menu-icon
Punjabi Story Line
  • Home
  • News
  • Punjab
  • Ludhiana: ਸਟਾਫ ਨਰਸ ਨੇ ਫਾਹਾ ਲੈ ਕੀਤੀ ਆਤਮ ਹੱਤਿਆ, ਐੱਸਐੱਮਓ ਸਮੇਤ 10 ਖਿਲਾਫ ਕੇਸ ਦਰਜ

Ludhiana: ਸਟਾਫ ਨਰਸ ਨੇ ਫਾਹਾ ਲੈ ਕੀਤੀ ਆਤਮ ਹੱਤਿਆ, ਐੱਸਐੱਮਓ ਸਮੇਤ 10 ਖਿਲਾਫ ਕੇਸ ਦਰਜ

ਪੁਲਿਸ ਨੇ ਸਿਵਲ ਹਸਪਤਾਲ ਪੱਖੋਵਾਲ ਦੀ ਐਸਐਮਓ ਡਾ. ਨੀਲਮ, ਗੁਰਪਾਲ ਸਿੰਘ ਉਰਫ਼ ਬਿੱਟੂ, ਛੇ ਸਟਾਫ਼ ਨਰਸਾਂ ਸਮੇਤ 10 ਵਿਅਕਤੀਆਂ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਹੈ। ਪੁਲਿਸ ਨੇ ਜਾਂਚ ਤੋਂ ਬਾਅਦ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

Date Updated Last Updated : 15 March 2024, 08:45 AM IST
Share:

Punjab News: ਸਿਵਲ ਹਸਪਤਾਲ ਪੱਖੋਵਾਲ ਲੁਧਿਆਣਾ ਵਿੱਚ ਸਟਾਫ ਨਰਸ ਵਜੋਂ ਤਾਇਨਾਤ ਅਮਨਦੀਪ ਕੌਰ (50) ਨੇ ਵੀਰਵਾਰ ਸਵੇਰੇ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਅਮਨਦੀਪ ਕੌਰ ਪੁੱਤਰ ਆਨੰਦਜੋਤ ਸਿੰਘ ਛੱਤ ਤੇ ਕੱਪੜੇ ਧੋਣ ਲਈ ਗਈ ਆਪਣੀ ਮਾਂ ਨੂੰ ਬੁਲਾਉਣ ਲਈ ਗਿਆ। ਪੁਲਿਸ ਨੇ ਸਿਵਲ ਹਸਪਤਾਲ ਪੱਖੋਵਾਲ ਦੀ ਐਸਐਮਓ ਡਾ. ਨੀਲਮ, ਗੁਰਪਾਲ ਸਿੰਘ ਉਰਫ਼ ਬਿੱਟੂ, ਛੇ ਸਟਾਫ਼ ਨਰਸਾਂ ਸਮੇਤ 10 ਵਿਅਕਤੀਆਂ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਹੈ। ਪੁਲਿਸ ਨੇ ਜਾਂਚ ਤੋਂ ਬਾਅਦ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਸੁਸਾਈਡ ਨੋਟ ਵਿੱਚ ਲਿਖਿਆ- ਮਾਨਸਿਕ ਤੌਰ ਕੀਤਾ ਜਾ ਰਿਹਾ ਸੀ ਪਰੇਸ਼ਾਨ

ਜਾਂਚ ਅਧਿਕਾਰੀ ਏਐਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਸੁਸਾਈਡ ਨੋਟ ਵਿੱਚ ਅਮਨਦੀਪ ਕੌਰ ਨੇ ਲਿਖਿਆ ਕਿ ਉਹ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰਦੀ ਸੀ। ਜਦੋਂ ਚੌਥੀ ਸ਼੍ਰੇਣੀ ਦੇ ਗੁਰਪਾਲ ਸਿੰਘ ਅਤੇ ਸਾਥੀਆਂ ਨੂੰ ਸਫਾਈ ਕਰਨ ਲਈ ਕਿਹਾ ਜਾਂਦਾ ਸੀ ਤਾਂ ਉਹ ਉਹ ਉਸਦੀ ਗੱਲ ਨਹੀਂ ਮੰਨਦੇ ਸਨ ਉਲਟਾ ਉਹ ਉਸਨੂੰ ਜਵਾਬ ਦਿੰਦੇ ਸਨ। ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।

ਐਸਐਮਓ ਨੇ ਵੀ ਨਹੀਂ ਸੁਣੀ ਗੱਲ

ਅਮਨਦੀਪ ਨੇ ਲਿਖਿਆ ਕਿ ਜਦੋਂ ਉਹ ਇਸ ਸਬੰਧੀ ਸ਼ਿਕਾਇਤ ਕਰਨ ਲਈ ਐਸ.ਐਮ.ਓ ਡਾ.ਨੀਲਮ ਕੋਲ ਗਈ ਤਾਂ ਉਨ੍ਹਾਂ ਨੇ ਵੀ ਉਸ ਦੀ ਗੱਲ ਨਹੀਂ ਸੁਣੀ ਅਤੇ ਦੂਜੇ ਮੁਲਜ਼ਮਾਂ ਦੀ ਗੱਲਾਂ ਵਿੱਚ ਆ ਕੇ ਉਸ ਨੂੰ ਫਟਕਾਰ ਲਗਾਈ ਅਤੇ ਧਮਕੀਆਂ ਦਿੱਤੀਆਂ। ਏਐਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਗਈ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Recent News