menu-icon
Punjabi Story Line
  • Home
  • News
  • Punjab
  • Ludhiana: 1.15 ਲੱਖ ਦੀ ਰਿਸ਼ਵਤ ਲੈਂਦਾ ਚੌਂਕੀ ਦਾ ਮੁਨਸ਼ੀ ਚੜਿਆ ਵਿਜੀਲੈਂਸ ਦੇ ਅੜਿੱਕੇ, ਮਾਮਲਾ ਦਰਜ

Ludhiana: 1.15 ਲੱਖ ਦੀ ਰਿਸ਼ਵਤ ਲੈਂਦਾ ਚੌਂਕੀ ਦਾ ਮੁਨਸ਼ੀ ਚੜਿਆ ਵਿਜੀਲੈਂਸ ਦੇ ਅੜਿੱਕੇ, ਮਾਮਲਾ ਦਰਜ

ਚੌਕੀ ਇੰਚਾਰਜ ਬਰਿੰਦਰਜੀਤ ਖਿਲਾਫ ਵੀ ਵਿਜੀਲੈਂਸ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰਿਸ਼ਵਤ ਦੀ ਰਕਮ ਲੈਣ ਵਿੱਚ ਚੌਕੀ ਇੰਚਾਰਜ ਦੀ ਕੀ ਭੂਮਿਕਾ ਰਹੀ ਹੈ, ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਸੁਖਦੇਵ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ 'ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ

Date Updated Last Updated : 10 April 2024, 03:05 PM IST
Share:

Punjab News: ਲੁਧਿਆਣਾ ਦੇ ਸਕਰੈਪ ਕਾਰੋਬਾਰੀ 'ਤੇ ਚੋਰੀ ਦਾ ਸਾਮਾਨ ਖਰੀਦਣ ਦੇ ਦੋਸ਼ ਲਗਾ ਕੇ 1.15 ਲੱਖ ਰੁਪਏ ਦੀ ਵਸੂਲੀ ਕਰਨ ਵਾਲੇ ਚੌਂਕੀ ਦੇ ਮੁਨਸ਼ੀ  ਨੂੰ ਵਿਜੀਲੈਂਸ ਵਿਭਾਗ ਨੇ ਕਾਬੂ ਕੀਤਾ ਹੈ। ਮੁਲਜ਼ਮ ਨੇ ਪਹਿਲਾਂ ਉਸ ’ਤੇ ਚੋਰੀ ਦਾ ਸਾਮਾਨ ਖਰੀਦਣ ਦਾ ਦੋਸ਼ ਲਾਉਂਦਿਆਂ ਥਾਣੇ ਬੁਲਾਇਆ ਅਤੇ ਫਿਰ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਅਤੇ 1.15 ਰੁਪਏ ਲਏ। ਵਿਜੀਲੈਂਸ ਨੇ ਥਾਣਾ ਜਮਾਲਪੁਰ ਅਧੀਨ ਪੈਂਦੀ ਚੌਕੀ ਰਾਮਗੜ੍ਹ ਦੇ ਮੁਨਸ਼ੀ ਨੂੰ ਕਾਬੂ ਕੀਤਾ। ਮੁਲਜ਼ਮ ਦੀ ਪਛਾਣ ਸੁਖਦੇਵ ਸਿੰਘ ਵਜੋਂ ਹੋਈ ਹੈ।

ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਤਹਿਤ ਕੀਤਾ ਕਾਬੂ

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਨੂੰ ਲੁਧਿਆਣਾ ਸ਼ਹਿਰ ਦੇ ਜਨਕਪੁਰੀ ਦੇ ਰਹਿਣ ਵਾਲੇ ਕਪਿਲ ਓਬਰਾਏ ਨੇ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਤਹਿਤ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਹੌਲਦਾਰ ਸੁਖਦੇਵ ਸਿੰਘ ਨੇ ਹੋਰ ਪੁਲਿਸ ਮੁਲਾਜ਼ਮਾਂ ਨਾਲ ਮਿਲ ਕੇ ਸ਼ਿਕਾਇਤਕਰਤਾ ਦੇ ਚਾਚਾ ਸਕਰੈਪ ਡੀਲਰ ਕੈਲਾਸ਼ ਗਰਗ ਨੂੰ ਪੁਲਿਸ ਚੌਂਕੀ ਰਾਮਗੜ੍ਹ ਬੁਲਾਇਆ ਅਤੇ ਚੋਰੀ ਦਾ ਸਕਰੈਪ ਖਰੀਦਣ ਦੇ ਬਹਾਨੇ ਉਸ ਨੂੰ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਉਸਦੇ ਲੜਕੇ ਦੀਪਕ ਨੇ ਗਰਗ ਤੋਂ 65,000 ਅਤੇ 50,000 ਰੁਪਏ ਦੀਆਂ ਦੋ ਕਿਸ਼ਤਾਂ ਵਿੱਚ 1,15,000 ਰੁਪਏ ਦੀ ਰਿਸ਼ਵਤ ਲਈ ਅਤੇ ਫਿਰ ਸਕਰੈਪ ਡੀਲਰ ਕੈਲਾਸ਼ ਗਰਗ ਨੂੰ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਦੇ ਛੱਡ ਦਿੱਤਾ। ਜਦੋਂ ਵਿਭਾਗ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਤਾਂ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਰਿਹਾਲ ਨਾਮਕ ਵਿਅਕਤੀ ਦੇ ਰਿਸ਼ਤੇਦਾਰ ਸੋਬੂ ਨੇ ਚੋਰੀ ਦਾ ਸਕਰੈਪ ਉਪਰੋਕਤ ਕੈਲਾਸ਼ ਗਰਗ ਨੂੰ ਵੇਚਿਆ ਸੀ ਅਤੇ ਇਸ ਸਕਰੈਪ ਨੂੰ ਵੇਚਣ ਤੋਂ ਬਾਅਦ ਸੋਬੂ ਨੇ 2.82000 ਰੁਪਏ ਦਿੱਤੇ ਸਨ।

ਮਾਮਲੇ ਦੀ ਡੂੰਘਾਈ ਨਾਲ ਕੀਤੀ ਜਾ ਰਹੀ ਜਾਂਚ

ਉਹਨਾਂ ਦੱਸਿਆ ਕਿ ਤਫਤੀਸ਼ ਦੌਰਾਨ ਮੁਲਜ਼ਮ ਕਰਮਚਾਰੀ ਸੁਖਦੇਵ ਸਿੰਘ ਖਿਲਾਫ ਰਿਸ਼ਵਤ ਦੀ ਰਕਮ ਮੰਗਣ ਅਤੇ ਲੈਣ ਦੇ ਦੋਸ਼ ਸਾਬਤ ਹੋਣ ਤੋਂ ਬਾਅਦ ਮੁਲਜ਼ਮ ਖਿਲਾਫ ਵਿਜੀਲੈਂਸ ਦਫਤਰ ਲੁਧਿਆਣਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Recent News