menu-icon
Punjabi Story Line
  • Home
  • News
  • Punjab
  • Lok Sabha Elections 2024: “ਆਪ” ਨੇ ਕੱਸੀ ਕਮਰ,5 ਸੀਟਾਂ ਤੇ ਮੰਤਰੀ ਉਤਾਰਨ ਦੀ ਰਣਨੀਤੀ

Lok Sabha Elections 2024: “ਆਪ” ਨੇ ਕੱਸੀ ਕਮਰ,5 ਸੀਟਾਂ ਤੇ ਮੰਤਰੀ ਉਤਾਰਨ ਦੀ ਰਣਨੀਤੀ

ਦੂਜੇ ਪਾਸੇ ਇਸ ਬਹਾਨੇ ਨਾਲ ਸਰਕਾਰ ਨੂੰ ਪਤਾ ਲੱਗ ਸਕੇਗਾ ਕਿ ਲੋਕ ਉਨ੍ਹਾਂ ਦੇ ਕੰਮ ਨੂੰ ਕਿੰਨਾ ਪਸੰਦ ਕਰ ਰਹੇ ਹਨ। ਜਿਸ ਤੋਂ ਬਾਅਦ ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਲਈ ਵੀ ਉਸ ਅਨੁਸਾਰ ਰਣਨੀਤੀ ਬਣਾਈ ਜਾਵੇਗੀ।

Date Updated Last Updated : 06 February 2024, 09:32 AM IST
Share:

Punjab News: ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਪਾਰਟੀਆਂ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ। ਉੱਥੇ ਹੀ ਆਮ ਆਦਮੀ ਪਾਰਟੀ ਨੇ ਵੀ ਆਪਣੀ ਕਮਰ ਕੱਸ ਲਈ ਹੈ। ਆਪ ਪਾਰਟੀ ਦੇ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਲਈ ਸੀਟ ਜਿੱਤਣ ਵਾਲੇ ਚਿਹਰਿਆਂ ਦੀ ਭਾਲ ਲਈ ਪੂਰੇ ਪੰਜਾਬ ਵਿੱਚ ਸਰਵੇਖਣ ਕਰਵਾ ਰਹੀ ਹੈ। ਇਸ ਦੇ ਨਾਲ ਹੀ ਪਾਰਟੀ ਨੇ ਇਸ ਵਾਰ ਚੋਣਾਂ '5 ਲੋਕ ਸਭਾ ਸੀਟਾਂ 'ਤੇ ਕੈਬਨਿਟ (cabinet) ਮੰਤਰੀ ਉਤਾਰਨ ਦੀ ਰਣਨੀਤੀ ਵੀ ਬਣਾਈ ਹੈ।

ਰੋਮਾਂਚਕ ਹੋਵੇਗਾ ਮੁਕਾਬਲਾ

ਬਠਿੰਡਾ, ਫਰੀਦਕੋਟ, ਸੰਗਰੂਰ, ਪਟਿਆਲਾ ਅਤੇ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ 5 ਸੀਟਾਂ 'ਤੇ ਮੰਤਰੀ ਉਤਾਰਨ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਪਾਰਟੀ ਆਗੂ ਇਸ ਸਬੰਧ ਵਿਚ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੇ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਿਨ੍ਹਾਂ ਮੰਤਰੀਆਂ ਚੋਣ ਮੈਦਾਨ ਵਿੱਚ ਉਤਾਰਨ ਲਈ ਵਿਚਾਰ ਕੀਤਾ ਜਾ ਰਿਹਾ ਹੈ ਉਨ੍ਹਾਂ ਨੂੰ ਇਨ੍ਹਾਂ ਖੇਤਰਾਂ ਵਿਚ ਤਿਆਰੀਆਂ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਅਜਿਹੇ 'ਚ ਇਸ ਵਾਰ ਮੁਕਾਬਲਾ ਰੋਮਾਂਚਕ ਹੋਣ ਦੀ ਸੰਭਾਵਨਾ ਹੈ।

ਲੋਕ ਸਭਾ ਚੋਣ ਵਿੱਚ ਨਵਾਂ ਤਜਰਬਾ ਕਰਨ ਦਾ ਤਿਆਰੀ ਵਿੱਚ ਆਪ

ਆਮ ਆਦਮੀ ਪਾਰਟੀ ਨੇ ਪਿਛਲੇ ਸਾਲ ਨਵੰਬਰ 'ਚ ਹੀ ਲੋਕ ਸਭਾ ਚੋਣਾਂ (elections) ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਦੇ ਲਈ ਪਾਰਟੀ ਦੇ ਕਾਰਜਕਾਰੀ ਪ੍ਰਧਾਨ, ਮੰਤਰੀਆਂ, ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਨੂੰ 5-5 ਬਲਾਕ ਅਲਾਟ ਕੀਤੇ ਗਏ ਹਨ। ਜਿਨ੍ਹਾਂ ਨੂੰ ਪਾਰਟੀ ਨੂੰ ਪਿੰਡ ਪੱਧਰ 'ਤੇ ਮਜ਼ਬੂਤ ​​ਕਰਨ ਲਈ ਕਿਹਾ ਗਿਆ। ਇਸ ਲਈ ਪਾਰਟੀ ਇਸ ਚੋਣ 'ਚ ਨਵਾਂ ਤਜਰਬਾ ਕਰਨ 'ਤੇ ਵਿਚਾਰ ਕਰ ਰਹੀ ਹੈ। ਕਿਉਂਕਿ ਵਿਧਾਨ ਸਭਾ ''ਆਪ' ਕੋਲ 92 ਸੀਟਾਂ ਹਨ।

Recent News