menu-icon
Punjabi Story Line
  • Home
  • News
  • Punjab
  • ਜਲੰਧਰ ਵਿੱਚ ਬੇਅਦਬੀ... ਸ਼ਰਾਰਤੀ ਅਨਸਰਾਂ ਨੇ ਫਾੜੇ ਗੁਰੂ ਗੋਬਿੰਦ ਸਿੰਘ ਜੀ ਦੇ ਫਲੈਕਸ ਬੋਰਡ

ਜਲੰਧਰ ਵਿੱਚ ਬੇਅਦਬੀ... ਸ਼ਰਾਰਤੀ ਅਨਸਰਾਂ ਨੇ ਫਾੜੇ ਗੁਰੂ ਗੋਬਿੰਦ ਸਿੰਘ ਜੀ ਦੇ ਫਲੈਕਸ ਬੋਰਡ

ਪੁਲਿਸ ਨੇ ਬੇਅਦਬੀ ਦੇ ਦੋਸ਼ੀਆਂ ਦੀ ਪਛਾਣ ਕਰਨ ਲਈ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਕਾਫੀ ਦੇਰ ਤੱਕ ਜ਼ਮੀਨ 'ਤੇ ਪਈ ਰਹੀ। ਪਰ ਜਦੋਂ ਪੁਲਿਸ ਨੇ ਕੁਝ ਹੋਰ ਸੀਸੀਟੀਵੀ ਦੀ ਤਲਾਸ਼ੀ ਲਈ ਤਾਂ ਇੱਕ ਸੀਸੀਟੀਵੀ ਵਿੱਚ ਮੁਲਜ਼ਮ ਬੋਰਡ ਪਾੜਦੇ ਨਜ਼ਰ ਆਏ। 

Date Updated Last Updated : 05 January 2024, 11:53 AM IST
Share:

ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ ਵਿੱਚ ਬੇਅਦਬੀ ਹੋਣ ਦੀ ਘਟਨਾ ਸਾਹਮਣੇ ਆ ਰਹੀ ਹੈ। ਕੁਝ ਸ਼ਰਾਰਤੀ ਲੋਕਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਲੈਕਸ ਬੋਰਡ ਫਾੜ ਦਿੱਤੇ। ਪੁਲਿਸ ਨੇ ਮਾਮਲੇ ਵਿੱਚ ਆਈਪੀਸੀ ਦੀ ਧਾਰਾ 295 ਅਤੇ 34 ਜੋੜ ਦਿੱਤੀ ਹੈ। ਪੁਲਿਸ ਨੇ ਬੇਅਦਬੀ ਦੇ ਦੋਸ਼ੀਆਂ ਦੀ ਪਛਾਣ ਕਰਨ ਲਈ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਕਾਫੀ ਦੇਰ ਤੱਕ ਜ਼ਮੀਨ 'ਤੇ ਪਈ ਰਹੀ। ਪਰ ਜਦੋਂ ਪੁਲਿਸ ਨੇ ਕੁਝ ਹੋਰ ਸੀਸੀਟੀਵੀ ਦੀ ਤਲਾਸ਼ੀ ਲਈ ਤਾਂ ਇੱਕ ਸੀਸੀਟੀਵੀ ਵਿੱਚ ਮੁਲਜ਼ਮ ਬੋਰਡ ਪਾੜਦੇ ਨਜ਼ਰ ਆਏ। ਦੱਸ ਦੇਈਏ ਕਿ ਇਹ ਘਟਨਾ 2 ਜਨਵਰੀ ਦੀ ਹੈ। ਜਦੋਂ ਇਸ ਬਾਰੇ ਸਿੱਖ ਕੌਮ ਦੇ ਆਗੂਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਦੇ ਵਿਰੋਧ ਵਿੱਚ ਪ੍ਰਦਰਸ਼ਨ ਵੀ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਿਸੇ ਤਰ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਸਮਝਾਇਆ ਅਤੇ ਕਾਰਵਾਈ ਦਾ ਭਰੋਸਾ ਦਿੱਤਾ ਸੀ। 

ਪੂਰੇ ਸ਼ਹਿਰ ਵਿੱਚ ਲਗਾਏ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਲੈਕਸ ਬੋਰਡ 

ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਗੁਰਮੀਤ ਸਿੰਘ ਨੇ ਦੱਸਿਆ ਕਿ ਹਾਲ ਹੀ ਵਿੱਚ ਉਨ੍ਹਾਂ ਵੱਲੋਂ ਪੂਰੇ ਸ਼ਹਿਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਲੈਕਸ ਬੋਰਡ ਲਾਏ ਗਏ ਸਨ। ਇਸ ਦੌਰਾਨ ਲਾਜਪਤ ਨਗਰ ਦੇ ਆਲੇ-ਦੁਆਲੇ ਲੱਗੇ ਬੋਰਡਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਸ਼ਰਾਰਤੀ ਅਨਸਰਾਂ ਨੇ ਫਲੈਕਸ ਬੋਰਡ ਪਾੜ ਦਿੱਤਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਤਸਵੀਰਾਂ ਦੀ ਵੀ ਬੇਅਦਬੀ ਕੀਤੀ। ਪੁਲਿਸ ਨੇ ਸੀਸੀਟੀਵੀ ਫੁਟੇਜ਼ ਵੀ ਕਬਜ਼ੇ ਵਿੱਚ ਲਈ ਹੈ। ਜਿਸਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

Recent News