ਪੰਜਾਬ ਨਿਊਜ਼। ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਲਈ ਇੱਕ ਵੱਡੀ ਪ੍ਰਾਪਤੀ ਵਜੋਂ ਮੁੱਲਾਂਪੁਰ ਦਾਖਾ ਨਗਰ ਕੌਂਸਲ ਨੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਆਯੋਜਿਤ ਸਮਾਰੋਹ ਦੌਰਾਨ ਉੱਤਰੀ ਭਾਰਤ ਦਾ 'ਸਵੱਛ ਸ਼ਹਿਰ' ਪੁਰਸਕਾਰ ਜਿੱਤਿਆ ਹੈ। ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਮੁੱਲਾਂਪੁਰ ਦਾਖਾ ਨਗਰ ਕੌਂਸਲ ਦੀ ਤਰਫ਼ੋਂ ਭਾਰਤ ਸਰਕਾਰ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਦੇ ਕੇਂਦਰੀ ਮੰਤਰਾਲੇ ਦੇ ਸਕੱਤਰ ਮਨੋਜ ਜੋਸ਼ੀ ਤੋਂ ਪੁਰਸਕਾਰ ਪ੍ਰਾਪਤ ਕੀਤਾ।
ਸਮਾਗਮ 'ਚ ਰਾਸ਼ਟਰਪਤੀ ਵੀ ਰਹੇ ਮੌਜੂਦ
ਜ਼ੋਨ ਵਿੱਚੋਂ ਪਹਿਲਾ ਸਥਾਨ
ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਇਨਾਮ ਵੰਡ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਮੁੱਲਾਂਪੁਰ ਦਾਖਾ ਨਗਰ ਕੌਂਸਲ ਦੀ ਤਰਫੋਂ ਐਵਾਰਡ ਪ੍ਰਾਪਤ ਕੀਤਾ। ਸਵੱਛ ਸਰਵੇਖਣ 2023 ਦੇ ਤਹਿਤ, ਸ਼ਹਿਰਾਂ/ਕਸਬਿਆਂ ਨੂੰ ਕੂੜਾ ਮੁਕਤ ਸ਼ਹਿਰ ਦੇ ਤਹਿਤ ਸਟਾਰ ਰੇਟਿੰਗ ਅਤੇ ਓ.ਡੀ.ਐਫ. ਤਹਿਤ ਰੈਂਕਿੰਗ ਦਿੱਤੀ ਗਈ ਹੈ, ਜਿਸ ਵਿੱਚ ਸਭ ਤੋਂ ਵੱਧ ਰੈਂਕਿੰਗ ਵਾਟਰ ਪਲੱਸ ਦੀ ਹੈ। ਨਗਰ ਕੌਂਸਲ ਮੁੱਲਾਂਪੁਰ ਦਾਖਾ ਨੇ ਗਾਰਬੇਜ ਫਰੀ ਸਿਟੀ ਸਰਟੀਫੀਕੇਟ ਅਤੇ ਓ.ਡੀ.ਐਫ. ਵਿੱਚ ਵਾਟਰ ਪਲੱਸ ਸਰਟੀਫਿਕੇਟ ਵਿੱਚ 1 ਸਟਾਰ ਰੈਂਕਿੰਗ ਹਾਸਲ ਕੀਤੀ ਹੈ। ਜਿਸਦੇ ਤਹਿਤ ਨਗਰ ਕੌਂਸਲ ਮੁੱਲਾਂਪੁਰ ਦਾਖਾ ਨੇ ਸਵੱਛ ਸਰਵੇਖਣ 2023 ਵਿੱਚ ਜ਼ੋਨ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।