menu-icon
Punjabi Story Line
  • Home
  • News
  • Punjab
  • Ludhiana: ਸਰਸਵਤੀ ਪੂਜਾ ਸਮਾਗਮ ਦੌਰਾਨ ਗੱਡੀ ਵਿੱਚ ਫਟਿਆ ਸਿਲੰਡਰ, 7 ਲੋਕ ਝੁਲਸੇ 

Ludhiana: ਸਰਸਵਤੀ ਪੂਜਾ ਸਮਾਗਮ ਦੌਰਾਨ ਗੱਡੀ ਵਿੱਚ ਫਟਿਆ ਸਿਲੰਡਰ, 7 ਲੋਕ ਝੁਲਸੇ 

Ludhiana: ਲੋਕਾਂ ਨੇ ਸਿਲੰਡਰ ਨੂੰ ਲੱਗੀ ਅੱਗ ਬੁਝਾਈ। ਵੇਹੜੇ ਵਿੱਚ ਖੇਡ ਰਹੇ 2 ਬੱਚੇ ਵੀ ਬੁਰੀ ਤਰ੍ਹਾਂ ਝੁਲਸ ਗਏ। ਫਿਲਹਾਲ ਤਿੰਨ ਲੋਕਾਂ ਦੀ ਪਛਾਣ ਹੋ ਚੁੱਕੀ ਹੈ। ਜ਼ਖ਼ਮੀਆਂ ਵਿੱਚ ਦੋ ਬੱਚਿਆਂ ਸਮੇਤ ਇੱਕ ਵਿਅਕਤੀ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

Date Updated Last Updated : 14 February 2024, 08:41 AM IST
Share:

Ludhiana: ਕੰਗਣਵਾਲ ਇਲਾਕੇ ਤੋਂ ਬਸੰਤ ਪੰਚਮੀ ਤੇ ਮੰਦਭਾਗੀ ਖਬਰ ਆ ਰਹੀ ਹੈ। ਇਥੇ ਚੱਲ ਰਹੇ ਸਰਸਵਤੀ ਪੂਜਾ ਸਮਾਗਮ ਦੌਰਾਨ ਗੱਡੀ ਵਿੱਚ ਸਿਲੰਡਰ ਫੱਟ ਗਿਆ। ਧਮਾਕਾ ਇੰਨਾ ਭਿਆਨਕ ਸੀ ਕਿ 7 ਲੋਕਾਂ ਦੇ ਝੁਲਸਣ ਦੀ ਖਬਰ ਹੈ। ਲੋਕਾਂ ਨੇ ਸਿਲੰਡਰ ਨੂੰ ਲੱਗੀ ਅੱਗ ਬੁਝਾਈ। ਵੇਹੜੇ ਵਿੱਚ ਖੇਡ ਰਹੇ 2 ਬੱਚੇ ਵੀ ਬੁਰੀ ਤਰ੍ਹਾਂ ਝੁਲਸ ਗਏ। ਫਿਲਹਾਲ ਤਿੰਨ ਲੋਕਾਂ ਦੀ ਪਛਾਣ ਹੋ ਚੁੱਕੀ ਹੈ। ਜ਼ਖ਼ਮੀਆਂ ਵਿੱਚ ਦੋ ਬੱਚਿਆਂ ਸਮੇਤ ਇੱਕ ਵਿਅਕਤੀ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਬੱਚਿਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਹੈ। ਸੜ ਗਏ ਲੋਕਾਂ ਦੀ ਪਛਾਣ ਸਾਹਿਲ (10), ਸਾਕਸ਼ੀ (11) ਅਤੇ ਪਵਨ ਕੁਮਾਰ (29) ਵਜੋਂ ਹੋਈ ਹੈ। ਬਾਕੀ 4 ਜ਼ਖਮੀਆਂ ਨੂੰ ਕਿਹੜੇ ਹਸਪਤਾਲ ਲਿਜਾਇਆ ਗਿਆ ਹੈ, ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ ਹੈ। ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੇ ਅਧਿਕਾਰੀਆਂ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਗਈ ਹੈ।

ਅੱਗ ਦੀ ਚਪੇਟ ਵਿੱਚ ਆਏ ਦੋਵੇਂ ਬੱਚੇ ਪੀਜੀਆਈ ਰੈਫਰ

ਸਿਗਮ ਰਾਜ ਪਾਂਡੇ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਵੇਹੜੇ ਵਿੱਚ ਸਰਸਵਤੀ ਪੂਜਾ ਦੀ ਰਸਮ ਚੱਲ ਰਹੀ ਸੀ। ਉਸ ਦਾ ਲੜਕਾ ਅਤੇ ਗੁਆਂਢੀ ਦੀ ਧੀ ਉੱਥੇ ਖੇਡ ਰਹੇ ਸਨ। ਅਚਾਨਕ ਰਾਤ 9.15 ਵਜੇ ਜਦੋਂ ਬੇਟਾ ਕਮਰੇ ਵਿੱਚ ਆਇਆ ਤਾਂ ਉਸਦੇ ਕੱਪੜਿਆਂ ਨੂੰ ਅੱਗ ਲੱਗੀ ਹੋਈ ਸੀ। ਲੋਕਾਂ ਦੀ ਮਦਦ ਨਾਲ ਤੁਰੰਤ ਅੱਗ 'ਤੇ ਕਾਬੂ ਪਾਇਆ ਗਿਆ। ਇਸੇ ਤਰ੍ਹਾਂ ਇਕ ਲੜਕੀ ਸਾਕਸ਼ੀ ਵੀ ਅੱਗ ਦੀ ਚਪੇਟ ਵਿੱਚ ਆ ਗਈ। ਦੋਵਾਂ ਬੱਚਿਆਂ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਫਿਲਹਾਲ ਡਾਕਟਰਾਂ ਨੇ ਸਾਹਿਲ ਅਤੇ ਸਾਕਸ਼ੀ ਨੂੰ ਪੀਜੀਆਈ ਰੈਫਰ ਕਰ ਦਿੱਤਾ ਹੈ। ਧਮਾਕੇ ਕਾਰਨ ਉਕਤ ਗੈਸ ਸਿਲੰਡਰ ਇਮਾਰਤ ਦੀਆਂ ਕੰਧਾਂ ਨੂੰ ਪਾੜ ਗਿਆ। ਉਧਰ ਅੱਗ ਦੀਆਂ ਲਪਟਾਂ ਦੂਰ ਤੱਕ ਜਾ ਚੁੱਕੀਆਂ ਸਨ। ਖੇਡ ਮੈਦਾਨ ਵਿੱਚ ਖੇਡ ਰਹੇ ਬੱਚੇ ਅੱਗ ਦੀ ਲਪੇਟ ਵਿੱਚ ਆ ਕੇ ਬੁਰੀ ਤਰ੍ਹਾਂ ਸੜ ਗਏ। ਸਾਹਿਲ ਅਤੇ ਸਾਕਸ਼ੀ ਲਗਭਗ 65 ਫੀਸਦੀ ਝੁਲਸ ਗਏ ਹਨ।  

Recent News