menu-icon
Punjabi Story Line
  • Home
  • News
  • Punjab
  • ਜਲੰਧਰ ਚ ਹਲਮਾਵਰਾਂ ਵੱਲੋਂ ਨੌਜਵਾਨ ਨੂੰ ਲਗਾਈ ਅੱਗ, ਮੂੰਹ ਝੁਲਸਿਆ

ਜਲੰਧਰ ਚ ਹਲਮਾਵਰਾਂ ਵੱਲੋਂ ਨੌਜਵਾਨ ਨੂੰ ਲਗਾਈ ਅੱਗ, ਮੂੰਹ ਝੁਲਸਿਆ

ਨੌਜਵਾਨ ਨੇ ਕਿਸੇ ਦੇ ਘਰ ਜਾ ਕੇ ਬਚਾਈ ਆਪਣੀ ਜਾਨ, ਖੋਖਾ ਵੀ ਸੜਿਆ, ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟੀ

Date Updated Last Updated : 17 November 2023, 01:12 PM IST
Share:

ਕੁਝ ਹਮਲਾਵਰਾਂ ਵੱਲੋਂ ਪਾਨ ਦੇ ਖੋਖੇ 'ਚ ਦਾਖਲ ਹੋ ਕੇ ਇਕ ਨੌਜਵਾਨ ਨੂੰ ਅੱਗ ਲਗਾ ਦਿੱਤੀ ਗਈ। ਪੀੜ੍ਹਤ ਨੇ ਭੱਜ ਕੇ ਆਪਣੀ ਜਾਨ ਬਚਾਈ, ਪਰ ਇਸ ਹਾਦਸੇ ਵਿੱਚ ਉਸ ਦਾ ਮੂੰਹ ਝੁਲਸ ਗਿਆ। ਉਸ ਨੂੰ ਇਲਾਜ ਲਈ ਗੜ੍ਹਾ ਦੇ ਪੀਆਈਐਮਐਸ  ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਵਿੱਚ ਖੋਖਾ ਸੜ ਕੇ ਸੁਆਹ ਹੋ ਗਿਆ। ਹਾਦਸਾ ਜਲੰਧਰ ਦੇ ਮਿੱਠਾਪੁਰ 'ਚ ਸਾਹ੍ਹਮਣੇ ਆਇਆ ਹੈ।

ਪੀੜਤ ਮੋਹਿਤ ਚੋਪੜਾ ਦੇ ਦੋਸਤ ਰੋਹਿਤ ਨੇ ਦੱਸਿਆ ਕਿ ਦੁਕਾਨ 'ਤੇ ਕੁਝ ਨੌਜਵਾਨ ਸਿਗਰਟ ਲੈਣ ਆਏ ਸਨ। ਇਸ ਦੌਰਾਨ ਉਨ੍ਹਾਂ ਦੁਕਾਨ ਨੂੰ ਅੱਗ ਲਗਾ ਦਿੱਤੀ। ਘਟਨਾ ਤੋਂ ਬਾਅਦ ਮੋਹਿਤ ਦੁਕਾਨ ਦੇ ਅੰਦਰ ਹੀ ਸੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।

 

ਬੋਲਣ ਵਿੱਚ ਆ ਰਹੀ ਦਿੱਕਤ

ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਮਾਮਲਾ ਰੰਜਿਸ਼ ਦਾ ਹੈ ਜਾਂ ਕਿਸੇ ਹੋਰ ਲੈਣ-ਦੇਣ ਦਾ। ਪਰ ਜਦੋਂ ਹਮਲਾਵਰਾਂ ਨੇ ਮੋਹਿਤ ਨੂੰ ਅੱਗ ਲਾ ਦਿੱਤੀ ਤਾਂ ਉਹ ਭੱਜ ਕੇ ਸਾਹਮਣੇ ਕਿਸੇ ਦੇ ਘਰ ਚਲਾ ਗਿਆ। ਰੋਹਿਤ ਨੇ ਦੱਸਿਆ ਕਿ ਮੋਹਿਤ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਸੜ ਗਿਆ ਸੀ। ਜਿਸ ਕਾਰਨ ਉਸ ਨੂੰ ਬੋਲਣ ਵਿੱਚ ਦਿੱਕਤ ਆਉਂਦੀ ਹੈ।

 

ਪੁਲਿਸ ਨੂੰ ਦਿੱਤੀ ਸੂਚਨਾ

ਜਿਸ ਤੋਂ ਬਾਅਦ ਉਸਦੇ ਪਰਿਵਾਰ ਵਾਲਿਆਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਥਾਣਾ ਡਵੀਜ਼ਨ ਨੰਬਰ-7 ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕਰੇਗੀ। ਪੀੜਤਾ ਅਨੁਸਾਰ ਵਾਰਦਾਤ ਵਾਲੀ ਥਾਂ ਦੇ ਆਲੇ-ਦੁਆਲੇ ਕਈ ਸੀਸੀਟੀਵੀ ਵੀ ਲੱਗੇ ਹੋਏ ਹਨ। ਜਿਸ ਨੂੰ ਪੁਲਿਸ ਹਿਰਾਸਤ ਵਿਚ ਲੈ ਲਵੇਗੀ

Tags :

Recent News