BKTF ਦੇ ਸਾਬਕਾ ਮੈਂਬਰ ਦਾ ਗੋਲੀਆਂ ਮਾਰ ਕੇ ਕਤਲ,ਜਾਂਚ ਵਿੱਚ ਜੁਟੀ ਪੁਲਿਸ

ਰਤਨਦੀਪ ਸਿੰਘ ਬੱਬਰ ਖਾਲਸਾ ਟਾਈਗਰ ਫੋਰਸ ਦਾ ਸਰਗਰਮ ਮੈਂਬਰ ਸੀ। ਇਕ ਸਮੇਂ ਭਾਰਤੀ ਏਜੰਸੀਆਂ ਨੇ ਰਤਨਦੀਪ 'ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਪੁਲਿਸ ਨੇ ਰਤਨਦੀਪ ਨੂੰ ਸਾਲ 2014 ਵਿੱਚ ਹਰਿਆਣਾ ਤੋਂ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫਤਾਰੀ ਸਮੇਂ ਉਹ ਕਿਸੇ ਕੰਮ ਲਈ ਆਪਣੇ ਘਰ ਆਇਆ ਹੋਇਆ ਸੀ। ਰਤਨਦੀਪ 2019 ਵਿੱਚ ਜੇਲ੍ਹ ਤੋਂ ਬਾਹਰ ਆਇਆ ਸੀ। ਜਿਸ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਸ਼ਾਂਤਮਈ ਜੀਵਨ ਬਤੀਤ ਕਰ ਰਿਹਾ ਸੀ ਪਰ ਇਸ ਦੌਰਾਨ ਉਸ ਦਾ ਕਤਲ ਕਰ ਦਿੱਤਾ ਗਿਆ।

Share:

Punjab News: ਬੁੱਧਵਾਰ ਦੇਰ ਰਾਤ ਬੱਬਰ ਖਾਲਸਾ ਟਾਈਗਰ ਫੋਰਸ ਦੇ ਸਰਗਰਮ ਮੈਂਬਰ ਰਤਨਦੀਪ ਸਿੰਘ ਦੀ ਨਵਾਂਸ਼ਹਿਰ ਦੇ ਰੋਪੜ ਰੋਡ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਦੋਂ ਇਹ ਘਟਨਾ ਵਾਪਰੀ ਇਸ ਸਮੇਂ ਉਸਦਾ ਭਤੀਜਾ ਵੀ ਇਸਦੇ ਨਾਲ ਸੀ। ਇਸ ਘਟਨਾ ਵਿੱਚ ਭਤੀਜੇ ਨੂੰ ਕੋਈ ਸੱਟ ਨਹੀਂ ਲੱਗੀ। ਪੁਲਿਸ ਨੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕਤਲ, ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਅੱਜ ਨਵਾਂਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਰਤਨਦੀਪ ਸਿੰਘ ਦਾ ਪੋਸਟਮਾਰਟਮ ਕੀਤਾ ਜਾਵੇਗਾ।

ਬਾਈਕ ਸਵਾਰਾਂ ਨੂੰ ਚਲਾਈਆਂ ਅੰਨ੍ਹੇਵਾਹ ਗੋਲੀਆਂ

ਨਵਾਂਸ਼ਹਿਰ ਦੇ ਐਸਪੀ-ਡੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਘਟਨਾ ਪਿੰਡ ਗੜ੍ਹੀ ਕਾਨੂੰਨਾਂ ਨੇੜੇ ਸਥਿਤ ਸੰਤ ਗੁਰਮੇਲ ਸਿੰਘ ਯਾਦਗਾਰੀ ਹਸਪਤਾਲ ਦੇ ਸਾਹਮਣੇ ਵਾਪਰੀ। ਘਟਨਾ ਦੇ ਸਮੇਂ ਰਤਨਦੀਪ ਆਪਣੀ ਐਮਜੀ ਕਾਰ ਵਿੱਚ ਸਫ਼ਰ ਕਰ ਰਿਹਾ ਸੀ। ਇਸ ਦੌਰਾਨ ਦੋ ਬਾਈਕ ਸਵਾਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਦੋਵਾਂ ਮੁਲਜ਼ਮਾਂ ਨੇ ਰਤਨਦੀਪ 'ਤੇ ਸਿੱਧੀ ਗੋਲੀਬਾਰੀ ਕੀਤੀ ਸੀ। ਭਤੀਜੇ ਦੀ ਜਾਨ ਬੱਚ ਗਈ। ਰਤਨਦੀਪ ਦੇ ਪੇਟ ਅਤੇ ਛਾਤੀ ਵਿੱਚ ਕਈ ਗੋਲੀਆਂ ਲੱਗੀਆਂ। ਪੁਲਿਸ ਨੇ ਵਾਰਦਾਤ ਵਾਲੀ ਥਾਂ ਤੋਂ ਕਈ ਖੋਲ ਬਰਾਮਦ ਕੀਤੇ ਹਨ।

ਸੀਸੀਟੀਵੀ ਫੁਟੇਜ ਦੇ ਆਧਾਰ ਤੇ ਕੀਤੀ ਜਾ ਰਹੀ ਜਾਂਚ

ਐਸਪੀ (ਡੀ) ਮੁਕੇਸ਼ ਕੁਮਾਰ ਨੇ ਦੱਸਿਆ ਕਿ ਰਤਨਦੀਪ ਸਿੰਘ ਅਤੇ ਉਸ ਦਾ ਭਤੀਜਾ ਦੋਵੇਂ ਕਿਸੇ ਕੰਮ ਲਈ ਹਰਿਆਣਾ ਤੋਂ ਨਵਾਂਸ਼ਹਿਰ ਆਏ ਹੋਏ ਸਨ। ਪੁਲਿਸ ਨੇ ਦੱਸਿਆ ਕਿ ਘਟਨਾ 'ਚ ਭਤੀਜੇ ਨੂੰ ਝਰੀਟ ਵੀ ਨਹੀਂ ਲੱਗੀ। ਜਿਸ ਕਾਰਨ ਪੁਲਿਸ ਭਤੀਜੇ ਤੋਂ ਹੀ ਪੁੱਛਗਿੱਛ ਕਰ ਰਹੀ ਹੈ। ਪੁਲਿਸ ਦੇ ਹੱਥ ਸੀਸੀਟੀਵੀ ਫੁਟੇਜ ਵੀ ਲੱਗੀ ਹੈ ਜਿਸ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਪੁਲਿਸ ਇਸ ਮਾਮਲੇ ਵਿੱਚ ਟਾਰਗੇਟ ਕਿਲਿੰਗ ਦੇ ਕੋਣ ਤੋਂ ਵੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ