menu-icon
Punjabi Story Line
  • Home
  • News
  • Punjab
  • ਐਨਆਈਏ ਵੱਲੋਂ ਗੁਰਦਾਸਪੁਰ ਵਿੱਚ ਛਾਪੇਮਾਰੀ, ਵਿਦੇਸ਼ ਵਿੱਚ ਰਹਿ ਰਹੇ ਨੌਜਵਾਨ ਦੇ ਘਰ ਦੀ ਲਈ ਗਈ ਤਲਾਸ਼ੀ, ਨਹੀਂ ਮਿਲਿਆ ਕੁੱਝ

ਐਨਆਈਏ ਵੱਲੋਂ ਗੁਰਦਾਸਪੁਰ ਵਿੱਚ ਛਾਪੇਮਾਰੀ, ਵਿਦੇਸ਼ ਵਿੱਚ ਰਹਿ ਰਹੇ ਨੌਜਵਾਨ ਦੇ ਘਰ ਦੀ ਲਈ ਗਈ ਤਲਾਸ਼ੀ, ਨਹੀਂ ਮਿਲਿਆ ਕੁੱਝ

NIA ਨੂੰ ਸ਼ੱਕ ਹੈ ਖਾਲਿਸਤਾਨੀ ਗਤੀਵਿਧੀਆਂ 'ਚ ਸ਼ਾਮਲ ਨੌਜਵਾਨ, ਲੰਬੀ ਪੁੱਛਗਿੱਛ ਤੋਂ ਬਾਅਦ ਵਾਪਲ ਪਰਤੀ ਟੀਮ

Date Updated Last Updated : 22 November 2023, 01:16 PM IST
Share:

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਵੱਲੋਂ ਪੰਜਾਬ ਦੇ ਗੁਰਦਾਸਪੁਰ 'ਚ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ ਬਟਾਲਾ ਤਹਿਸੀਲ ਵਿੱਚ ਆਉਂਦੇ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਬੁੱਲੇਵਾਲ ਵਿੱਚ ਹੋਈ। ਟੀਮ ਬਲਜੀਤ ਸਿੰਘ ਪੁੱਤਰ ਕਿਰਪਾਲ ਸਿੰਘ ਦੇ ਘਰ ਪੁੱਜੀ।

ਜਾਣਕਾਰੀ ਅਨੁਸਾਰ ਬਲਜੀਤ ਸਿੰਘ ਅਮਰੀਕਾ ਵਿੱਚ ਰਹਿੰਦਾ ਹੈ ਅਤੇ ਦੀਪ ਸਿੱਧੂ ਫਾਊਂਡੇਸ਼ਨ ਤਹਿਤ ਸਮਾਜ ਸੇਵੀ ਕੰਮ ਕਰ ਰਿਹਾ ਹੈ। NIA ਨੂੰ ਸ਼ੱਕ ਹੈ ਕਿ ਉਹ ਖਾਲਿਸਤਾਨੀ ਗਤੀਵਿਧੀਆਂ 'ਚ ਸ਼ਾਮਲ ਹੈ। ਜਿਸ ਤੋਂ ਬਿਨਾਂ ਉਸ ਦੇ ਘਰ ਛਾਪਾ ਮਾਰਿਆ ਗਿਆ। ਛਾਪੇਮਾਰੀ ਸਵੇਰੇ 6 ਵਜੇ ਤੋਂ 11 ਵਜੇ ਤੱਕ ਜਾਰੀ ਰਹੀ। ਟੀਮ ਲੰਬੀ ਪੁੱਛਗਿੱਛ ਤੋਂ ਬਾਅਦ ਵਾਪਸ ਚਲੀ ਗਈ

 

ਪਿਛਲੇ ਕੁਝ ਸਾਲਾਂ ਤੋਂ ਅਮਰੀਕਾ ਰਹਿ ਰਿਹਾ ਬਲਜੀਤ ਸਿੰਘ

ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਬਲਜੀਤ ਸਿੰਘ ਪਿਛਲੇ ਕੁਝ ਸਾਲਾਂ ਤੋਂ ਅਮਰੀਕਾ ਰਹਿ ਰਿਹਾ ਹੈ। ਬਲਜੀਤ ਦੇ ਪਿਤਾ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਬਲਜੀਤ ਸਿੰਘ ਦੀਪ ਸਿੱਧੂ ਦੀ ਟੀਮ ਦਾ ਮੈਂਬਰ ਹੈ ਅਤੇ ਉਨ੍ਹਾਂ ਦੀ ਟੀਮ ਪੰਜਾਬ ਵਿੱਚ ਲੋੜਵੰਦ ਪਰਿਵਾਰਾਂ ਦੀ ਮਦਦ ਵੀ ਕਰਦੀ ਹੈ।

 

ਘਰ ਦੀ ਤਲਾਸ਼ੀ ਦੌਰਾਨ ਨਹੀਂ ਮਿਲਿਆ ਕੁੱਝ

ਛਾਪੇਮਾਰੀ ਕਰਨ ਵਾਲੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਹੈ। ਉਸ ਨੇ ਇਹ ਵੀ ਪੁੱਛਿਆ ਹੈ ਕਿ ਜਦੋਂ ਅਜਨਾਲਾ ਕਾਂਡ ਵਾਪਰਿਆ ਤਾਂ ਉਸ ਦਾ ਅੰਮ੍ਰਿਤਪਾਲ ਸਿੰਘ ਨਾਲ ਕੀ ਸਬੰਧ ਸੀ। ਟੀਮ ਨੇ ਘਰ ਦੀ ਤਲਾਸ਼ੀ ਵੀ ਲਈ ਪਰ ਕੁਝ ਬਰਾਮਦ ਨਹੀਂ ਹੋਇਆ।

Tags :

Recent News