menu-icon
Punjabi Story Line
  • Home
  • News
  • Punjab
  • ਪਹਿਲੀ ਵਾਰ ਹੋਵੇਗੀ ਪੰਜਾਬ ਦੀ ਨਿਵੇਕਲੀ ਵਿਸਾਖੀ, 13 ਅਪ੍ਰੈਲ ਨੂੰ ਬੁੱਢਾ ਦਰਿਆ 'ਤੇ ਪੁੱਜਣ ਦਾ ਸੱਦਾ  

ਪਹਿਲੀ ਵਾਰ ਹੋਵੇਗੀ ਪੰਜਾਬ ਦੀ ਨਿਵੇਕਲੀ ਵਿਸਾਖੀ, 13 ਅਪ੍ਰੈਲ ਨੂੰ ਬੁੱਢਾ ਦਰਿਆ 'ਤੇ ਪੁੱਜਣ ਦਾ ਸੱਦਾ  

ਪਹਿਲਾਂ ਤਾਂ ਸਾਰੀਆਂ ਰਾਜਨੀਤਿਕ ਧਿਰਾਂ ਨੇ ਬੁੱਢੇ ਦਰਿਆ ਦੀ ਸਫਾਈ ਬਾਰੇ ਆਸ ਹੀ ਛੱਡੀ ਹੋਈ ਸੀ। ਉਧਰ ਭੂਖੜੀ ਖੁਰਦ ਦੀ ਪੰਚਾਇਤ ਨੇ 13 ਅਪ੍ਰੈਲ ਨੂੰ ਬੁੱਢੇ ਦਰਿਆ ‘ਤੇ ਮਨਾਈ ਜਾ ਰਹੀ ਵਿਸਾਖੀ ਵਿੱਚ ਸ਼ਾਮਿਲ ਹੋਣ ਲਈ ਮਾਲਵੇ ਦੀਆਂ ਪੰਚਾਇਤਾਂ ਨੂੰ ਸੱਦਾ ਦਿੱਤਾ।

Date Updated Last Updated : 07 April 2025, 06:04 PM IST
Share:

ਬੁੱਢੇ ਦਰਿਆ ਦੇ ਪਾਣੀ ਵਿੱਚ ਪਿੰਡ ਭੂਖੜੀ ਖੁਰਦ ਨੇੜੇ ਹੋਏ ਸੁਧਾਰ ਨੂੰ ਦੇਖਣ ਲਈ ਮਾਲਵੇ ਦੀਆਂ ਪੰਚਾਇਤਾਂ ਅਤੇ ਹੋਰ ਸਖਸ਼ੀਅਤਾਂ ਨੇ ਬੁੱਢੇ ਦਰਿਆ ਦਾ ਦੌਰਾ ਕੀਤਾ। ਐਤੀਆਣਾ, ਛੱਜਵਾਲੀ ਅਤੇ ਢੋਲਣਵਾਲ ਤੋਂ ਆਏ ਪੰਚਾਂ -ਸਰਪੰਚਾਂ ਨੇ ਪਿੰਡ ਭੂਖੜੀ ਖੁਰਦ ਵਿੱਚ ਬੁੱਢੇ ਦਰਿਆ ਦੇ ਪਾਣੀ ਵਿੱਚ ਆਏ ਸੁਧਾਰਾਂ ਲਈ ਰਾਜ ਸਭਾ ਮੈਂਬਰ ਅਤੇ ਵਾਤਾਵਰਣਪ੍ਰੇਮੀ ਸੰਤ ਸੀਚੇਵਾਲ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਪ੍ਰਸੰਸਾਂ ਕੀਤੀ। ਇੰਨ੍ਹਾਂ ਪੰਚਾਇਤਾਂ ਦਾ ਕਹਿਣਾ ਸੀ ਕਿ ਬੁੱਢੇ ਦਰਿਆ ਦਾ ਜ਼ਹਿਰੀਲਾ ਤੇ ਗੰਦਾ ਪਾਣੀ ਮਾਲਵੇ ‘ਤੇ ਰਾਜਸਥਾਨ ਵਿੱਚ ਕੈਂਸਰ ਅਤੇ ਹੋਰ ਭਿਆਨਕ ਬੀਮਾਰੀਆਂ ਦਾ ਸੱਬਬ ਬਣ ਰਿਹਾ ਸੀ। ਪਹਿਲਾਂ ਤਾਂ ਸਾਰੀਆਂ ਰਾਜਨੀਤਿਕ ਧਿਰਾਂ ਨੇ ਬੁੱਢੇ ਦਰਿਆ ਦੀ ਸਫਾਈ ਬਾਰੇ ਆਸ ਹੀ ਛੱਡੀ ਹੋਈ ਸੀ। ਉਧਰ ਭੂਖੜੀ ਖੁਰਦ ਦੀ ਪੰਚਾਇਤ ਨੇ 13 ਅਪ੍ਰੈਲ ਨੂੰ ਬੁੱਢੇ ਦਰਿਆ ‘ਤੇ ਮਨਾਈ ਜਾ ਰਹੀ ਵਿਸਾਖੀ ਵਿੱਚ ਸ਼ਾਮਿਲ ਹੋਣ ਲਈ ਮਾਲਵੇ ਦੀਆਂ ਪੰਚਾਇਤਾਂ ਨੂੰ ਸੱਦਾ ਦਿੱਤਾ।

ਇਸ਼ਨਾਨ ਘਾਟ ਬਣਾਉਣ ਦਾ ਕੰਮ ਜ਼ੋਰਾਂ 'ਤੇ 

ਮਾਲਵੇ ਤੋਂ ਆਈਆਂ ਪੰਚਾਇਤਾਂ ਨੇ ਆਸ ਪ੍ਰਗਟਾਈ ਕਿ ਜਿਵੇਂ ਪਵਿੱਤਰ ਕਾਲੀ ਵੇਈਂ ਨੂੰ ਸਾਫ ਕਰਕੇ ਇੱਕ ਮਿਸਾਲੀ ਕਾਰਜ ਕੀਤਾ ਹੈ। ਉਸ ਵੇਲੇ ਵੀ ਕਈ ਧਿਰਾਂ ਸੇਵਾਦਾਰਾਂ ਦੀ ਬੇਲੋੜੀ ਅਲੋਚਨਾ ਕਰਦੀਆਂ ਨਹੀਂ ਥੱਕਦੀਆਂ ਪਰ ਸੇਵਾਦਾਰਾਂ ਦੀ ਅਣਥੱਕ ਮਿਹਨਤ ਸਦਕਾ 25 ਸਾਲਾਂ ਵਿੱਚ ਪਵਿੱਤਰ ਵੇਈਂ ਦੇ ਪਾਣੀ ਵਿੱਚ ਸਿਫਤੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ।  ਭੂਖੜੀ ਦੇ ਸਰਪੰਚ ਵੱਲੋਂ ਮਾਲਵੇ ਦੀਆਂ ਪੰਚਾਇਤਾਂ ਨੂੰ ਵਿਸਾਖੀ ‘ਤੇ ਬੁੱਢੇ ਦਰਿਆ ਵਿੱਚ ਇਸ਼ਨਾਨ ਕਰਨ ਦਾ ਸੱਦਾ ਦਿੱਤਾ। 

Recent News