menu-icon
Punjabi Story Line
  • Home
  • News
  • Punjab
  • Narottam Dhillon murder case: ਮਹਾਰਾਸ਼ਟਰ ਪੁਲਿਸ ਨੇ ਕੀਤਾ ਨਵਾਂ ਖੁਲਾਸਾ,22 ਸਾਲਾਂ ਲੜਕੀ ਨੇ ਆਪਣੇ ਪ੍ਰੇਮੀ ਸਮੇਤ ਵਾਰਦਾਤ ਨੂੰ ਦਿੱਤਾ ਅੰਜਾਮ

Narottam Dhillon murder case: ਮਹਾਰਾਸ਼ਟਰ ਪੁਲਿਸ ਨੇ ਕੀਤਾ ਨਵਾਂ ਖੁਲਾਸਾ,22 ਸਾਲਾਂ ਲੜਕੀ ਨੇ ਆਪਣੇ ਪ੍ਰੇਮੀ ਸਮੇਤ ਵਾਰਦਾਤ ਨੂੰ ਦਿੱਤਾ ਅੰਜਾਮ

ਨਰੋਤਮ ਢਿੱਲੋਂ ਉਰਫ ਨਿੰਮਿਸ ਬਾਦਲ ਦੀ ਲਾਸ਼ ਉੱਤਰੀ ਗੋਆ ਦੇ ਪੋਰਵਾਰੀਮ ਇਲਾਕੇ 'ਚ ਸਥਿਤ ਉਸ ਦੇ ਵਿਲਾ 'ਚੋਂ ਬਰਾਮਦ ਹੋਈ ਹੈ।ਨਰੋਤਮ ਗੋਆ ਵਿਚ ਇਕੱਲਾ ਰਹਿੰਦਾ ਸੀ, ਉਸ ਦੇ ਬੱਚੇ ਵਿਦੇਸ਼ ਵਿਚ ਰਹਿੰਦੇ ਹਨ। ਫਿਲਹਾਲ ਇਸ ਸਬੰਧੀ ਬਾਦਲ ਪਰਿਵਾਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।

Date Updated Last Updated : 06 February 2024, 09:57 AM IST
Share:

ਗੋਆ (Goa) ਵਿਖੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਨਰੋਤਮ ਸਿੰਘ ਢਿੱਲੋਂ ਦੇ ਹੋਏ ਕਤਲ ਵਿੱਚ ਹੁਣ ਮਹਾਰਾਸ਼ਟਰ ਪੁਲਿਸ ਦੀ ਨੇ ਨਵਾਂ ਖੁਲਾਸਾ ਕੀਤਾ ਹੈ। ਪੁਲਿਸ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਨਰੋਤਮ ਦਾ ਕਤਲ ਗਲਾ ਘੁੱਟ ਕੇ ਕੀਤਾ ਗਿਆ ਸੀ। ਇਸ ਤੋਂ ਇਲਾਵਾਂ ਉਸ ਦੇ ਸਰੀਰ 'ਤੇ ਕਈ ਥਾਵਾਂ 'ਤੇ ਅੰਦਰੂਨੀ ਜ਼ਖਮ ਸਨ। ਪੁਲਿਸ ਨੇ ਮਾਮਲੇ 'ਚ ਮਹਾਰਾਸ਼ਟਰ ਦੇ ਪੇਣ ਇਲਾਕੇ ਤੋਂ ਇਕ ਔਰਤ ਅਤੇ ਉਸ ਦੇ ਦੋਸਤ ਨੂੰ ਗ੍ਰਿਫਤਾਰ (arrested) ਕੀਤਾ ਹੈ। ਮਹਾਰਾਸ਼ਟਰ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਹੈ।

ਪੁਛਗਿੱਛ ਦੌਰਾਨ ਲੜਕੀ ਨੇ ਦੱਸਿਆ ਸੱਚ

ਮਹਾਰਾਸ਼ਟਰ ਪੁਲਿਸ ਦੀ ਮੁੱਢਲੀ ਪੁੱਛਗਿੱਛ ਦੌਰਾਨ ਲੜਕੀ ਨੇ ਮੰਨਿਆ ਕਿ ਉਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਗੋਆ ਦੇ ਰਹਿਣ ਵਾਲੇ 77 ਸਾਲਾ ਨਿਮਸ ਢਿੱਲੋਂ ਨਾਲ ਗੱਲਬਾਤ ਸ਼ੁਰੂ ਕੀਤੀ ਸੀ। ਨਿਮਸ ਨੇ ਖੁਦ ਉਸ ਨੂੰ ਇੰਸਟਾਗ੍ਰਾਮ 'ਤੇ ਮੈਸੇਜ ਕੀਤਾ ਸੀ ਅਤੇ ਉਸ ਨੂੰ ਗੋਆ ਆਉਣ ਅਤੇ ਬੰਗਲੇ 'ਚ ਰਹਿਣ ਦਾ ਸੱਦਾ ਦਿੱਤਾ ਸੀ। ਨਿਮਸ ਦੇ ਸੱਦੇ 'ਤੇ ਲੜਕੀ ਆਪਣੇ ਦੋ ਹੋਰ ਦੋਸਤਾਂ ਨਾਲ ਉਸ ਨੂੰ ਮਿਲਣ ਗੋਆ ਆਈ ਸੀ।

ਗ੍ਰਿਫਤਾਰ ਲੜਕੀ ਨੇ ਦਾਅਵਾ ਕੀਤਾ ਹੈ ਕਿ 4 ਫਰਵਰੀ ਸ਼ਨੀਵਾਰ ਦੁਪਹਿਰ ਕਰੀਬ 3 ਵਜੇ ਨਿਮਸ ਨੇ ਉਸ ਨਾਲ ਛੇੜਛਾੜ ਕੀਤੀ ਸੀ। ਇਸ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਹੋ ਗਿਆ ਅਤੇ ਤਿੰਨਾਂ ਨੇ ਮਿਲ ਕੇ ਕਤਲ ਕਰ ਦਿੱਤਾ। ਬਜ਼ੁਰਗ ਦੀ ਮੌਤ ਤੋਂ ਬਾਅਦ ਲੜਕੀ ਅਤੇ ਉਸ ਦੇ ਦੋ ਦੋਸਤ ਉਥੋਂ ਭੱਜ ਗਏ। ਫਰਾਰ ਹੋਣ ਤੋਂ ਪਹਿਲਾਂ ਦੋਵਾਂ ਨੇ ਨਰੋਤਮ ਦਾ ਮੋਬਾਈਲ ਫੋਨ, ਗਲੇ ਦੀ ਚੇਨ ਅਤੇ ਸੋਨੇ ਦੇ ਕੰਗਣ ਵੀ ਲੁੱਟ ਲਏ ਸਨ।

ਭੋਪਾਲ ਦੇ ਰਹਿਣ ਵਾਲੇ ਹਨ ਮੁਲਜ਼ਮ

ਜਾਂਚ ਵਿੱਚ ਪੁਲਿਸ ਨੇ ਦੱਸਿਆ ਕਿ ਫੜੇ ਗਏ ਦੋਵੇਂ ਮੁਲਜ਼ਮ ਮੱਧ ਪ੍ਰਦੇਸ਼ ਦੇ ਭੋਪਾਲ ਦੇ ਰਹਿਣ ਵਾਲੇ ਹਨ। ਮੁਲਜ਼ਮ ਜਤਿੰਦਰ ਸਟਾਕ ਮਾਰਕੀਟ ਵਿੱਚ ਵਪਾਰ ਦਾ ਕੰਮ ਕਰਦਾ ਸੀ। ਜਦੋਂਕਿ ਨੀਤੂ ਭੋਪਾਲ ਵਿੱਚ ਇੱਕ ਇਲੈਕਟ੍ਰੋਨਿਕਸ ਸ਼ੋਅਰੂਮ ਵਿੱਚ ਕੰਮ ਕਰਦੀ ਸੀ। ਜਾਂਚ 'ਚ ਸਾਹਮਣੇ ਆਇਆ ਕਿ ਪ੍ਰੇਮੀ ਜੋੜਾ ਸ਼ਨੀਵਾਰ ਰਾਤ ਕਰੀਬ 11 ਵਜੇ ਢਿੱਲੋਂ ਦੇ ਘਰ ਪਹੁੰਚਿਆ ਸੀ।

Recent News