menu-icon
Punjabi Story Line
  • Home
  • News
  • Punjab
  • Lok Sabha Election 2024: ਅੱਜ ਮੋਗਾ ਤੇ ਜਲੰਧਰ ਜ਼ਿਲ੍ਹਿਆਂ ਵਿੱਚ ਸੀਐਮ ਮਾਨ ਕਰਨਗੇ ਵਲੰਟੀਅਰ ਮੀਟਿੰਗਾਂ, ਜਿੱਤਣ ਲਈ ਭਰਨਗੇ ਜੋਸ਼

Lok Sabha Election 2024: ਅੱਜ ਮੋਗਾ ਤੇ ਜਲੰਧਰ ਜ਼ਿਲ੍ਹਿਆਂ ਵਿੱਚ ਸੀਐਮ ਮਾਨ ਕਰਨਗੇ ਵਲੰਟੀਅਰ ਮੀਟਿੰਗਾਂ, ਜਿੱਤਣ ਲਈ ਭਰਨਗੇ ਜੋਸ਼

ਜਿਸ ਤਰ੍ਹਾਂ ਦੋ ਸਾਲ ਪਹਿਲਾਂ ਆਮ ਆਦਮੀ ਪਾਰਟੀ ਵਲੰਟੀਅਰਾਂ ਦੀ ਤਾਕਤ ਦਾ ਸਹਾਰਾ ਲੈ ਕੇ ਸੱਤਾ ਵਿੱਚ ਆਈ ਸੀ, ਉਸੇ ਤਰ੍ਹਾਂ ਹੁਣ ਸੀਐਮ ਮਾਨ ਇੱਕ ਵਾਰ ਫਿਰ ਵਲੰਟੀਅਰਾਂ ਵਿੱਚ ਉਹੀ ਜੋਸ਼ ਭਰਨ ਲਈ ਪਹੁੰਚ ਰਹੇ ਹਨ।

Date Updated Last Updated : 06 April 2024, 07:45 AM IST
Share:

Punjab News: ਆਪਣੀ ਜਿੱਤ ਦੇ 2 ਸਾਲਾਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਆਪਣੇ ਹੀ ਸੂਬੇ ਦੇ ਵਲੰਟੀਅਰਾਂ ਵਿੱਚ ਪਹੁੰਚ ਰਹੇ ਹਨ। ਟੀਚਾ ਲੋਕ ਸਭਾ ਚੋਣਾਂ 2024 ਹੈ। ਪਾਰਟੀ ਦੇ ਸੰਸਦ ਮੈਂਬਰ ਅਤੇ ਐਲਾਨੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਅਤੇ ਜਲੰਧਰ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਪਾਰਟੀਆਂ ਬਦਲਣ ਤੋਂ ਬਾਅਦ ਸੂਬੇ ਦੇ ਵਲੰਟੀਅਰਾਂ ਵਿੱਚ ਅਸੰਤੋਸ਼ ਫੈਲ ਗਿਆ। ਜਿਸ ਤੋਂ ਬਾਅਦ ਹੁਣ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀ ਵਾਗਡੋਰ ਸੰਭਾਲ ਲਈ ਹੈ। ਜਿਸ ਤਰ੍ਹਾਂ ਦੋ ਸਾਲ ਪਹਿਲਾਂ ਆਮ ਆਦਮੀ ਪਾਰਟੀ ਵਲੰਟੀਅਰਾਂ ਦੀ ਤਾਕਤ ਦਾ ਸਹਾਰਾ ਲੈ ਕੇ ਸੱਤਾ ਵਿੱਚ ਆਈ ਸੀ, ਉਸੇ ਤਰ੍ਹਾਂ ਹੁਣ ਸੀਐਮ ਮਾਨ ਇੱਕ ਵਾਰ ਫਿਰ ਵਲੰਟੀਅਰਾਂ ਵਿੱਚ ਉਹੀ ਜੋਸ਼ ਭਰਨ ਲਈ ਪਹੁੰਚ ਰਹੇ ਹਨ।

ਇੱਕ ਦਿਨ ਵਿੱਚ ਦੋ ਵਲੰਟੀਅਰ ਮੀਟਿੰਗਾਂ

ਮੁੱਖ ਮੰਤਰੀ ਇੱਕੋ ਦਿਨ ਦੋ ਵਲੰਟੀਅਰ ਮੀਟਿੰਗਾਂ ਕਰਨ ਵਾਲੇ ਹਨ। ਅੱਜ ਸ਼ਨਿੱਚਰਵਾਰ ਨੂੰ ਮੋਗਾ ਵਿੱਚ 12 ਵਜੇ ਅਤੇ ਜਲੰਧਰ ਵਿੱਚ 3 ਵਜੇ ਵਲੰਟੀਅਰ ਮੀਟਿੰਗਾਂ ਕੀਤੀਆਂ ਗਈਆਂ ਹਨ। ਮੋਗਾ ਵਿੱਚ ਮਾਲਵੇ ਨਾਲ ਸਬੰਧਤ ਵਲੰਟੀਅਰ ਹਿੱਸਾ ਲੈਣਗੇ, ਜਦਕਿ ਜਲੰਧਰ ਵਿੱਚ ਦੁਆਬਾ ਖੇਤਰ ਦੇ ਵਲੰਟੀਅਰਸ ਦੀ ਮੀਟਿੰਗ ਰੱਖੀ ਗਈ ਹੈ। ਇਸ ਵਿੱਚ ਪਿੰਡ ਪੱਧਰ ਦੇ ਆਗੂ ਸ਼ਾਮਲ ਹੋਣਗੇ। ਉਨ੍ਹਾਂ ਦੇ ਨਾਲ ਪੰਜਾਬ 'ਚ ਪਾਰਟੀ ਦੇ ਰਾਸ਼ਟਰੀ ਸੰਗਠਨ ਜਨਰਲ ਸਕੱਤਰ ਡਾ. ਸੰਦੀਪ ਪਾਠਕ ਵੀ ਉਨ੍ਹਾਂ ਦੇ ਨਾਲ ਹੋਣਗੇ |

ਵਿਧਾਇਕਾਂ ਨਾਲ ਵੀ ਕੀਤੀ ਜੀ ਰਹੀ ਮੁਲਾਕਾਤ

ਪਿਛਲੇ ਦੋ ਸਾਲਾਂ ਵਿੱਚ ਮੁੱਖ ਮੰਤਰੀ ਸਿਰਫ਼ ਰੈਲੀਆਂ ਅਤੇ ਉਦਘਾਟਨੀ ਸਮਾਗਮਾਂ ਵਿੱਚ ਹੀ ਸ਼ਾਮਲ ਹੋਏ। ਹਾਲਾਤ ਇਹ ਬਣ ਗਏ ਕਿ ਕੁਝ ਵਿਧਾਇਕਾਂ ਨੇ ਤਾਂ ਮੁੱਖ ਮੰਤਰੀ 'ਤੇ ਉਨ੍ਹਾਂ ਨਾਲ ਮੁਲਾਕਾਤ ਨਾ ਕਰਨ ਦੇ ਦੋਸ਼ ਵੀ ਲਾਏ। ਹੁਣ ਬਣਾਏ ਜਾ ਰਹੇ ਚੋਣਾਵੀ ਸਮੀਕਰਨਾਂ ਦਰਮਿਆਨ ਮੁੱਖ ਮੰਤਰੀ ਨਾ ਸਿਰਫ ਵਲੰਟੀਅਰਾਂ ਨੂੰ ਮਿਲ ਰਹੇ ਹਨ, ਸਗੋਂ ਵਿਧਾਇਕਾਂ ਨਾਲ ਵੀ ਮੀਟਿੰਗਾਂ ਕਰ ਰਹੇ ਹਨ। ਦਿੱਲੀ ਤੋਂ ਪਰਤਣ ਤੋਂ ਬਾਅਦ ਮੁੱਖ ਮੰਤਰੀ ਹਰ ਰੋਜ਼ ਵੱਖ-ਵੱਖ ਜ਼ਿਲ੍ਹਿਆਂ ਦੇ ਵਿਧਾਇਕਾਂ ਨੂੰ ਮਿਲ ਰਹੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦੇ ਰਹੇ ਹਨ।

Recent News