Blackmail and Robbery ਕਰਨ ਵਾਲੀਆਂ 14 ਲੜਕੀਆਂ ਨੂੰ ਪੁਲਿਸ ਨੇ ਕੀਤਾ ਕਾਬੂ, 6 ਲੜਕੀਆਂ ਨਾਈਜੀਰੀਆ ਤੋਂ,ਵੀਜੇ ਦੀ ਵੀ ਕੀਤੀ ਜਾ ਰਹੀ ਜਾਂਚ

ਸਤਨਾਮਪੁਰਾ ਥਾਣੇ ਦੇ ਐਸਐਚਓ ਗੌਰਵ ਧੀਰ ਨੇ ਦੱਸਿਆ ਕਿ ਇਹ ਲੜਕੀਆਂ ਰਾਤ ਸਮੇਂ ਜਲੰਧਰ ਤੋਂ ਲਾਅ ਗੇਟ ’ਤੇ ਆਉਂਦੀਆਂ ਸਨ ਅਤੇ ਲੋਕਾਂ ਨੂੰ ਚਾਕੂ ਅਤੇ ਹੋਰ ਹਥਿਆਰ ਦਿਖਾ ਕੇ ਬਲੈਕਮੇਲ ਕਰਦੀਆਂ ਸਨ ਅਤੇ ਲੁੱਟਮਾਰ ਕਰਦੀਆਂ ਸਨ। ਜਦੋਂ ਵੀ ਕੋਈ ਉਸ ਦਾ ਵਿਰੋਧ ਕਰਦਾ ਤਾਂ ਉਹ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦਿੰਦਿਆਂ ਸਨ।

Palwinder Singh
Calendar

Share:

Punjab News: ਪੰਜਾਬ ਪੁਲਿਸ ਨੇ ਕਪੂਰਥਲਾ ਸਬ-ਡਵੀਜ਼ਨ ਫਗਵਾੜਾ ਦੇ ਜੀਟੀ.ਰੋਡ 'ਤੇ ਰਾਤ ਸਮੇਂ ਰਾਹਗੀਰਾਂ ਨੂੰ ਬਲੈਕਮੇਲ ਕਰਨ ਅਤੇ ਲੁੱਟਣ ਵਾਲੀਆਂ 6 ਨਾਈਜੀਰੀਅਨਾਂ ਸਮੇਤ 14 ਲੜਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਸਤਨਾਮਪੁਰਾ ਪੁਲਿਸ ਨੇ ਦੋ ਵੱਖ-ਵੱਖ ਮੁਕੱਦਮੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਲੜਕੀਆਂ ਦੇ ਕਬਜ਼ੇ 'ਚੋਂ ਰਾਹਗੀਰਾਂ ਕੋਲੋਂ ਲੁੱਟੀ ਗਈ 2700 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਅਨੁਸਾਰ ਇਨ੍ਹਾਂ ਵਿੱਚੋਂ ਕੁਝ ਕੁੜੀਆਂ ਦੇਹ ਵਪਾਰ ਵਿੱਚ ਵੀ ਸ਼ਾਮਲ ਹਨ।

ਦੋ ਨੌਜਵਾਨਾਂ ਨੇ ਸ਼ਿਕਾਇਤ ਤੇ ਕੀਤੀ ਗਈ ਕਾਰਵਾਈ

ਜਾਂਚ ਅਧਿਕਾਰੀ ਏਐਸਆਈ ਦਰਸ਼ਨ ਸਿੰਘ ਅਨੁਸਾਰ ਪੁਲੀਸ ਨੇ ਫਗਵਾੜਾ ਦੇ ਪਿੰਡ ਮਹੇੜੂ ਵਿੱਚ ਲਾਅ ਗੇਟ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਦੋ ਵਿਅਕਤੀਆਂ ਵਰਿੰਦਰ ਸਿੰਘ ਵਾਸੀ ਬੁੱਢਾ ਥੇਹ ਬਿਆਸ ਅਤੇ ਅਰਵਿੰਦਰ ਕੁਮਾਰ ਉਰਫ ਸਾਬੀ ਵਾਸੀ ਨਾਨਕ ਨਗਰੀ ਥਾਣਾ ਸਤਨਾਮਪੁਰਾ ਨੇ ਪੁਲਿਸ ਨੂੰ ਲੜਕੀਆਂ ਦੀ ਸ਼ਿਕਾਇਤ ਕੀਤੀ।

ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਲਾਅ ਗੇਟ ਨੇੜੇ ਲੜਕੀਆਂ ਭੋਲੇ-ਭਾਲੇ ਲੋਕਾਂ ਨੂੰ ਝਾਂਸਾ ਦੇ ਕੇ ਦੇਹ ਵਪਾਰ ਅਤੇ ਬਲੈਕਮੇਲ ਕਰ ਰਹੀਆਂ ਹਨ। ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਛਾਪੇਮਾਰੀ ਕਰਕੇ ਸ਼ਿਕਾਇਤਕਰਤਾਵਾਂ ਵੱਲੋਂ ਦੱਸੀ ਜਗ੍ਹਾ ਤੋਂ 14 ਲੜਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਸਾਰਿਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 384, 506 ਅਤੇ 341 ਤਹਿਤ ਕੇਸ ਦਰਜ ਕਰ ਲਿਆ ਹੈ।

ਪਹਿਲਾਂ ਵੀ 32 ਲੜਕੀਆਂ ਨੂੰ ਕੀਤਾ ਗਿਆ ਸੀ ਗ੍ਰਿਫਤਾਰ

ਐਸਪੀ ਫਗਵਾੜਾ ਰੁਪਿੰਦਰ ਕੌਰ ਅਤੇ ਡੀਐਸਪੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਫੜੀਆਂ ਗਈਆਂ ਲੜਕੀਆਂ ਵਿਦਿਆਰਥੀ ਨਹੀਂ ਹਨ। 6 ਲੜਕੀਆਂ ਨਾਈਜੀਰੀਆ ਅਤੇ ਘਾਨਾ ਦੀਆਂ ਵਸਨੀਕ ਹਨ। ਉਨ੍ਹਾਂ ਦੇ ਵੀਜ਼ੇ ਜਾਇਜ਼ ਹਨ ਜਾਂ ਨਹੀਂ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਫਗਵਾੜਾ ਪੁਲਿਸ ਨੇ ਇਸ ਤੋਂ ਪਹਿਲਾਂ ਦੋ ਵੱਖ-ਵੱਖ ਮਾਮਲਿਆਂ ਵਿੱਚ 32 ਲੜਕੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਨ੍ਹਾਂ ਵਿੱਚੋਂ 14 ਨਾਈਜੀਰੀਆ, ਥਾਈਲੈਂਡ ਅਤੇ ਘਾਨਾ ਨਾਲ ਸਬੰਧਤ ਸਨ।

ਇਹ ਵੀ ਪੜ੍ਹੋ