menu-icon
Punjabi Story Line
  • Home
  • News
  • Punjab
  • ਹੁਣ ਪਰਾਲੀ ਤੋਂ ਬਣਾਇਆ ਜਾਵੇਗਾ Bio-Fuel, ਦੌੜਨਗੀਆਂ ਰੇਲ ਗੱਡੀਆਂ, ਜਹਾਜ਼ ਅਤੇ ਵਾਹਨ 

ਹੁਣ ਪਰਾਲੀ ਤੋਂ ਬਣਾਇਆ ਜਾਵੇਗਾ Bio-Fuel, ਦੌੜਨਗੀਆਂ ਰੇਲ ਗੱਡੀਆਂ, ਜਹਾਜ਼ ਅਤੇ ਵਾਹਨ 

ਗਡਕਰੀ ਨੇ 4 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 29 ਰਾਸ਼ਟਰੀ ਰਾਜਮਾਰਗ ਪ੍ਰੌਜੈਕਟਾਂ ਦਾ ਨੀਂਹ ਪੱਥਰ ਰੱਖਣ ਲਈ ਆਏ ਸਨ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਸਿਰਫ਼ ਭੋਜਨ ਪ੍ਰਦਾਤਾ ਹੀ ਨਹੀਂ, ਸਗੋਂ ਊਰਜਾ ਪ੍ਰਦਾਨ ਕਰਨ ਵਾਲੇ ਵੀ ਬਣਨਾ ਚਾਹੀਦਾ ਹੈ। ਇਸ ਨਾਲ ਖੁਸ਼ਹਾਲੀ ਆਵੇਗੀ।

Date Updated Last Updated : 11 January 2024, 04:01 PM IST
Share:

Central Government Project: ਪਰਾਲੀ ਦਾ ਨਿਪਟਾਰਾ ਕਰਨਾ ਪੰਜਾਬ ਦੀ ਇਕ ਵੱਡੀ ਸਮੱਸਿਆ ਬਣ ਚੁੱਕੀ ਹੈ। ਪਰ ਆਉਣ ਵਾਲੇ ਸਮੇਂ ਵਿੱਚ ਪਰਾਲੀ ਤੋਂ Bio-Fuel ਬਣਾਇਆ ਜਾਵੇਗਾ। ਇਸ ਨਾਲ ਰੇਲ ਗੱਡੀਆਂ, ਜਹਾਜ਼ ਅਤੇ ਵਾਹਨ ਵੀ ਦੌੜਨਗੇ। ਕੇਂਦਰ ਸਰਕਾਰ ਅਜਿਹੇ ਪਲਾਂਟ ਲਗਾਉਣ ਦੀ ਤਿਆਰੀ ਕਰ ਰਹੀ ਹੈ। ਇਹ ਜਾਣਕਾਰੀ ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਹੁਸ਼ਿਆਰਪੁਰ 'ਚ ਦਿੱਤੀ। ਗਡਕਰੀ ਨੇ 4 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 29 ਰਾਸ਼ਟਰੀ ਰਾਜਮਾਰਗ ਪ੍ਰੌਜੈਕਟਾਂ ਦਾ ਨੀਂਹ ਪੱਥਰ ਰੱਖਣ ਲਈ ਆਏ ਸਨ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਸਿਰਫ਼ ਭੋਜਨ ਪ੍ਰਦਾਤਾ ਹੀ ਨਹੀਂ, ਸਗੋਂ ਊਰਜਾ ਪ੍ਰਦਾਨ ਕਰਨ ਵਾਲੇ ਵੀ ਬਣਨਾ ਚਾਹੀਦਾ ਹੈ। ਇਸ ਨਾਲ ਖੁਸ਼ਹਾਲੀ ਆਵੇਗੀ। ਊਰਜਾ ਦੇ ਮਾਮਲੇ ਵਿੱਚ ਦੇਸ਼ ਨੂੰ ਇੰਨਾ ਸ਼ਕਤੀਸ਼ਾਲੀ ਬਣਾਇਆ ਜਾਵੇਗਾ ਕਿ ਭਵਿੱਖ ਵਿੱਚ ਅਸੀਂ ਇਸਨੂੰ ਨਿਰਯਾਤ ਕਰਾਂਗੇ, ਜਦੋਂ ਕਿ ਇਸ ਸਮੇਂ ਭਾਰਤ ਇਸਨੂੰ ਦਰਾਮਦ ਕਰ ਰਿਹਾ ਹੈ। ਆਉਣ ਵਾਲੇ ਦਿਨਾਂ 'ਚ ਸਿਰਫ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਕੀਤੀ ਜਾਵੇਗੀ। ਵੱਖ-ਵੱਖ ਕੰਪਨੀਆਂ ਨੇ ਇਸ ਦਿਸ਼ਾ ਵਿੱਚ ਕਦਮ ਚੁੱਕੇ ਹਨ।

ਦੇਸ਼ ਨੂੰ ਸਸ਼ਕਤ ਬਣਾਉਣ ਲਈ ਬਿਜਲੀ-ਪਾਣੀ ਅਤੇ ਸੰਚਾਰ ਦੀ ਸਖ਼ਤ ਲੋੜ 

ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਸਸ਼ਕਤ ਬਣਾਉਣ ਲਈ ਬਿਜਲੀ-ਪਾਣੀ ਅਤੇ ਸੰਚਾਰ ਦੀ ਸਖ਼ਤ ਲੋੜ ਹੈ। ਕੇਂਦਰ ਸਰਕਾਰ ਇਸ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਇਨ੍ਹਾਂ ਤਿੰਨਾਂ ਦੀ ਤਾਕਤ ਉਦਯੋਗ ਨੂੰ ਮਜ਼ਬੂਤ ​​ਕਰਦੀ ਹੈ। ਜੇਕਰ ਉਦਯੋਗ ਮਜ਼ਬੂਤ ​​ਹੋਣਗੇ ਤਾਂ ਵਪਾਰ ਵਧੇਗਾ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਨ੍ਹਾਂ ਨੇ ਕਿਹਾ ਕਿ ਫਗਵਾੜਾ-ਹੁਸ਼ਿਆਰਪੁਰ ਬਾਈਪਾਸ ਸਮੇਤ ਇਸ ਸੈਕਸ਼ਨ ਦਾ ਚਾਰ ਮਾਰਗੀ ਨਿਰਮਾਣ ਫਗਵਾੜਾ ਅਤੇ ਹੁਸ਼ਿਆਰਪੁਰ ਵਿਚਕਾਰ 100 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਰਫ਼ਤਾਰ ਨਾਲ ਸੰਪਰਕ ਪ੍ਰਦਾਨ ਕਰੇਗਾ। ਯਾਤਰਾ ਦਾ ਸਮਾਂ ਇੱਕ ਘੰਟੇ ਤੋਂ ਘਟ ਕੇ 30 ਮਿੰਟ ਹੋ ਜਾਵੇਗਾ। ਫਗਵਾੜਾ ਅਤੇ ਹੁਸ਼ਿਆਰਪੁਰ ਬਾਈਪਾਸ ਸ਼ਹਿਰੀ ਖੇਤਰ ਵਿੱਚ ਭੀੜ-ਭੜੱਕੇ ਨੂੰ ਘਟਾਏਗਾ ਅਤੇ ਨੈਸ਼ਨਲ ਹਾਈਵੇਅ 44 (GT Road) ਰਾਹੀਂ ਹੁਸ਼ਿਆਰਪੁਰ ਨੂੰ ਸਿੱਧਾ ਸੰਪਰਕ ਪ੍ਰਦਾਨ ਕਰੇਗਾ। ਲੁਧਿਆਣਾ ਵਿੱਚ ਜੀ.ਟੀ. ਰੋਡ ਅਤੇ ਨੈਸ਼ਨਲ ਹਾਈਵੇਅ 5 ਨੂੰ ਜੋੜਨ ਵਾਲੇ ਚਾਰ-ਮਾਰਗੀ ਲਾਡੋਵਾਲ ਬਾਈਪਾਸ ਦਾ ਨਿਰਮਾਣ ਲੁਧਿਆਣਾ-ਫਿਰੋਜ਼ਪੁਰ ਹਾਈਵੇਅ ਨੂੰ ਦਿੱਲੀ-ਜਲੰਧਰ ਹਾਈਵੇ (National Highway-44) ਨਾਲ ਸਿੱਧਾ ਸੰਪਰਕ ਸਥਾਪਤ ਕਰੇਗਾ। 

Recent News