menu-icon
Punjabi Story Line
  • Home
  • News
  • Punjab
  • Gangster Jaggu Bhagwanpuria ਨੇ ਆਪਣੀ ਜਾਨ ਨੂੰ ਦੱਸਿਆ ਖਤਰਾ, ਡੀਜੀਪੀ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਭੇਜਿਆ ਕਾਨੂੰਨੀ ਨੋਟਿਸ 

Gangster Jaggu Bhagwanpuria ਨੇ ਆਪਣੀ ਜਾਨ ਨੂੰ ਦੱਸਿਆ ਖਤਰਾ, ਡੀਜੀਪੀ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਭੇਜਿਆ ਕਾਨੂੰਨੀ ਨੋਟਿਸ 

Gangster Jaggu Bhagwanpuria : ਦਸ ਦੇਈਏ ਕਿ 5 ਮਹੀਨੇ ਪਹਿਲਾਂ ਵੀ ਜੱਗੂ ਨੂੰ ਬਠਿੰਡਾ ਹਾਈਟੈਕ ਜੇਲ੍ਹ ਵਿੱਚ ਤਬਦੀਲ ਕਰਨ ਨੂੰ ਲੈ ਕੇ ਵਿਵਾਦ ਹੋਇਆ ਸੀ। ਉਦੋਂ ਵੀ ਜੱਗੂ ਦੀ ਤਰਫੋਂ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਗਈ ਸੀ। ਜਿਸ ਵਿੱਚ ਜੱਗੂ ਨੇ ਜਾਨ ਨੂੰ ਖਤਰੇ ਬਾਰੇ ਦੱਸਿਆ ਸੀ।

Date Updated Last Updated : 21 January 2024, 10:30 AM IST
Share:

Gangster Jaggu Bhagwanpuria: ਜੇਲ੍ਹ 'ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ (Jaggu Bhagwanpuria) ਨੇ ਇਕ ਵਾਰ ਫਿਰ ਤੋਂ ਆਪਣੀ ਜਾਨ ਨੂੰ ਖਤਰਾ ਜਤਾਇਆ ਹੈ। ਦਰਅਸਲ ਪੰਜਾਬ ਸਰਕਾਰ ਨੇ ਭਗਵਾਨਪੁਰੀਆ ਨੂੰ ਪਿਛਲੇ ਦਿਨੀਂ ਕਪੂਰਥਲਾ ਤੋਂ ਬਠਿੰਡਾ ਜੇਲ੍ਹ ਵਿੱਚ ਸ਼ਿਫਟ ਕੀਤਾ ਗਿਆ ਹੈ। ਬਠਿੰਡਾ ਜੇਲ੍ਹ ਵਿੱਚ ਪਹਿਲੇ ਤੋਂ ਹੀ ਗੈਂਗਸਟਰ ਲਾਰੈਂਸ ਬਿਸ਼ਨੋਈ ( Lawrence Bishnoi) ਅਤੇ ਉਸ ਦੇ ਗੈਂਗ ਦੇ ਮੈਂਬਰ ਬੰਦ ਹਨ। ਇਸ ਮਾਮਲੇ ਵਿੱਚ ਉਸਦੇ ਵਕੀਲ ਨੇ ਪੰਜਾਬ ਦੇ ਡੀਜੀਪੀ ਅਤੇ  ਜੇਲ੍ਹ ਪ੍ਰਸ਼ਾਸਨ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਦਸ ਦੇਈਏ ਕਿ 5 ਮਹੀਨੇ ਪਹਿਲਾਂ ਵੀ ਜੱਗੂ ਨੂੰ ਬਠਿੰਡਾ ਹਾਈਟੈਕ ਜੇਲ੍ਹ ਵਿੱਚ ਤਬਦੀਲ ਕਰਨ ਨੂੰ ਲੈ ਕੇ ਵਿਵਾਦ ਹੋਇਆ ਸੀ। ਉਦੋਂ ਵੀ ਜੱਗੂ ਦੀ ਤਰਫੋਂ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਗਈ ਸੀ। ਜਿਸ ਵਿੱਚ ਜੱਗੂ ਨੇ ਜਾਨ ਨੂੰ ਖਤਰੇ ਬਾਰੇ ਦੱਸਿਆ ਸੀ। ਦੋਸ਼ ਸਨ ਕਿ ਜੇਕਰ ਉਸ ਨੂੰ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ ਤਾਂ ਲਾਰੈਂਸ ਜਾਂ ਉਸ ਦੇ ਸਾਥੀ ਉਸ ਦੀ ਹੱਤਿਆ ਕਰ ਸਕਦੇ ਹਨ। ਇੰਨਾ ਹੀ ਨਹੀਂ ਜੇਲ 'ਚ ਸ਼ਿਫਟ ਹੋਣ ਸਮੇਂ ਉਸ 'ਤੇ ਹਮਲਾ ਵੀ ਹੋ ਸਕਦਾ ਹੈ।

ਕੋਰਟ ਨੇ ਬਠਿੰਡਾ ਦੀ ਥਾਂ ਕਿਸੇ ਹੋਰ ਕੇਂਦਰੀ ਜੇਲ੍ਹ ਵਿੱਚ ਭੇਜਨ ਦੇ ਦਿੱਤੇ ਸੀ ਹੁੱਕਮ

ਕਰੀਬ 5 ਮਹੀਨੇ ਪਹਿਲਾਂ ਜੱਗੂ ਵੱਲੋਂ ਹਾਈ ਕੋਰਟ (High Court) ਵਿੱਚ ਇੱਕ ਅਰਜ਼ੀ ਦਾਇਰ ਕੀਤੀ ਗਈ ਸੀ, ਜਿਸ ਵਿੱਚ ਉਸ ਨੂੰ ਬਠਿੰਡਾ ਜੇਲ੍ਹ ਵਿੱਚ ਤਬਦੀਲ ਨਾ ਕਰਨ ਦੀ ਮੰਗ ਕੀਤੀ ਗਈ ਸੀ। ਇਸ ਮਗਰੋਂ ਅਦਾਲਤ ਨੇ ਸੁਣਵਾਈ ਕਰਦਿਆਂ ਅਕਤੂਬਰ ਮਹੀਨੇ ਵਿੱਚ ਅਰਜ਼ੀ ਦਾ ਨਿਪਟਾਰਾ ਕਰਦਿਆਂ ਹੁਕਮ ਦਿੱਤਾ ਕਿ ਉਸ ਨੂੰ ਬਠਿੰਡਾ ਦੀ ਥਾਂ ਕਿਸੇ ਹੋਰ ਕੇਂਦਰੀ ਜੇਲ੍ਹ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਜੱਗੂ ਨੂੰ ਮੁੜ ਬਠਿੰਡਾ ਜੇਲ੍ਹ ਵਿੱਚ ਤਬਦੀਲ ਕਰਨ ਦੇ ਹੁਕਮਾਂ ਤੋਂ ਬਾਅਦ ਉਸ ਦੇ ਵਕੀਲ ਵੱਲੋਂ ਡੀਜੀਪੀ ਪੰਜਾਬ ਨੂੰ ਨੋਟਿਸ ਭੇਜਿਆ ਗਿਆ ਹੈ।

Recent News