menu-icon
Punjabi Story Line
  • Home
  • News
  • Punjab
  • Ludhiana By-Election: ਕਾਂਗਰਸ ਹਾਈਕਮਾਨ ਨੇ ਖਿੱਚੀ ਤਿਆਰੀ,ਇੰਨਾਂ ਦਿੱਗਜ਼ ਨੇਤਾਵਾਂ ਨੂੰ ਸੌਂਪੀ ਜਿੰਮੇਵਾਰੀ

Ludhiana By-Election: ਕਾਂਗਰਸ ਹਾਈਕਮਾਨ ਨੇ ਖਿੱਚੀ ਤਿਆਰੀ,ਇੰਨਾਂ ਦਿੱਗਜ਼ ਨੇਤਾਵਾਂ ਨੂੰ ਸੌਂਪੀ ਜਿੰਮੇਵਾਰੀ

ਕਾਂਗਰਸ ਨੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਆਪਣਾ ਦਾਅ ਖੇਡਿਆ ਹੈ। ਉੱਥੇ ਹੀ ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਜਿੱਥੇ ਦੋਨਾਂ ਪਾਰਟੀਆਂ ਵੱਲੋਂ ਉਮੀਦਵਾਰਾਂ ਨੂੰ ਚੋਣ ਦੰਗਲ ਵਿੱਚ ਉਤਾਰ ਦਿੱਤਾ ਗਿਆ ਹੈ ਉੱਥੇ ਹੀ ਭਾਜਪਾ ਅਤੇ ਅਕਾਲੀ ਦਲ ਹਾਲੇ ਵੀ ਉਮੀਦਵਾਰਾਂ ਦੀ ਘੋਸ਼ਣਾ ਕਰਨ ਵਿੱਚ ਕਾਫੀ ਪਿੱਛੇ ਹਨ।

Date Updated Last Updated : 14 April 2025, 07:52 AM IST
Share:

Ludhiana By-Election: ਲੁਧਿਆਣਾ ਦੇ ਪੱਛਮੀ ਹਲਕੇ ਵਿੱਚ ਹੋਣ ਵਾਲੀਆਂ ਉੱਪ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭੱਖ ਚੁੱਕਿਆ ਹੈ। ਹਰ ਪਾਰਟੀ ਨੇ ਜਿੱਤ ਦਰਜ ਕਰਨ ਲਈ ਆਪਣੀ ਕਮਰ ਕਸ ਲਈ ਹੈ। ਸਾਰਿਆਂ ਦਾ ਜ਼ੋਰ ਇਸ ਸੀਟ ਨੂੰ ਜਿੱਤਣ ਤੇ ਲੱਗਾ ਹੋਇਆ ਹੈ। ਚੋਣ ਕਮਿਸ਼ਨ ਕੁਝ ਦਿਨਾਂ ਵਿੱਚ ਤਰੀਕ ਤੈਅ ਕਰੇਗਾ। ਇਸ ਤੋਂ ਪਹਿਲਾਂ ਦੇਰ ਰਾਤ ਕਾਂਗਰਸ ਨੇ ਉਪ ਚੋਣ ਲਈ ਰਣਨੀਤੀ ਬਣਾਈ।

ਕਾਂਗਰਸ ਵੱਲੋਂ 2 ਮੈਂਬਰੀ ਕਮੇਟੀ ਦਾ ਗਠਨ

ਸੂਬਾ ਇੰਚਾਰਜ ਭੁਪੇਸ਼ ਬਘੇਲ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਹੁਕਮਾਂ 'ਤੇ ਰਾਣਾ ਗੁਰਜੀਤ ਸਿੰਘ ਅਤੇ ਸ਼ਾਮ ਸੁੰਦਰ ਅਰੋੜਾ ਨੂੰ ਦੋ ਮੈਂਬਰੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਕਾਂਗਰਸ ਇਨ੍ਹਾਂ ਦੋਵਾਂ ਆਗੂਆਂ ਦੀ ਨਿਗਰਾਨੀ ਹੇਠ ਉਪ ਚੋਣਾਂ ਲੜੇਗੀ।

ਭਾਜਪਾ ਅਤੇ ਅਕਾਲੀ ਦਲ ਨੇ ਨਹੀਂ ਕੀਤੀ ਉਮੀਦਵਾਰਾਂ ਦੀ ਘੋਸ਼ਣਾ

ਕਾਂਗਰਸ ਨੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਆਪਣਾ ਦਾਅ ਖੇਡਿਆ ਹੈ। ਉੱਥੇ ਹੀ ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਜਿੱਥੇ ਦੋਨਾਂ ਪਾਰਟੀਆਂ ਵੱਲੋਂ ਉਮੀਦਵਾਰਾਂ ਨੂੰ ਚੋਣ ਦੰਗਲ ਵਿੱਚ ਉਤਾਰ ਦਿੱਤਾ ਗਿਆ ਹੈ ਉੱਥੇ ਹੀ ਭਾਜਪਾ ਅਤੇ ਅਕਾਲੀ ਦਲ ਹਾਲੇ ਵੀ ਉਮੀਦਵਾਰਾਂ ਦੀ ਘੋਸ਼ਣਾ ਕਰਨ ਵਿੱਚ ਕਾਫੀ ਪਿੱਛੇ ਹਨ। ਇਸ ਤੋਂ ਪਹਿਲਾਂ, ਭਾਜਪਾ ਨੇ ਸਾਬਕਾ ਸੰਸਦ ਮੈਂਬਰ ਅਵਿਨਾਸ ਖੰਨਾ ਨੂੰ ਉਪ ਚੋਣ ਦਾ ਇੰਚਾਰਜ ਅਤੇ ਵਿਜੈ ਸਾਂਪਲਾ ਨੂੰ ਕੋ-ਇੰਚਾਰਜ ਨਿਯੁਕਤ ਕੀਤਾ ਹੈ। ਭਾਜਪਾ ਇਹ ਚੋਣ ਇਨ੍ਹਾਂ ਦੋਨੇ ਨੇਤਾਵਾਂ ਦੀ ਨਿਗਰਾਨੀ ਹੇਠ ਲੜੇਗੀ।

Recent News