Courtesy: ai image
ਬਟਾਲਾ: ਪੰਜਾਬ ਦੇ ਨੌਜਵਾਨਾਂ ਵਿੱਚ ਕਬੂਤਰਬਾਜ਼ੀ ਦਾ ਸ਼ੋਂਕ ਕਾਫ਼ੀ ਦੇਖਿਆ ਜਾਂਦਾ ਹੈ। ਲੇਕਿਨ ਇਸ ਸ਼ੋਂਕ ਖੂਨੀ ਝੜਪ ਦਾ ਰੂਪ ਵੀ ਲੈ ਸਕਦਾ ਹੈ, ਸ਼ਾਇਦ ਹੀ ਕਿਸੇ ਨੇ ਸੋਚਿਆ ਹੋਣਾ। ਜੀ ਹਾਂ, ਹਾਲ ਹੀ 'ਚ ਪੰਜਾਬ ਦੇ ਸ਼੍ਰੀ ਹਰਗੋਬਿਦਪੁਰ ਦੇ ਪਿੰਡ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ ਕਬੂਤਰ ਫੜਨ ਨੂੰ ਲੈ ਕੇ ਦੋ ਗੁੱਟਾਂ ਦਾ ਵਿਵਾਦ ਖੂਨੀ ਰੂਪ 'ਚ ਬਦਲ ਗਿਆ। ਬੁੱਧਵਾਰ ਨੂੰ ਅਣਪਛਾਤੇ ਹਮਲਾਵਰਾਂ ਨੇ ਪਿੰਡ ਦੇ ਲਗਭਗ ਅੱਠ ਘਰਾਂ 'ਤੇ ਗੋਲੀਆਂ ਚਲਾਈਆਂ ਅਤੇ ਜਾਇਦਾਦ ਦੀ ਭੰਨਤੋੜ ਕੀਤੀ।
ਔਰਤ ਦੇ ਸੀਨੇ 'ਚ ਲੱਗੀ ਗੋਲੀ
ਇਸ ਮਾਮਲੇ 'ਚ 45 ਸਾਲਾਂ ਔਰਤ ਦਵਿੰਦਰ ਕੌਰ ਤੇ ਇਕ ਹੋਰ ਵਿਅਕਤੀ ਜਖ਼ਮੀ ਹੋ ਗਿਆ। ਇੱਕ ਹੋਰ ਔਰਤ ਵੀ ਜਖ਼ਮੀ ਹੋ ਗਈ। ਗੋਲੀ ਲੱਗਣ ਵਾਲੀ ਔਰਤ ਨੂੰ ਪਹਿਲਾਂ ਬਟਾਲਾ ਹਸਪਤਾਲ ਲਿਆਂਦਾ ਗਿਆ ਉੱਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ, ਉਸਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਦੌਰਾਨ, ਦੂਜੀ ਜ਼ਖਮੀ ਔਰਤ ਦਾ ਬਟਾਲਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਹਸਪਤਾਲ 'ਚ ਭਰਤੀ ਜਖ਼ਮੀ ਔਰਤ
ਹਸਪਤਾਲ ਤੋਂ ਗੱਲ ਕਰਦੇ ਹੋਏ ਦਵਿੰਦਰ ਕੌਰ ਨੇ ਦੱਸਿਆ ਕਿ ਉਹ ਸੈਰ ਕਰਨ ਬਾਹਰ ਗਈ ਹੋਈ ਸੀ, ਜਦੋਂ ਗੋਲੀਬਾਰੀ ਦੀ ਆਵਾਜ਼ ਸੁਣੀ ਤਾਂ ਉਹ ਆਪਣੀ ਜਠਾਣੀ ਕਵਲਜੀਤ ਕੌਰ ਦੇ ਘਰ ਉਸਨੂੰ ਦੱਸਣ ਗਈ, ਜਿੱਥੇ ਉਸਨੂੰ ਗੋਲੀ ਲੱਗ ਗਈ।
ਕਵਲਜੀਤ ਕੌਰ, ਜੋ ਕਿ ਬਟਾਲਾ ਸਿਵਲ ਹਸਪਤਾਲ ਵਿੱਚ ਦਾਖਲ ਹੈ, ਨੇ ਦੱਸਿਆ ਕਿ ਮੰਗਲਵਾਰ ਨੂੰ ਉਸਦਾ ਪੁੱਤਰ ਆਕਾਸ਼ ਪਿੰਡ ਵਿੱਚ ਕਬੂਤਰ ਫੜਨ ਗਿਆ ਸੀ, ਜਿੱਥੇ ਉਸਦਾ ਕੁਝ ਸਥਾਨਕ ਮੁੰਡਿਆਂ ਨਾਲ ਝਗੜਾ ਹੋ ਗਿਆ। ਉਹ ਝਗੜਾ ਹੱਲ ਹੋ ਗਿਆ ਸੀ।
ਉਸਨੇ ਅੱਗੇ ਦੱਸਿਆ ਕਿ ਜਦੋਂ ਉਹ ਆਪਣੇ ਘਰ ਦਾ ਗੇਟ ਬੰਦ ਕਰਨ ਲਗੀ ਤਾਂ ਕੁੱਛ ਹਮਲਾਵਰਾਂ ਨੇ ਉਸਤੇ ਵੀ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜਖ਼ਮੀ ਹੋ ਗਈ। ਨਾਲ ਹੀ ਕਈ ਹਮਲਾਵਰਾਂ ਨੇ ਉਸਦੇ ਘਰ ਸਮੇਤ ਕਈ ਘਰਾਂ ਦੀ ਤੋੜਭੰਨ ਕੀਤੀ ਤੇ ਕੀਮਤੀ ਸਮਾਨ ਸਹਿਤ ਬਾਈਕ ਵੀ ਤੋੜ ਦਿੱਤੀ।
ਡਾਕਟਰ ਦਾ ਬਿਆਨ
ਬਟਾਲਾ ਸਿਵਿਲ ਹਸਪਤਾਲ ਦੇ ਡਾਕਟਰ ਸਾਹਿਲ ਨੇ ਦੱਸਿਆ ਕਿ 45 ਸਾਲਾ ਦਵਿੰਦਰ ਕੌਰ ਦੇ ਸੀਨੇ 'ਚ ਗੋਲੀ ਲੱਗੀ ਹੈ। ਉਸਨੂੰ ਮੁੱਢਲੀ ਸਹਾਇਤਾ ਦਿੱਤੀ ਗਈ, ਜਿਸਦੇ ਬਾਦ ਉਹ ਪ੍ਰਾਈਵੇਟ ਹਸਪਤਾਲ ਚਲੀ ਗਈ। ਉੱਥੇ ਹੀ ਦੂਜੀ ਮਹਿਲਾ ਵੀ ਸੱਟ ਦੇ ਨਾਲ ਜਖ਼ਮੀ ਹਾਲਤ 'ਚ ਸਿਵਿਲ ਹਸਪਤਾਲ ਪਹੁੰਚੀ।
ਇਸ ਦੌਰਾਨ, ਸ੍ਰੀ ਹਰਗੋਬਿੰਦਪੁਰ ਪੁਲਿਸ ਥਾਣੇ ਦੇ ਏਐਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀਆਂ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਲਗਭਗ 15 ਰਾਊਂਡ ਫਾਇਰ ਕੀਤੇ ਗਏ, ਜਿਸ ਨਾਲ ਇੱਕ ਆਦਮੀ ਅਤੇ ਇੱਕ ਔਰਤ ਗੋਲੀਬਾਰੀ ਨਾਲ ਜ਼ਖਮੀ ਹੋ ਗਏ, ਜਦੋਂ ਕਿ ਇੱਕ ਹੋਰ ਔਰਤ ਨੂੰ ਵੀ ਸੱਟਾਂ ਲੱਗੀਆਂ। ਉਹ ਇਸ ਸਮੇਂ ਜ਼ਖਮੀਆਂ ਨੂੰ ਮਿਲਣ ਲਈ ਜਾ ਰਹੇ ਹਨ। ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।