menu-icon
Punjabi Story Line
  • Home
  • News
  • Punjab
  • ਗੈਂਗਸਟਰ ਜੱਟ ਜੰਡਿਆਲਾ ਨੇ ਮੁਹੱਈਆ ਕਰਵਾਏ ਸੀ ਇਰਾਦਾ ਕਤਲ ਦੇ ਦੋਸ਼ਿਆਂ ਨੂੰ ਹਥਿਆਰ, 6 ਗ੍ਰਿਫ਼ਤਾਰ

ਗੈਂਗਸਟਰ ਜੱਟ ਜੰਡਿਆਲਾ ਨੇ ਮੁਹੱਈਆ ਕਰਵਾਏ ਸੀ ਇਰਾਦਾ ਕਤਲ ਦੇ ਦੋਸ਼ਿਆਂ ਨੂੰ ਹਥਿਆਰ, 6 ਗ੍ਰਿਫ਼ਤਾਰ

28 ਦਸੰਬਰ ਨੂੰ ਸਾਹਿਲ ਭਗਤ ਉਰਫ਼ ਸ਼ੈਲੀ ਪੁੱਤਰ ਜਗਦੀਸ਼ ਰਾਜ ਵਾਸੀ ਫੱਜੂਪੁਰ ਨੂੰ 3 ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਮਿੱਲ ਗਰਾਊਂਡ ਧਾਰੀਵਾਲ ਵਿਖੇ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਪਿਸਤੌਲ ਦੇ ਚਾਰ ਰਾਉਂਡ ਫਾਇਰ ਕੀਤੇ ਗਏ ਸਨ।

Date Updated Last Updated : 09 January 2024, 03:29 PM IST
Share:

ਹਾਈਲਾਈਟਸ

  • ਮਨਪ੍ਰੀਤ ਮਸੀਹ ਉਰਫ਼ ਮੰਗੂ ਮਸੀਹ ਪੁੱਤਰ ਮੁਖਾ ਮਸੀਹ ਵਾਸੀ ਤੇਜਾ ਕਲਾਂ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ

ਗੁਰਦਾਸਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਉਸ ਨੇ ਇਰਾਦਾ ਕਤਲ ਦੇ ਮਾਮਲੇ 'ਚ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। SSP ਗੁਰਦਾਸਪੁਰ ਦਿਆਮਾ ਹਰੀਸ਼ ਕੁਮਾਰ ਨੇ ਦੱਸਿਆ ਕਿ ਬੀਤੀ 28 ਦਸੰਬਰ ਨੂੰ ਸਾਹਿਲ ਭਗਤ ਉਰਫ਼ ਸ਼ੈਲੀ ਪੁੱਤਰ ਜਗਦੀਸ਼ ਰਾਜ ਵਾਸੀ ਫੱਜੂਪੁਰ ਨੂੰ 3 ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਮਿੱਲ ਗਰਾਊਂਡ ਧਾਰੀਵਾਲ ਵਿਖੇ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਪਿਸਤੌਲ ਦੇ 4 ਰਾਉਂਡ ਫਾਇਰ ਕੀਤੇ ਗਏ ਸਨ, ਜਿਸ ਤੋਂ ਬਾਅਦ ਥਾਣਾ ਧਾਰੀਵਾਲ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਇਸ ਸਬੰਧੀ DSP ਦਿਹਾਤੀ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਟੀਮਾਂ ਬਣਾ ਕੇ ਤਕਨੀਕੀ ਤੌਰ ’ਤੇ ਜਾਂਚ ਸ਼ੁਰੂ ਕੀਤੀ ਗਈ।

ਟਾਈਗਰ ਖਿਲਾਫ 20 ਕੇਸ ਦਰਜ

ਉਨ੍ਹਾਂ ਦੱਸਿਆ ਕਿ ਨਵਦੀਪ ਸਿੰਘ ਉਰਫ ਘੁੱਲਾ ਉਰਫ ਟਾਈਗਰ ਉਰਫ ਨਵਪੁੱਤਰ ਗੋਪਾਲ ਸਿੰਘ ਵਾਸੀ ਰਾਗੀਲਪੁਰ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ 20 ਦੇ ਕਰੀਬ ਮੁਕੱਦਮੇ ਦਰਜ ਹਨ। ਉਹ 25 ਅਗਸਤ 2023 ਨੂੰ ਕੋਰਟ ਕੰਪਲੈਕਸ ਅੰਮ੍ਰਿਤਸਰ ਤੋਂ ਫਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਉਸਨੇ ਆਪਣੇ 5 ਸਾਥੀਆਂ ਨਾਲ ਮਿਲ ਕੇ ਅੰਮ੍ਰਿਤਸਰ ਸ਼ਹਿਰ ਦੇ ਇੱਕ ਮੈਡੀਕਲ ਸਟੋਰ ਦੀ ਲੁੱਟ ਨੂੰ ਅੰਜਾਮ ਦਿੱਤਾ ਅਤੇ ਜੰਡਿਆਲਾ ਦੋਹਰੇ ਕਤਲ ਵਿੱਚ ਵੀ ਸ਼ਾਮਲ ਸੀ। 

ਗੈਂਗਸਟਰ ਨੇ ਕਰਾਏ ਹਥਿਆਰ ਮੁਹੱਈਆ

ਇਸਦਾ ਮਾਸਟਰ ਮਾਈਂਡ ਹੈਪੀ ਜੱਟ ਜੰਡਿਆਲਾ ਹੈ, ਜੋ ਕਿ ਗੈਂਗਸਟਰ ਹੈ, ਜੋ ਉਸ ਨੂੰ ਹਥਿਆਰ ਮੁਹੱਈਆ ਕਰਵਾ ਰਿਹਾ ਹੈ। ਮਾਮਲੇ ਦੀ ਤਕਨੀਕੀ ਜਾਂਚ ਕਰਨ ਤੋਂ ਬਾਅਦ ਮੁਲਜ਼ਮ ਨਵਦੀਪ ਸਿੰਘ ਉਰਫ਼ ਘੁੱਲਾ ਨੂੰ ਦਿੱਲੀ ਪੁਲਿਸ ਦੀ ਮਦਦ ਨਾਲ 5 ਜਨਵਰੀ 2024 ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਚਰਨਜੀਤ ਸਿੰਘ ਉਰਫ ਮਹਿੰਦਰ ਪੁੱਤਰ ਪਰਮਜੀਤ ਸਿੰਘ ਵਾਸੀ ਨਿਹਾਲ ਵਿਹਾਰ ਦਿੱਲੀ ਕਾਂਡ ਤੋਂ ਬਾਅਦ ਮੁੱਖ ਦੋਸ਼ੀ ਨਵਦੀਪ ਸਿੰਘ ਨੂੰ ਦਿੱਲੀ ਵਿਚ ਪਨਾਹ ਦਿੰਦਾ ਸੀ। 5 ਜਨਵਰੀ ਨੂੰ ਉਸ ਕੋਲੋਂ ਇਕ ਪਿਸਤੌਲ ਬਰਾਮਦ ਹੋਣ 'ਤੇ ਨਿਹਾਲ ਵਿਹਾਰ ਥਾਣਾ ਦਿੱਲੀ ਵਿਖੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। 

ਇੱਕ ਹਫ਼ਤਾ ਚੱਲੀ ਜਾਂਚ

ਮੁਲਜ਼ਮ ਨਵਦੀਪ ਸਿੰਘ ਉਰਫ਼ ਘੁੱਲਾ ਕੋਲੋਂ 32 ਬੋਰ ਦਾ ਪਿਸਤੌਲ, 2 ਮੈਗਜ਼ੀਨ, 3 ਰੰਮ 32 ਬੋਰ, 12 ਬੋਰ, 2 ਰੌਂਦ 30 ਬੋਰ ਬਰਾਮਦ ਕਰਕੇ ਥਾਣਾ ਧਾਰੀਵਾਲ ਵਿਖੇ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮਾਮਲੇ ਦੀ ਜਾਂਚ ਇੱਕ ਹਫ਼ਤੇ ਵਿੱਚ ਮੁਕੰਮਲ ਕਰਕੇ ਇਨ੍ਹਾਂ ਦੇ ਸਾਥੀਆਂ ਕਰਨ ਪੁੱਤਰ ਸੁਖਦੇਵ ਸਿੰਘ ਵਾਸੀ ਖੁੰਡਾ ਅਤੇ ਮਨਪ੍ਰੀਤ ਮਸੀਹ ਉਰਫ਼ ਐਮਪੀ ਪੁੱਤਰ ਪ੍ਰੇਮ ਮਸੀਹ ਵਾਸੀ ਸੁਜਾਨਪੁਰ ਅਤੇ ਮੁਨੀਸ਼ ਕੁਮਾਰ ਪੁੱਤਰ ਸੁਧੀਰ ਕੁਮਾਰ ਵਾਸੀ ਮਾਡਲ ਟਾਊਨ ਧਾਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਧਰ, ਮਨਪ੍ਰੀਤ ਮਸੀਹ ਉਰਫ਼ ਮੰਗੂ ਮਸੀਹ ਪੁੱਤਰ ਮੁਖਾ ਮਸੀਹ ਵਾਸੀ ਤੇਜਾ ਕਲਾਂ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ | ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿੱਚ ਮੁੱਖ ਮੁਲਜ਼ਮ ਨਵਦੀਪ ਸਿੰਘ ਦੇ ਸਾਥੀ ਵਿਸ਼ਾਲ ਕੁਮਾਰ ਪੁੱਤਰ ਓਲੀਵਰ ਵਾਸੀ ਮਾਡਲ ਟਾਊਨ ਧਾਰੀਵਾਲ, ਨਿਸ਼ਾਨ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਖੁੰਡਾ, ਜੀਵਨ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਖੁੰਡਾ, ਰੋਹਿਤ ਉਰਫ ਹਲਦੀ ਪੁੱਤਰ ਰਵੀ ਵਾਸੀ ਮਾਡਲ ਟਾਊਨ ਧਾਰੀਵਾਲ ਨੂੰ ਗ੍ਰਿਫਤਾਰ ਕੀਤਾ ਹੈ।

Recent News