menu-icon
Punjabi Story Line
  • Home
  • News
  • Punjab
  • ਪੰਜਾਬ ਸਰਕਾਰ ਨੇ ਟ੍ਰੇਵਲ ਏਜੰਟਾਂ 'ਤੇ ਕਸਿਆ ਸ਼ਿਕੰਜਾ, 2 ਹੋਰ ਲਾਇਸੰਸ ਕੀਤੇ ਰੱਦ 

ਪੰਜਾਬ ਸਰਕਾਰ ਨੇ ਟ੍ਰੇਵਲ ਏਜੰਟਾਂ 'ਤੇ ਕਸਿਆ ਸ਼ਿਕੰਜਾ, 2 ਹੋਰ ਲਾਇਸੰਸ ਕੀਤੇ ਰੱਦ 

ਬਿਨ੍ਹਾਂ ਮਨਜ਼ੂਰੀ ਜਾਂ ਲਾਇਸੰਸ ਦੀ ਮਿਆਦ ਪੁਗਾ ਚੁੱਕੇ ਟਰੈਵਰ ਏਜੰਟਾਂ ਉਪਰ ਸ਼ਿਕੰਜਾ ਕਸ ਦਿੱਤਾ ਗਿਆ ਹੈ। ਇਸੇ ਕੜੀ ਅਧੀਨ ਫ਼ਤਹਿਗੜ੍ਹ ਸਾਹਿਬ ਵਿਖੇ ਡਿਪਟੀ ਕਮਿਸ਼ਨਰ ਨੇ 2 ਹੋਰ ਲਾਇਸੰਸ ਰੱਦ ਕਰ ਦਿੱਤੇ ਹਨ। ਜਿਲ੍ਹੇ ਅੰਦਰ ਬਾਕੀਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ।

Date Updated Last Updated : 11 February 2025, 08:03 PM IST
Share:

ਡਿਪਟੀ ਕਮਿਸ਼ਨਰ-ਕਮ-ਲਾਇਸੈਂਸਿੰਗ ਅਥਾਰਟੀ ਫ਼ਤਹਿਗੜ੍ਹ ਸਾਹਿਬ ਡਾ. ਸੋਨਾ ਥਿੰਦ ਨੇ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ 2012 (ਪੰਜਾਬ ਐਕਟ 2 ਆਫ 2013) ਦੇ ਸੈਕਸ਼ਨ 6 (1)(ਜੀ) ਤਹਿਤ ਮਿਲੀਆਂ ਸ਼ਕਤੀਆ ਦੀ ਵਰਤੋਂ ਕਰਦੇ ਹੋਏ ਮੈਸ. ਬਾਂਸਲ ਟਰੈਵਲ ਬਸੀ ਪਠਾਣਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਇਸੇ ਤਰ੍ਹਾਂ ਮੈਸ. ਪ੍ਰੈਪ-9 ਐਜੁਕੇਸ਼ਨ ਸਰਵਸਿਜ਼, ਚੀਮਾ ਕੰਪਲੈਕਸ, ਪਹਿਲੀ ਮੰਜ਼ਿਲ, ਨੇੜੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਲਿੰਕਨ ਕਾਲਜ਼ ਰੋਡ, ਸਰਹਿੰਦ, ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ। 

ਲਾਇਸੰਸ ਰੀਨਿਊ ਕਰਾਉਣ ਦੀ ਅਰਜ਼ੀ ਨਹੀਂ ਦਿੱਤੀ 

ਪ੍ਰਾਪਤ ਜਾਣਕਾਰੀ ਅਨੁਸਾਰ ਬਾਂਸਲ ਟਰੈਵਲ ਬਸੀ ਪਠਾਣਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੂੰ ਲਾਇਸੈਂਸ ਨੰਬਰ 38/ਐਮ.ਸੀ.-1, ਮਿਤੀ 27.05.2019 ਨੂੰ ਜਾਰੀ ਕੀਤਾ ਗਿਆ ਸੀ, ਜੋ ਕਿ ਮਿਤੀ 26.05.2024 ਤੱਕ ਵੈਲਿਡ ਸੀ, ਜਿਸ ਦੀ ਮਿਆਦ ਖਤਮ ਹੋ ਚੁੱਕੀ ਹੈ। ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ ਤਹਿਤ ਲਾਇਸੈਂਸ ਦੀ ਮਿਆਦ ਖਤਮ ਹੋਣ ਤੋਂ ਦੋ (2) ਮਹੀਨੇ ਪਹਿਲਾਂ ਲਾਇਸੈਂਸ ਰੀਨਿਊ ਕਰਵਾਉਣ ਲਈ ਅਪਲਾਈ ਕਰਨਾ ਹੁੰਦਾ ਹੈ। ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ ਤਹਿਤ ਹੀ ਲਾਇਸੈਂਸ ਕੈਂਸਲ ਕਰਨ ਤੋਂ ਪਹਿਲਾਂ ਸ਼੍ਰੀਮਤੀ ਦੀਪਿਕਾ ਬਾਂਸਲ ਪਤਨੀ ਸ਼੍ਰੀ ਸਚਿਨ ਬਾਂਸਲ, ਵਾਸੀ ਮਕਾਨ ਨੰਬਰ 161, ਮੁਹੱਲਾ ਸਿਟੀ ਬਜ਼ਾਰ, ਵਾਰਡ ਨੰਬਰ 2 ਬਸੀ ਪਠਾਣਾ, ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਜਿਸ ਦੇ ਨਾਮ ਤੇ ਮੈਸ. ਬਾਂਸਲ ਟਰੈਵਲ ਬਸੀ ਪਠਾਣਾ ਦਾ ਲਾਇਸੈਂਸ ਜਾਰੀ ਕੀਤਾ ਗਿਆ ਸੀ, ਨੂੰ ਪੱਤਰ ਨੰ: 15070/ਫ.ਕ.1, ਮਿਤੀ 23.9.2024 ਰਾਹੀਂ ਇੱਕ ਹਫਤੇ ਦੇ ਅੰਦਰ-ਅੰਦਰ ਲਾਇਸੈਂਸ ਰੀਨਿਊ ਕਰਨ ਲਈ ਅਪਲਾਈ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਸੀ। ਪ੍ਰੰਤੂ ਸ਼੍ਰੀਮਤੀ ਦੀਪਿਕਾ ਬਾਂਸਲ ਪਤਨੀ ਸ਼੍ਰੀ ਸਚਿਨ ਬਾਂਸਲ, ਵਾਸੀ ਮਕਾਨ ਨੰਬਰ 161, ਮੁਹੱਲਾ ਸਿਟੀ ਬਜ਼ਾਰ, ਵਾਰਡ ਨੰਬਰ 2 ਬਸੀ ਪਠਾਣਾ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵੱਲੋ ਲਗਭਗ ਚਾਰ ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਲਾਇਸੈਂਸ ਰੀਨਿਊ ਕਰਨ ਲਈ ਦਰਖਾਸਤ ਪੇਸ਼ ਨਹੀਂ ਕੀਤੀ ਗਈ। ਮੈਸ. ਪ੍ਰੈਪ-9 ਐਜੁਕੇਸ਼ਨ ਸਰਵਸਿਜ਼, ਚੀਮਾ ਕੰਪਲੈਕਸ, ਪਹਿਲੀ ਮੰਜ਼ਿਲ, ਨੇੜੇ ਜੋਤੀ ਸਰੂਪ ਗੁਰਦੁਆਰਾ ਸਾਹਿਬ ਲਿੰਕਨ ਕਾਲਜ਼ ਰੋਡ, ਸਰਹਿੰਦ, ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੂੰ ਲਾਇਸੈਂਸ ਨੰਬਰ 35/ਐਮ.ਸੀ.-1, ਮਿਤੀ 27.05.2019 ਨੂੰ ਜਾਰੀ ਕੀਤਾ ਗਿਆ ਸੀ, ਜੋ ਕਿ ਮਿਤੀ 26.05.2024 ਤੱਕ ਵੈਲਿਡ ਸੀ, ਜਿਸ ਦੀ ਮਿਆਦ ਖਤਮ ਹੋ ਚੁੱਕੀ ਹੈ। ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ ਤਹਿਤ ਲਾਇਸੈਂਸ ਦੀ ਮਿਆਦ ਖਤਮ ਹੋਣ ਤੋਂ ਦੋ (2) ਮਹੀਨੇ ਪਹਿਲਾਂ ਲਾਇਸੈਂਸ ਰੀਨਿਊ ਕਰਵਾਉਣ ਲਈ ਅਪਲਾਈ ਕਰਨਾ ਹੁੰਦਾ ਹੈ। ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ ਤਹਿਤ ਹੀ ਲਾਇਸੈਂਸ ਕੈਂਸਲ ਕਰਨ ਤੋਂ ਪਹਿਲਾਂ ਸ਼੍ਰੀ ਵਿਕਰਮਜੀਤ ਸਿੰਘ ਮਕਾਨ ਨੰਬਰ 702, ਵਾਰਡ ਨੰਬਰ 23, ਸਮਰਾਲਾ ਰੋਡ ਖੰਨਾ, ਜ਼ਿਲ੍ਹਾ ਲੁਧਿਆਣਾ ਜਿਸ ਦੇ ਨਾਮ ਤੇ ਲਾਇਸੈਂਸ ਜਾਰੀ ਕੀਤਾ ਗਿਆ ਸੀ, ਨੂੰ ਪੱਤਰ ਨੰ: 15441/ਫ.ਕ.1, ਮਿਤੀ 27.9.2024 ਰਾਹੀਂ ਇੱਕ ਹਫਤੇ ਦੇ ਅੰਦਰ-ਅੰਦਰ ਲਾਇਸੈਂਸ ਰੀਨਿਊ ਕਰਨ ਲਈ ਅਪਲਾਈ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਸੀ। ਪ੍ਰੰਤੂ ਵੱਲੋ ਲਗਭਗ ਚਾਰ ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਸ਼੍ਰੀ ਵਿਕਰਮਜੀਤ ਸਿੰਘ ਮਕਾਨ ਨੰਬਰ 702, ਵਾਰਡ ਨੰਬਰ 23, ਸਮਰਾਲਾ ਰੋਡ ਖੰਨਾ, ਜ਼ਿਲ੍ਹਾ ਲੁਧਿਆਣਾ ਨੇ ਲਾਇਸੈਂਸ ਰੀਨਿਊ ਕਰਨ ਲਈ ਦਰਖਾਸਤ ਪੇਸ਼ ਨਹੀਂ ਕੀਤੀ ਗਈ।

Recent News