ਫ਼ਿਰੋਜ਼ਪੁਰ 'ਚ ਐਤਵਾਰ ਨੂੰ ਧੁੰਦ ਦੌਰਾਨ ਵਾਪਰੇ ਦੋ ਹਾਦਸਿਆਂ 'ਚ ਤਿੰਨ ਵਾਹਨਾਂ ਦੀ ਟੱਕਰ 'ਚ ਬਾਈਕ ਸਵਾਰ ਵਿਅਕਤੀ ਦੀ ਮੌਤ ਹੋ ਗਈ, ਜਦਕਿ ਡਰਾਈਵਰ ਵੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਦੂਜੇ ਹਾਦਸੇ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਆਪਣਾ ਸੰਤੁਲਨ ਗੁਆ ਕੇ ਸਫ਼ੈਦੇ ਦੇ ਦਰੱਖਤ ਨਾਲ ਜਾ ਟਕਰਾਈ, ਇੱਕ ਹਾਦਸਾ ਫ਼ਰੀਦਕੋਟ ਰੋਡ ’ਤੇ 8 ਨੰਬਰ ਚੌਕ ਨੇੜੇ ਵਾਪਰਿਆ ਅਤੇ ਦੂਜਾ ਹਾਦਸਾ ਸਰਹੱਦੀ ਪਿੰਡ ਹਬੀਬ ਵਾਲਾ ਤੋਂ ਪਿੰਡ ਵਾਹਗੇਵਾਲਾ ਨੂੰ ਜਾਂਦੀ ਸੜਕ ’ਤੇ ਵਾਪਰਿਆ।
ਸਫ਼ੈਦੇ ਵਿੱਚ ਟੱਕਰਾਈ ਕਾਰ
ਜਿੱਥੇ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਸਫ਼ੈਦੇ ਦੇ ਦਰੱਖਤ ਨਾਲ ਟਕਰਾ ਗਈ ਅਤੇ ਇਸ ਕਾਰਨ ਕਾਰ ਚਾਲਕ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਉਸ ਦੇ ਸੱਟਾਂ ਲੱਗੀਆਂ। ਕਾਰ ਚਾਲਕ ਪਿੰਡ ਪੀਰੂਵਾਲਾ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ।
ਬਾਈਕ ਅਤੇ ਕਾਰ ਦੀ ਟੱਕਰ
ਦੁਸਰੇ ਹਾਦਸੇ 'ਚ ਇੱਕ ਬਾਈਕ ਕਾਰ ਵਿੱਚ ਜਾ ਟੱਕਰਾਈ ਜੀਸ ਦੇ ਚਲਦੇ ਬਾਈਕ ਸਵਾਰ ਦੀ ਮੌਤ ਹੋ ਗਈ, ਜਦਕਿ ਕਾਰ ਚਾਲਕ ਵੀ ਜ਼ਖਮੀ ਹੋ ਗਿਆ। ਇਸ ਟੱਕਰ ਕਾਰਨ ਕਾਰ ਝਾੜੀਆਂ 'ਚ ਜਾ ਵੜੀ ਅਤੇ ਬਾਈਕ ਚਾਲਕ ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ ਹੈ।