menu-icon
Punjabi Story Line
Raksha Bandhan 2026
  • Home
  • News
  • Punjab
  • ਚੰਡੀਗੜ੍ਹ 'ਚ ਸਕੂਲ ਦੇ ਕੋਲ ਗੈਸ ਲੀਕ ਹੋਣ ਕਾਰਨ ਮਚਿਆ ਹੜਕੰਪ,ਮੌਕੇ ਤੇ ਪੁੱਜੀ ਪੁਲਿਸ

ਚੰਡੀਗੜ੍ਹ 'ਚ ਸਕੂਲ ਦੇ ਕੋਲ ਗੈਸ ਲੀਕ ਹੋਣ ਕਾਰਨ ਮਚਿਆ ਹੜਕੰਪ,ਮੌਕੇ ਤੇ ਪੁੱਜੀ ਪੁਲਿਸ

ਬੱਚਿਆਂ ਨੂੰ ਸਕੂਲ ਤੋਂ ਬਾਹਰ ਕੱਢ ਕੇ ਪਾਰਕ ਵਿੱਚ ਬਿਠਾਇਆ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ 14 ਅਕਤੂਬਰ ਨੂੰ ਚੰਡੀਗੜ੍ਹ ਦੇ ਸੈਕਟਰ 37 ਦੀ ਮਾਰਕੀਟ ਨੇੜੇ ਜ਼ਮੀਨਦੋਜ਼ ਗੈਸ ਪਾਈਪ ਲਾਈਨ ਲੀਕ ਹੋ ਗਈ ਸੀ।

Date Updated Last Updated : 22 November 2023, 04:06 PM IST
Share:

ਚੰਡੀਗੜ੍ਹ ਦੇ ਸੈਕਟਰ-40 ਵਿੱਚ ਇੱਕ ਵਾਰ ਫਿਰ ਗੈਸ ਪਾਈਪ ਲਾਈਨ ਲੀਕ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸੈਕਟਰ-40 ਸਥਿਤ ਸਰਵਹਿਤਕਾਰੀ ਸਕੂਲ ਨੇੜੇ ਇਹ ਪਾਈਪ ਲਾਈਨ ਲੀਕ ਹੋ ਗਈ ਹੈ। ਇਸ ਕਾਰਨ ਸਕੂਲ ਨੇ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਗਈ ਹੈ। ਪੁਲਿਸ ਟੀਮ ਮੌਕੇ 'ਤੇ ਮੌਜੂਦ ਹੈ।

 

ਗੈਸ ਸਪਲਾਈ ਕੀਤੀ ਬੰਦ

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਕੰਪਨੀ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ। ਪਾਈਪ ਲਾਈਨ ਦੇ ਵਾਲਵ ਬੰਦ ਕਰਕੇ ਗੈਸ ਸਪਲਾਈ ਬੰਦ ਕਰ ਦਿੱਤੀ ਗਈ ਹੈ। ਫਿਲਹਾਲ ਟੀਮ ਪਾਈਪ ਦੀ ਮੁਰੰਮਤ ਵਿੱਚ ਲੱਗੀ ਹੋਈ ਹੈ।

 

ਪਹਿਲਾਂ ਵੀ ਹੋਈ ਸੀ ਗੈਸ ਲੀਕ

ਇਸ ਤੋਂ ਪਹਿਲਾਂ 14 ਅਕਤੂਬਰ ਨੂੰ ਚੰਡੀਗੜ੍ਹ ਦੇ ਸੈਕਟਰ 37 ਦੀ ਮਾਰਕੀਟ ਨੇੜੇ ਜ਼ਮੀਨਦੋਜ਼ ਗੈਸ ਪਾਈਪ ਲਾਈਨ ਲੀਕ ਹੋ ਗਈ ਸੀ। ਇਸ ਨਾਲ ਇਲਾਕੇ ਵਿੱਚ ਹਲਚਲ ਮਚ ਗਈ। ਇੱਥੇ ਸਿਰਫ਼ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਕੀ-ਲਾਈਨ ਵਿਛਾਉਣ ਦਾ ਕੰਮ ਚੱਲ ਰਿਹਾ ਸੀ। ਇਸ ਖੁਦਾਈ ਦੌਰਾਨ ਗੈਸ ਪਾਈਪ ਲਾਈਨ ਲੀਕ ਹੋ ਗਈ ਸੀ। ਮਜ਼ਦੂਰ ਮੌਕੇ ਤੋਂ ਫਰਾਰ ਹੋ ਗਏ ਸੀ। ਬਾਅਦ ਵਿੱਚ ਕੰਪਨੀ ਨੇ ਇੱਥੇ ਆ ਕੇ ਇਸ ਗੈਸ ਪਾਈਪ ਲਾਈਨ ਦੀ ਮੁਰੰਮਤ ਕਰਵਾਈ ਸੀ।

Recent News