menu-icon
Punjabi Story Line
  • Home
  • News
  • Punjab
  • ਲੁਧਿਆਣਾ STF ਨੇ 7.5 ਕਰੋੜ ਦੀ ਹੈਰੋਇਨ ਕੀਤੀ ਬਰਾਮਦ

ਲੁਧਿਆਣਾ STF ਨੇ 7.5 ਕਰੋੜ ਦੀ ਹੈਰੋਇਨ ਕੀਤੀ ਬਰਾਮਦ

ਤਿੰਨੋਂ ਮੁਲਜ਼ਮ ਲੰਬੇ ਸਮੇਂ ਤੋਂ ਹੈਰੋਇਨ ਦੀ ਤਸਕਰੀ ਵਿੱਚ ਲੱਗੇ ਹੋਏ ਹਨ। ਮੁਲਜ਼ਮਾਂ ਨੇ ਨਸ਼ਾ ਸਪਲਾਈ ਕਰਨ ਲਈ ਕਾਰ ਰੱਖੀ ਹੋਈ ਸੀ, ਜਿਸ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਹੈ

Date Updated Last Updated : 20 December 2023, 05:20 PM IST
Share:

ਹਾਈਲਾਈਟਸ

  • ਮੁਲਜ਼ਮ ਆਸ਼ੀਸ਼ ਉਰਫ਼ ਆਸ਼ੂ ਫ਼ਿਰੋਜ਼ਪੁਰ ਵਿੱਚ ਇੱਕ ਸੁਨਿਆਰੇ ਦੀ ਦੁਕਾਨ ’ਤੇ ਕੰਮ ਕਰਦਾ ਹੈ

ਲੁਧਿਆਣਾ ਵਿੱਚ STF ਨੇ 7.5 ਕਰੋੜ ਦੀ ਹੈਰੋਇਨ ਸਮੇਤ ਇੱਕ ਔਰਤ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਅਸ਼ੀਸ਼ ਉਰਫ਼ ਆਸ਼ੂ, ਸੁਖਵਿੰਦਰ ਸਿੰਘ ਅਤੇ ਵੰਦਨਾ ਵਾਸੀ ਗਾਂਧੀ ਨਗਰ ਫ਼ਿਰੋਜ਼ਪੁਰ ਵਜੋਂ ਹੋਈ ਹੈ। ਡੀਐੱਸਪੀ ਅਜੇ ਕੁਮਾਰ ਨੇ ਦੱਸਿਆ ਕਿ ਤਿੰਨੋਂ ਮੁਲਜ਼ਮ ਲੰਬੇ ਸਮੇਂ ਤੋਂ ਹੈਰੋਇਨ ਦੀ ਤਸਕਰੀ ਵਿੱਚ ਲੱਗੇ ਹੋਏ ਹਨ। ਮੁਲਜ਼ਮਾਂ ਨੇ ਨਸ਼ਾ ਸਪਲਾਈ ਕਰਨ ਲਈ ਕਾਰ ਰੱਖੀ ਹੋਈ ਸੀ, ਜਿਸ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਹੈ। ਬੁੱਧਵਾਰ ਨੂੰ ਤਿੰਨੋਂ ਮੁਲਜ਼ਮ ਆਪਣੀ ਕਾਰ 'ਚ ਨਸ਼ਾ ਪਹੁੰਚਾਉਣ ਆਏ ਸਨ। ਸੂਚਨਾ ਮਿਲਣ 'ਤੇ ਐਸਟੀਐਫ ਨੇ ਤਿੰਨਾਂ ਮੁਲਜ਼ਮਾਂ ਨੂੰ ਦੁੱਗਰੀ ਦੇ ਨਿਰਮਲ ਨਗਰ ਤੋਂ ਕਾਬੂ ਕਰ ਲਿਆ।

 

ਡਿਸਪੈਂਸਰੀ ਵਿੱਚ ਕੰਮ ਕਰਦੀ ਹੈ ਔਰਤ 

ਡੀਐਸਪੀ ਨੇ ਦੱਸਿਆ ਕਿ ਮਹਿਲਾ ਵੰਦਨਾ ਮਿਲਟਰੀ ਡਿਸਪੈਂਸਰੀ ਵਿੱਚ ਪ੍ਰਾਈਵੇਟ ਤੌਰ ’ਤੇ ਕੰਮ ਕਰਦੀ ਹੈ। ਮੁਲਜ਼ਮ ਆਸ਼ੀਸ਼ ਉਰਫ਼ ਆਸ਼ੂ ਫ਼ਿਰੋਜ਼ਪੁਰ ਵਿੱਚ ਇੱਕ ਸੁਨਿਆਰੇ ਦੀ ਦੁਕਾਨ ’ਤੇ ਕੰਮ ਕਰਦਾ ਹੈ। ਇਸ ਤੋਂ ਪਹਿਲਾਂ ਵੀ ਉਸ ਖਿਲਾਫ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ। ਉਹ 3 ਸਾਲ ਪਹਿਲਾਂ ਜ਼ਮਾਨਤ 'ਤੇ ਬਾਹਰ ਆਇਆ ਸੀ। ਪੁਲਿਸ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ।

Recent News