menu-icon
Punjabi Story Line
  • Home
  • News
  • Punjab
  • ਪੰਜਾਬ ਸਰਕਾਰ ਨੇ ਹੜ੍ਹ ਰਾਹਤ ਅਤੇ ਮੁੜ ਵਸੇਬੇ ਲਈ ਤੁਰੰਤ ਉਪਾਅ ਵਜੋਂ 71 ਕਰੋੜ ਰੁਪਏ ਜਾਰੀ ਕੀਤੇ

ਪੰਜਾਬ ਸਰਕਾਰ ਨੇ ਹੜ੍ਹ ਰਾਹਤ ਅਤੇ ਮੁੜ ਵਸੇਬੇ ਲਈ ਤੁਰੰਤ ਉਪਾਅ ਵਜੋਂ 71 ਕਰੋੜ ਰੁਪਏ ਜਾਰੀ ਕੀਤੇ

ਹਰਦੀਪ ਸਿੰਘ ਮੁੰਡੀਆਂ ਨੇ ਅੱਜ ਦੱਸਿਆ ਕਿ ਤੁਰੰਤ ਉਪਾਅ ਵਜੋਂ, ਸੂਬਾ ਸਰਕਾਰ ਨੇ ਸਥਿਤੀ ਨਾਲ ਨਜਿੱਠਣ ਲਈ ਕੁੱਲ 71 ਕਰੋੜ ਰੁਪਏ ਜਾਰੀ ਕੀਤੇ ਹਨ। ਅੱਗੇ ਵੀ ਮਾਨ ਸਰਕਾਰ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ. ਪੰਜਾਬ ਸਰਕਾਰ ਹਰ ਹਾਲ ਵਿੱਚ ਲੋਕਾਂ ਨਾਲ ਖੜ੍ਹੀ ਹੈ।

Date Updated Last Updated : 03 September 2025, 10:46 PM IST
Share:

ਪੰਜਾਬ ਨਿਊਜ. ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੜ੍ਹਾਂ ਦੌਰਾਨ ਲੋਕਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਅਤੇ ਸਮੇਂ ਸਿਰ ਰਾਹਤ ਅਤੇ ਮੁੜ ਵਸੇਬਾ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਤੁਰੰਤ ਉਪਾਅ ਵਜੋਂ, ਸੂਬਾ ਸਰਕਾਰ ਨੇ ਸਥਿਤੀ ਨਾਲ ਨਜਿੱਠਣ ਲਈ ਕੁੱਲ 71 ਕਰੋੜ ਰੁਪਏ ਜਾਰੀ ਕੀਤੇ ਹਨ। ਪਹਿਲੇ ਪੜਾਅ ਵਿੱਚ ਸਾਰੇ ਜ਼ਿਲ੍ਹਿਆਂ ਨੂੰ 35.50 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ, ਹੁਣ ਹੜ੍ਹ ਪ੍ਰਭਾਵਿਤ 12 ਜ਼ਿਲ੍ਹਿਆਂ ਲਈ 35.50 ਕਰੋੜ ਰੁਪਏ ਦੀ ਵਾਧੂ ਰਾਸ਼ੀ ਮਨਜ਼ੂਰ ਕਰ ਦਿੱਤੀ ਗਈ ਹੈ ਜਿਨ੍ਹਾਂ ਨੇ ਸਭ ਤੋਂ ਵੱਧ ਤਬਾਹੀ ਝੱਲੀ ਹੈ।

ਇਹ ਜਿਲ੍ਹੇ ਸਭ ਤੋਂ ਹੋਏ ਪ੍ਰਭਾਵਿਤ 

ਜ਼ਿਲ੍ਹਾਵਾਰ ਵੇਰਵੇ ਸਾਂਝੇ ਕਰਦੇ ਹੋਏ, ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ ਮਾਲ ਸ਼੍ਰੀ. ਅਨੁਰਾਗ ਵਰਮਾ ਨੇ ਦੱਸਿਆ ਕਿ ਇਹ ਵਾਧੂ ਫੰਡ ਹੇਠ ਲਿਖੇ ਅਨੁਸਾਰ ਅਲਾਟ ਕੀਤੇ ਗਏ ਹਨ: ਅੰਮ੍ਰਿਤਸਰ-5 ਕਰੋੜ ਰੁਪਏ, ਬਠਿੰਡਾ-2 ਕਰੋੜ ਰੁਪਏ, ਬਰਨਾਲਾ-1 ਕਰੋੜ ਰੁਪਏ, ਫਰੀਦਕੋਟ-1 ਕਰੋੜ ਰੁਪਏ, ਫਿਰੋਜ਼ਪੁਰ-5 ਕਰੋੜ ਰੁਪਏ, ਫਾਜ਼ਿਲਕਾ-5 ਕਰੋੜ ਰੁਪਏ, ਫਤਿਹਗੜ੍ਹ ਸਾਹਿਬ-1 ਕਰੋੜ ਰੁਪਏ, ਗੁਰਦਾਸਪੁਰ-6.5 ਕਰੋੜ ਰੁਪਏ, ਹੁਸ਼ਿਆਰਪੁਰ-3 ਕਰੋੜ ਰੁਪਏ, ਜਲੰਧਰ-5 ਕਰੋੜ ਰੁਪਏ, ਕਪੂਰਥਲਾ-5 ਕਰੋੜ ਰੁਪਏ, ਲੁਧਿਆਣਾ-5 ਕਰੋੜ ਰੁਪਏ, ਮੋਗਾ-1.5 ਕਰੋੜ ਰੁਪਏ, ਮਾਨਸਾ-1 ਕਰੋੜ ਰੁਪਏ, ਮਲੇਰਕੋਟਲਾ-1 ਕਰੋੜ ਰੁਪਏ, ਪਟਿਆਲਾ-5 ਕਰੋੜ ਰੁਪਏ, ਪਠਾਨਕੋਟ-4 ਕਰੋੜ ਰੁਪਏ, ਰੂਪਨਗਰ-2.5 ਕਰੋੜ ਰੁਪਏ, ਸ੍ਰੀ ਮੁਕਤਸਰ ਸਾਹਿਬ-2 ਕਰੋੜ ਰੁਪਏ, ਐਸ.ਏ.ਐਸ. ਨਗਰ-2 ਕਰੋੜ ਰੁਪਏ, ਐਸ.ਬੀ.ਐਸ. ਨਗਰ-1 ਕਰੋੜ ਰੁਪਏ, ਸੰਗਰੂਰ-1.5 ਕਰੋੜ ਰੁਪਏ ਅਤੇ ਤਰਨਤਾਰਨ-5 ਕਰੋੜ ਰੁਪਏ।

'ਜਾਨ-ਮਾਲ ਦੀ ਰਾਖੀ ਲਈ ਚੁੱਕੇ ਜਾ ਰਹੇ ਹਰ ਸੰਭਵ ਕਦਮ'

ਹਰਦੀਪ ਸਿੰਘ ਮੁੰਡੀਆਂ ਨੇ ਦੁਹਰਾਇਆ ਕਿ ਜਾਨ-ਮਾਲ ਦੀ ਰਾਖੀ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਬਿਨਾਂ ਕਿਸੇ ਦੇਰੀ ਦੇ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਤੁਰੰਤ ਰਾਹਤ ਅਤੇ ਲੰਬੇ ਸਮੇਂ ਦੇ ਪੁਨਰਵਾਸ ਉਪਾਵਾਂ ਦੋਵਾਂ 'ਤੇ ਕੰਮ ਕਰ ਰਹੀ ਹੈ, ਜਿਸ ਵਿੱਚ ਉਨ੍ਹਾਂ ਕਿਸਾਨਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਨੇ ਭਾਰੀ ਫਸਲਾਂ ਦੇ ਨੁਕਸਾਨ ਦਾ ਸਾਹਮਣਾ ਕੀਤਾ ਹੈ।

Recent News