ ਵੀ ਮੌਜੂਦ ਸੀ
ਦਿਲਜੀਤ ਦੋਸਾਂਝ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ (ਐਕਸ) 'ਤੇ ਸ਼ੇਅਰ ਕੀਤੀਆਂ ਹਨ। ਪੋਸਟ 'ਚ ਉਨ੍ਹਾਂ ਲਿਖਿਆ- ਇਹ 2025 ਦੀ ਸ਼ਾਨਦਾਰ ਸ਼ੁਰੂਆਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਹੁਤ ਯਾਦਗਾਰੀ ਮੁਲਾਕਾਤ ਹੋਈ। ਅਸੀਂ ਸੰਗੀਤ ਸਮੇਤ ਕਈ ਚੀਜ਼ਾਂ ਬਾਰੇ ਗੱਲ ਕੀਤੀ।
A fantastic start to 2025
— DILJIT DOSANJH (@diljitdosanjh) January 1, 2025
A very memorable meeting with PM @narendramodi Ji.
We talked about a lot of things including music of course! pic.twitter.com/TKThDWnE0P
ਉਥੇ ਹੀ ਪੀਐਮ ਮੋਦੀ ਨੇ ਐਕਸ 'ਤੇ ਦਿਲਜੀਤ ਦੋਸਾਂਝ ਦੀ ਪੋਸਟ ਰੀਪੋਸਟ ਕੀਤੀ ਅਤੇ ਲਿਖਿਆ- ਦਿਲਜੀਤ ਦੋਸਾਂਝ ਨਾਲ ਸ਼ਾਨਦਾਰ ਗੱਲਬਾਤ। ਉਹ ਸੱਚਮੁੱਚ ਬਹੁਮੁਖੀ ਹੈ। ਉਹ ਪ੍ਰਤਿਭਾ ਅਤੇ ਪਰੰਪਰਾ ਦਾ ਸੁਮੇਲ ਹੈ। ਅਸੀਂ ਸੰਗੀਤ, ਸੱਭਿਆਚਾਰ ਅਤੇ ਹੋਰ ਬਹੁਤ ਸਾਰੇ ਜ਼ਰੀਏ ਜੁੜੇ ਹੋਏ ਹਾਂ।
ਦਿਲਜੀਤ ਦੋਸਾਂਝ ਨਾਲ ਸ਼ਾਨਦਾਰ ਗੱਲਬਾਤ!
— Narendra Modi (@narendramodi) January 1, 2025
ਉਹ ਸੱਚਮੁੱਚ ਬਹੁਪੱਖੀ ਪ੍ਰਤਿਭਾ ਦੇ ਧਨੀ ਹਨ, ਉਨ੍ਹਾਂ ਵਿੱਚ ਪ੍ਰਤਿਭਾ ਅਤੇ ਪਰੰਪਰਾ ਦਾ ਸੁਮੇਲ ਹੈ। ਅਸੀਂ ਸੰਗੀਤ, ਸੱਭਿਆਚਾਰ ਅਤੇ ਹੋਰ ਬਹੁਤ ਕੁਝ ਨਾਲ ਜੁੜੇ...@diljitdosanjh https://t.co/X768l08CY1