menu-icon
Punjabi Story Line
  • Home
  • News
  • Punjab
  • ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ 'ਚ ਮੰਤਰੀ ਸੌਂਧ ਨੇ ਸ਼ੁਰੂ ਕਰਾਈ ਕਣਕ ਦੀ ਸਰਕਾਰੀ ਖਰੀਦ, ਦਾਣਾ-ਦਾਣਾ ਖਰੀਦਣ ਦਾ ਭਰੋਸਾ

ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ 'ਚ ਮੰਤਰੀ ਸੌਂਧ ਨੇ ਸ਼ੁਰੂ ਕਰਾਈ ਕਣਕ ਦੀ ਸਰਕਾਰੀ ਖਰੀਦ, ਦਾਣਾ-ਦਾਣਾ ਖਰੀਦਣ ਦਾ ਭਰੋਸਾ

ਇਸਦਾ ਉਦਘਾਟਨ ਪੰਜਾਬ ਦੇ ਉਦਯੋਗ ਅਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਕੀਤਾ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਡੀਐਫਐਸਸੀ ਸ਼ਿਫਾਲੀ ਚੋਪੜਾ ਵੀ ਉਨ੍ਹਾਂ ਨਾਲ ਮੌਜੂਦ ਸਨ। ਇਸ ਦੌਰਾਨ ਮੰਤਰੀ ਨੇ ਆੜ੍ਹਤੀਆਂ, ਕਿਸਾਨਾਂ ਅਤੇ ਸਰਕਾਰੀ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਵੀ ਕੀਤੀ। 

Date Updated Last Updated : 09 April 2025, 06:50 PM IST
Share:

ਪੰਜਾਬ ਵਿੱਚ ਕਣਕ ਦਾ ਸੀਜ਼ਨ 1 ਅਪ੍ਰੈਲ ਤੋਂ ਚੱਲ ਰਿਹਾ ਹੈ। ਪਰ ਫ਼ਸਲ ਹਾਲੇ ਪੂਰੀ ਤਰ੍ਹਾਂ ਨਾਲ ਮੰਡੀਆਂ ਵਿੱਚ ਆਉਣੀ ਸ਼ੁਰੂ ਨਹੀਂ ਹੋਈ ਹੈ। ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ 'ਚ ਬੁੱਧਵਾਰ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ। ਇਸਦਾ ਉਦਘਾਟਨ ਪੰਜਾਬ ਦੇ ਉਦਯੋਗ ਅਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਕੀਤਾ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਡੀਐਫਐਸਸੀ ਸ਼ਿਫਾਲੀ ਚੋਪੜਾ ਵੀ ਉਨ੍ਹਾਂ ਨਾਲ ਮੌਜੂਦ ਸਨ। ਇਸ ਦੌਰਾਨ ਮੰਤਰੀ ਨੇ ਆੜ੍ਹਤੀਆਂ, ਕਿਸਾਨਾਂ ਅਤੇ ਸਰਕਾਰੀ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਵੀ ਕੀਤੀ। 

ਸਰਕਾਰੀ ਨਾਲੋਂ ਪ੍ਰਾਈਵੇਟ ਰੇਟ ਜ਼ਿਆਦਾ 

ਬਦੀਨਪੁਰ ਤੋਂ ਕਿਸਾਨ ਹਰਸਿਮਰਨ ਸਿੰਘ ਆਪਣੀ ਫ਼ਸਲ ਅਨਾਜ ਮੰਡੀ ਵਿੱਚ ਲੈ ਕੇ ਆਇਆ। ਇਸਨੂੰ ਮਾਰਕਫੈੱਡ ਨੇ ਰੋਸ਼ਾ ਟ੍ਰੇਡਰਜ਼ ਰਾਹੀਂ ਖਰੀਦਿਆ। ਇਹ ਫ਼ਸਲ 2425 ਰੁਪਏ ਪ੍ਰਤੀ ਕੁਇੰਟਲ ਰੇਟ ਨਾਲ ਵਿਕੀ। ਇਸਤੋਂ ਬਾਅਦ ਮੰਤਰੀ ਸੌਂਧ ਦੀ ਮੌਜੂਦਗੀ ਵਿੱਚ ਇੱਕ ਹੋਰ ਢੇਰੀ ਲਈ ਬੋਲੀ ਲਗਾਈ ਗਈ। ਵਪਾਰੀਆਂ ਨੇ ਵੱਧ ਬੋਲੀ ਲਗਾ ਕੇ ਇਸ ਢੇਰੀ ਨੂੰ ਖਰੀਦਿਆ। ਇਸਦਾ ਰੇਟ 2460 ਰੁਪਏ ਪ੍ਰਤੀ ਕੁਇੰਟਲ ਰਿਹਾ। ਆਪਣੀ ਫ਼ਸਲ ਨੂੰ ਮੰਡੀ ਵਿੱਚ ਲਿਆਉਣ ਵਾਲੇ ਕਿਸਾਨ ਫ਼ਸਲ ਦੀ ਕੁਆਲਿਟੀ ਅਤੇ ਝਾੜ ਤੋਂ ਖੁਸ਼ ਦਿਖਾਈ ਦੇ ਰਹੇ ਹਨ। 

7ਵੀਂ ਵਾਰ ਫਸਲ ਚੁੱਕ ਰਹੀ ਸਰਕਾਰ 

ਮੀਡੀਆ ਨਾਲ ਗੱਲਬਾਤ ਕਰਦਿਆਂ ਮੰਤਰੀ ਸੌਂਧ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ 7ਵੀਂ ਵਾਰ ਫ਼ਸਲ ਚੁੱਕਣ ਜਾ ਰਹੀ ਹੈ। ਜਿਵੇਂ ਪਿਛਲੀਆਂ 6 ਫਸਲਾਂ ਵਿੱਚ ਕੋਈ ਸਮੱਸਿਆ ਨਹੀਂ ਸੀ, ਇਸ ਵਾਰ ਵੀ ਮੰਡੀਆਂ ਵਿੱਚ ਢੁੱਕਵੇਂ ਪ੍ਰਬੰਧ ਹਨ। ਕਿਸੇ ਕਿਸਾਨ ਨੂੰ ਰਾਤ ਮੰਡੀ ਵਿੱਚ ਨਹੀਂ ਕੱਟਣੀ ਪਵੇਗੀ। ਫਸਲ ਤੁਰੰਤ ਖਰੀਦੀ ਜਾਵੇਗੀ। ਭੁਗਤਾਨ ਵੀ ਸਮੇਂ ਸਿਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਵਪਾਰੀਆਂ ਤੋਂ ਫਸਲਾਂ ਦੀ ਖਰੀਦ 'ਤੇ ਕਿਸੇ ਵੀ ਤਰ੍ਹਾਂ ਦਾ ਟੈਕਸ ਨਾ ਵਸੂਲ ਕਰਨਾ ਸਰਕਾਰ ਦੀ ਖੇਤੀਬਾੜੀ ਨਾਲ ਸਬੰਧਤ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਦੀ ਨੀਤੀ ਦਾ ਹਿੱਸਾ ਹੈ। ਸੂਬੇ ਦੀ ਨਵੀਂ ਉਦਯੋਗਿਕ ਨੀਤੀ ਵਿੱਚ ਵਪਾਰੀਆਂ ਲਈ ਵੀ ਵੱਡੀਆਂ ਟੈਕਸ ਛੋਟਾਂ ਹੋਣਗੀਆਂ। ਆੜ੍ਹਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਨੂੰ ਸੁਕਾ ਕੇ ਮੰਡੀ ਵਿੱਚ ਲਿਆਉਣਾ ਚਾਹੀਦਾ ਹੈ। ਜਿਸ ਫ਼ਸਲ ਵਿੱਚ 12 ਪ੍ਰਤੀਸ਼ਤ ਨਮੀ ਹੋਵੇਗੀ, ਉਸ ਦੀ ਬੋਲੀ ਤੁਰੰਤ ਲਗਾਈ ਜਾਵੇਗੀ। ਜੇਕਰ ਇਸਤੋਂ ਵੱਧ ਨਮੀ ਹੋਈ ਤਾਂ ਕਿਸਾਨ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। 

Recent News