ਪਟਿਆਲਾ ਦੇ ਨੌਜਵਾਨਾਂ ਨਾਲ ਵਰਕ ਵੀਜੇ ਦੇ ਨਾਂਅ ਤੇ ਠੱਗੀ, ਅਮਰੀਕਾ ਭੇਜਣ ਦਾ ਝਾਂਸਾ ਦੇਕੇ ਜੰਗਲਾਂ ਚ ਘਮਾਇਆ, ਤਿੰਨ ਦੇਸ਼ਾਂ ਦੀ ਪੁਲਿਸ ਨੇ ਕੀਤਾ ਗ੍ਰਿਫਤਾਰ

ਪਟਿਆਲਾ ਦੇ ਰਾਜਪੁਰਾ ਦੇ ਰਹਿਣ ਵਾਲੇ ਚਾਰ ਨੌਜਵਾਨਾਂ ਨੂੰ ਵਰਕ ਵੀਜ਼ੇ 'ਤੇ ਅਮਰੀਕਾ ਲਿਜਾਣ ਦੇ ਬਹਾਨੇ 4 ਮਹੀਨਿਆਂ ਲਈ ਜੰਗਲਾਂ 'ਚ ਲਿਜਾਇਆ ਗਿਆ। ਇਨ੍ਹਾਂ 4 ਨੌਜਵਾਨਾਂ ਤੋਂ 25-25 ਲੱਖ ਰੁਪਏ ਲਏ ਗਏ ਸਨ ਪਰ ਉਹ ਅਮਰੀਕਾ ਨਹੀਂ ਪਹੁੰਚ ਸਕੇ। ਚਾਰ ਨੌਜਵਾਨਾਂ ਨੂੰ ਬਾਕੂ, ਸਰਬੀਆ ਅਤੇ ਹੰਗਰੀ ਦੇ ਜੰਗਲਾਂ ਵਿੱਚ ਲੈ ਕੇ ਜਾਣ ਵਾਲੇ ਟਰੈਵਲ ਏਜੰਟ ਖ਼ਿਲਾਫ਼ ਥਾਣਾ ਸਦਰ ਰਾਜਪੁਰਾ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਏਜੰਟ ਜਸਮੀਤ ਸਿੰਘ ਵਾਸੀ ਅਜੀਤ ਨਗਰ ਪਿੰਡ ਮਾਜਰੀ ਸਮਾਣਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ, ਜੋ ਹਾਲੇ ਫ਼ਰਾਰ ਹੈ।

Share:

ਪੰਜਾਬ ਨਿਊਜ। ਪਿੰਡ ਪਿਲਖਨੀ ਦੀ ਵਸਨੀਕ ਲਖਵਿੰਦਰ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਮੁਲਜ਼ਮ ਦਾ ਸਮਾਣਾ ਵਿੱਚ ਇਮੀਗ੍ਰੇਸ਼ਨ ਦਫ਼ਤਰ ਹੈ। ਮੁਲਜ਼ਮ ਨੇ ਉਸ ਦੇ ਲੜਕੇ ਨੂੰ ਵਰਕ ਵੀਜ਼ੇ ’ਤੇ ਅਮਰੀਕਾ ਭੇਜਣ ਦੇ ਬਹਾਨੇ 25 ਲੱਖ ਰੁਪਏ ਅਤੇ 2 ਖਾਲੀ ਚੈੱਕ ਲੈ ਲਏ ਸਨ। ਮੁਲਜ਼ਮ ਨੇ ਉਸ ਦੇ ਲੜਕੇ ਅਤੇ ਉਸ ਦੇ ਰਿਸ਼ਤੇਦਾਰਾਂ ਦੇ ਤਿੰਨ ਹੋਰ ਨੌਜਵਾਨਾਂ ਨੂੰ ਜੰਗਲਾਂ ਰਾਹੀਂ ਅਮਰੀਕਾ ਭੇਜਣ ਦੀ ਕੋਸ਼ਿਸ਼ ਕੀਤੀ। ਪੀੜਤ ਨੌਜਵਾਨ ਤੋਂ ਇਲਾਵਾ ਉਸ ਦੇ ਚਾਚੇ ਦੇ 2 ਲੜਕੇ ਅਤੇ ਮਾਸੀ ਦਾ 1 ਪੁੱਤਰ ਵੀ ਦੋਸ਼ੀ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋ ਚੁੱਕੇ ਹਨ।

35 ਲੱਖ ਰੁਪਏ ਲਏ ਪ੍ਰਤੀ ਵਿਅਕਤੀ 

ਪੀੜਤਾਂ ਨੇ ਦੱਸਿਆ ਕਿ ਮੁਲਜ਼ਮ ਏਜੰਟ ਜਸਮੀਤ ਸਿੰਘ ਦੇ ਨਾਲ ਇੱਕ ਲੜਕੀ ਵੀ ਸੀ। ਉਸ ਨੇ ਉਨ੍ਹਾਂ ਨਾਲ 2023 ਵਿੱਚ 35 ਲੱਖ ਰੁਪਏ ਪ੍ਰਤੀ ਵਿਅਕਤੀ ਅਮਰੀਕਾ ਭੇਜਣ ਦਾ ਸੌਦਾ ਕੀਤਾ। ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਮੁੰਬਈ ਅਤੇ ਫਿਰ ਸਰਬੀਆ ਤੋਂ ਇਲਾਵਾ ਹੋਰ ਦੇਸ਼ਾਂ 'ਚ ਫਲਾਈਟ ਰਾਹੀਂ ਲਿਜਾਣ ਤੋਂ ਬਾਅਦ ਉਨ੍ਹਾਂ ਨੂੰ ਜੰਗਲੀ ਰਸਤਿਆਂ ਰਾਹੀਂ ਸਰਹੱਦ ਪਾਰ ਕਰਾਉਣ ਲਈ ਕਰੀਬ 4 ਮਹੀਨੇ ਤੱਕ ਕੋਸ਼ਿਸ਼ ਕੀਤੀ। ਇਸ ਵਿੱਚ ਉਹ ਫੇਲ ਹੋ ਗਿਆ।

ਸਾਰੀ ਰਾਤ ਜੰਗਲਾਂ ਚ ਘੁੰਮਦੇ ਰਹਿੰਦੇ ਸਨ ਪੀੜਤ ਨੌਜਵਾਨ

ਸਾਰੀ ਰਾਤ ਜੰਗਲਾਂ ਵਿਚ ਘੁੰਮਦੇ ਰਹਿੰਦੇ ਸਨ। ਜਦੋਂ ਉਹ ਥੱਕ ਕੇ ਬੈਠ ਜਾਂਦਾ ਤਾਂ ਉਨਾਂ ਨੂੰ ਕੁੱਟਿਆ ਜਾਂਦਾ। ਇਸ ਦੌਰਾਨ ਉਸ ਨੂੰ 3 ਵੱਖ-ਵੱਖ ਦੇਸ਼ਾਂ ਦੀ ਪੁਲਸ ਨੇ ਗ੍ਰਿਫਤਾਰ ਵੀ ਕੀਤਾ ਸੀ, ਜਿਨ੍ਹਾਂ 'ਚੋਂ ਉਸ ਨੂੰ 3 ਦਿਨ ਜੇਲ ਵਿਚ ਕੱਟਣੇ ਪਏ ਸਨ। ਜਦੋਂ ਮੁਲਜ਼ਮ ਏਜੰਟ ਨੇ ਸਹਿਯੋਗ ਨਾ ਕੀਤਾ ਤਾਂ ਉਸ ਨੂੰ ਬਿਨਾਂ ਦੱਸੇ ਉਸ ਨੇ ਦੂਜੇ ਏਜੰਟ ਦੀ ਮਦਦ ਲੈ ਕੇ 22 ਲੱਖ ਰੁਪਏ ਪ੍ਰਤੀ ਵਿਅਕਤੀ ਦਾ ਸੌਦਾ ਤੈਅ ਕੀਤਾ ਅਤੇ ਕਿਸੇ ਤਰ੍ਹਾਂ ਅਮਰੀਕਾ ਪਹੁੰਚ ਗਿਆ।