menu-icon
Punjabi Story Line
  • Home
  • News
  • Punjab
  • ਖਾਲਸਤਾਨੀ ਅੱਤਵਾਦੀ ਮੈਡੀਊਲ ਖਿਲਾਫ ਐੱਨਆਈਏ ਦਾ ਐਕਸ਼ਨ,ਪੰਜਾਬ ਅਤੇ ਹਰਿਆਣਾ ਦੇ ਇਲਾਕਿਆਂ 'ਚ ਛਾਪੇਮਾਰੀ

ਖਾਲਸਤਾਨੀ ਅੱਤਵਾਦੀ ਮੈਡੀਊਲ ਖਿਲਾਫ ਐੱਨਆਈਏ ਦਾ ਐਕਸ਼ਨ,ਪੰਜਾਬ ਅਤੇ ਹਰਿਆਣਾ ਦੇ ਇਲਾਕਿਆਂ 'ਚ ਛਾਪੇਮਾਰੀ

ਦੱਸ ਦਈਏ ਕਿ ਐੱਨਆਈਏ ਦੇ ਵੱਲੋਂ ਪਹਿਲਾਂ ਵੀ ਖਾਲੀਸਤਾਨੀ ਅੱਤਵਾਦੀਆਂ ਦੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਕਾਰਵਾਈਆਂ ਕਰਦੀ ਆ ਰਹੀ ਹੈ। ਜਿਸਦੇ ਤਹਿਤ ਪਹਿਲਾਂ ਵੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਤ ਛਾਪੇਮਾਰੀ ਕੀਤੀ ਗਈ ਸੀ।

Date Updated Last Updated : 11 December 2024, 12:31 PM IST
Share:

ਹਾਈਲਾਈਟਸ

  • ਦੱਸ ਦਈਏ ਕਿ ਐੱਨਆਈਏ ਦੇ ਵੱਲੋਂ ਪਹਿਲਾਂ ਵੀ ਖਾਲੀਸਤਾਨੀ ਅੱਤਵਾਦੀਆਂ ਦੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਕਾਰਵਾਈਆਂ ਕਰਦੀ ਆ ਰਹੀ ਹੈ। ਜਿਸਦੇ ਤਹਿਤ ਪਹਿਲਾਂ ਵੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਤ ਛਾਪੇਮਾਰੀ ਕੀਤੀ ਗਈ ਸੀ।

ਪੰਜਾਬ ਨਿਊਜ਼।  ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਪੰਜਾਬ ਅਤੇ ਹਰਿਆਣਾ ਵਿੱਚ ਖਾਲਸਤਾਨੀ ਅੱਤਵਾਦੀ ਮੈਡੀਊਲ ਨੂੰ ਖਤਮ ਕਰਨ ਦੇ ਲਈ ਵੱਡੀ ਕਾਰਵਾਈ ਕੀਤੀ ਹੈ। ਐੱਨਆਈਏ ਦੇ ਵੱਲੋਂ  ਹਰਿਆਣਾ ਅਤੇ ਪੰਜਾਬ ਦੇ ਕਈ ਇਲਾਕਿਆਂ ਵਿੱਚ  ਛਾਪੇਮਾਰੀ ਕੀਤੀ ਹੈ। ਜਾਣਕਾਰੀ ਦੇ ਅਨੁਸਾਰ ਇਹ ਛਾਪੇਮਾਰੀ ਅੱਜ ਸਵੇਰੇ 5 ਵਜੇ ਤੋਂ ਲੈ ਕੇ ਕਰੀਬ 10 ਵਜੇ ਤੱਕ ਜਾਰੀ ਰਹੀ। ਇਹ ਛਾਪੇਮਾਰੀ ਪੰਜਾਬ ਦੇ ਮੁਕਤਸਰ, ਬਠਿੰਡਾ ਅਤੇ ਮੋਗਾ ਵਿੱਚ ਕੀਤੀ ਗਈ ਇਸ ਤੋਂ ਇਲਾਵਾਪੰਜਾਬ ਦੀ ਸਰਹੱਦ ਨਾਲ ਲੱਗਦੇ ਹਰਿਆਣਾ ਦੇ ਡੱਬਵਾਲੀ ਖੇਤਰਾਂ ਵਿੱਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਏਜੰਸੀ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸੁਰੱਖਿਆ ਲਈ ਪੰਜਾਬ ਪੁਲਿਸ ਦੀਆਂ ਟੀਮਾਂ ਵੀ ਭੇਜੀਆਂ ਗਈਆਂ ਸਨ।  ਇਹ ਛਾਪੇਮਾਰੀ ਗੈਂਗਸਟਰਾਂ ਅਤੇ ਅੱਤਵਾਦੀਆਂ ਦੇ ਸਬੰਧਾਂ ਕਾਰਨ ਕੀਤੀ ਗਈ ਹੈ। ਮਾਨਸਾ ਵਿੱਚ ਐਨਆਈਏ ਨੂੰ ਸ਼ੱਕ ਹੈ ਕਿ ਵਿਸ਼ਾਲ ਸਿੰਘ (ਪਟਿਆਲਾ ਜੇਲ੍ਹ ਵਿੱਚ ਬੰਦ) ਅਤੇ ਮੇਸ਼ੀ ਬਾਕਸਰ (ਸਾਬਕਾ ਖਿਡਾਰੀ) ਦੇ ਅੱਤਵਾਦੀ ਅਰਸ਼ ਡੱਲਾ ਅਤੇ ਸ਼ਹਿਰ ਵਿੱਚ ਨਸ਼ਾ ਤਸਕਰਾਂ ਨਾਲ ਸਬੰਧ ਹਨ।

ਬਠਿੰਡਾ ਅਤੇ ਡੱਬਵਾਲੀ ਦੇ ਸ਼ਹਿਰ ਲੋਹਗੜ੍ਹ ਵਿੱਚ ਛਾਪੇਮਾਰੀ

ਬਠਿੰਡਾ 'ਚ NIA ਨੇ ਪਿੰਡ ਕੋਠਾ ਗੁਰੂ ਦੇ ਰਹਿਣ ਵਾਲੇ ਸੰਦੀਪ ਸਿੰਘ ਢਿੱਲੋਂ, ਬੌਬੀ ਵਾਸੀ ਮੋੜ ਮੰਡੀ ਅਤੇ ਇੱਕ ਹੋਰ ਦੇ ਘਰ ਛਾਪਾ ਮਾਰਿਆ। ਇਹ ਛਾਪੇਮਾਰੀ ਮਲੋਟ ਰੋਡ ਬਾਈਪਾਸ 'ਤੇ ਅਮਨਦੀਪ ਨਾਂ ਦੇ ਵਿਅਕਤੀ ਦੇ ਘਰ ਕੀਤੀ ਗਈ। ਅਮਨਦੀਪ ਫਿਲਹਾਲ ਨਾਭਾ ਜੇਲ੍ਹ ਵਿੱਚ ਬੰਦ ਹੈ। ਡੱਬਵਾਲੀ ਸ਼ਹਿਰ ਅਤੇ ਪਿੰਡ ਲੋਹਗੜ੍ਹ 'ਚ 2 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। NIA ਨੇ ਸਵੇਰੇ 8.30 ਵਜੇ ਤੱਕ ਇੱਥੇ ਜਾਂਚ ਕੀਤੀ। ਐਨਆਈਏ ਬਠਿੰਡਾ ਜੇਲ੍ਹ ਵਿੱਚ ਬੰਦ ਅਮਰ ਪ੍ਰਤਾਪ ਸਿੰਘ ਉਰਫ਼ ਰਾਜੂ ਦੇ ਪਿੰਡ ਲੋਹਗੜ੍ਹ ਦੇ ਘਰ ਪਹੁੰਚੀ ਸੀ। ਇੱਥੇ ਟੀਮ ਨੇ ਰਾਜੂ ਦੇ ਪਿਤਾ ਕੁਲਦੀਪ ਸਿੰਘ ਤੋਂ ਪੁੱਛਗਿੱਛ ਕੀਤੀ ਹੈ। ਰਾਜੂ ਖ਼ਿਲਾਫ਼ ਐਨਡੀਪੀਐਸ ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਮਹਿਜ਼ ਇੱਕ ਮਹੀਨਾ ਪਹਿਲਾਂ ਉਸ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਹੁਣ ਉਹ ਜੇਲ੍ਹ ਵਿੱਚ ਹੈ। NIA ਨੇ ਦੂਜੀ ਛਾਪੇਮਾਰੀ ਡੱਬਵਾਲੀ ਸ਼ਹਿਰ ਦੀ ਧਾਰੀਵਾਲ ਕਲੋਨੀ ਵਿੱਚ ਕੀਤੀ ਹੈ। ਇਹ ਕਲੋਨੀ ਸਿਰਸਾ ਰੋਡ 'ਤੇ ਪੈਂਦੀ ਹੈ। ਇੱਥੇ ਰਾਜੂ ਦੇ ਸਾਥੀ ਬਲਰਾਜ ਸਿੰਘ ਤੋਂ ਕੁਝ ਸਮਾਂ ਪੁੱਛਗਿੱਛ ਕੀਤੀ ਗਈ। ਬਲਰਾਜ ਨੂੰ ਪੁੱਛਿਆ ਗਿਆ ਕਿ ਉਹ ਰਾਜੂ ਨੂੰ ਕਦੋਂ ਤੋਂ ਅਤੇ ਕਿਵੇਂ ਜਾਣਦਾ ਹੈ। ਫਿਲਹਾਲ ਬਲਰਾਜ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਪਰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ।

Recent News