menu-icon
Punjabi Story Line
  • Home
  • News
  • Punjab
  • ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਮੌਤ, ਬਰਫ਼ੀਲੇ ਤੂਫ਼ਾਨ ਕਾਰਨ ਵਾਪਰਿਆ ਹਾਦਸਾ

ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਮੌਤ, ਬਰਫ਼ੀਲੇ ਤੂਫ਼ਾਨ ਕਾਰਨ ਵਾਪਰਿਆ ਹਾਦਸਾ

ਜਦੋਂ ਉਹ ਸਾਲਟ ਲੇਕ ਸਿਟੀ ਪਹੁੰਚੇ ਤਾਂ ਬਰਫੀਲੇ ਤੂਫਾਨ ਕਾਰਨ ਇੱਕ ਵਾਹਨ ਗ੍ਰੀਨ ਰਿਵਰ ਟਨਲ ਵਿੱਚ ਫਿਸਲ ਗਿਆ ਅਤੇ ਕੰਟਰੋਲ ਤੋਂ ਬਾਹਰ ਹੋ ਗਿਆ, ਜਿਸ ਕਾਰਨ ਪਿੱਛੇ ਚੱਲ ਰਹੇ ਵਾਹਨ ਇੱਕ ਦੂਜੇ ਨਾਲ ਟਕਰਾ ਗਏ।

Date Updated Last Updated : 19 February 2025, 03:44 PM IST
Share:

ਵਿਦੇਸ਼ਾਂ ਚੋਂ ਲਗਾਤਾਰ ਦੁੱਖ ਭਰੀਆਂ ਖ਼ਬਰਾਂ ਆ ਰਹੀਆਂ ਹਨ। ਕਿਸੇ ਨਾ ਕਿਸੇ ਹਾਦਸੇ 'ਚ ਪੰਜਾਬੀ ਆਪਣੀ ਜਾਨ ਗੁਆ ਰਹੇ ਹਨ। ਵਧੇਰੇ ਮੌਤਾਂ ਨੌਜਵਾਨਾਂ ਦੀਆਂ ਹੋ ਰਹੀਆਂ ਹਨ ਜਿਸ ਕਰਕੇ ਇਹੋ ਜਿਹੇ ਘਾਟੇ ਕਦੇ ਵੀ ਜ਼ਿੰਦਗੀ 'ਚ ਪੂਰੇ ਨਹੀਂ ਹੋ ਸਕਦੇ। ਹੁਣ ਫਿਰ ਇੱਕ ਮੰਦਭਾਗੀ ਖ਼ਬਰ ਅਮਰੀਕਾ ਤੋਂ ਆਈ ਹੈ ਜਿੱਥੇ ਕਿ ਖੈਰਾਬਾਦ ਪ੍ਰਿੰਟਿੰਗ ਪ੍ਰੈੱਸ ਦੇ ਮਾਲਕ ਅਤੇ ਪੱਤਰਕਾਰ ਤੇਜਿੰਦਰ ਸਿੰਘ ਸੈਣੀ ਦੇ ਨੌਜਵਾਨ ਪੁੱਤਰ ਹਰਮਨਜੀਤ ਸਿੰਘ (30) ਦੀ ਮੌਤ ਹੋ ਗਈ।

ਇਸ ਤਰ੍ਹਾਂ ਵਾਪਰਿਆ ਹਾਦਸਾ 

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹਰਮਨਜੀਤ ਸਿੰਘ ਆਪਣੇ ਟ੍ਰੇਲਰ ਨਾਲ ਜਾ ਰਿਹਾ ਸੀ। ਜਦੋਂ ਉਹ ਸਾਲਟ ਲੇਕ ਸਿਟੀ ਪਹੁੰਚੇ ਤਾਂ ਬਰਫੀਲੇ ਤੂਫਾਨ ਕਾਰਨ ਇੱਕ ਵਾਹਨ ਗ੍ਰੀਨ ਰਿਵਰ ਟਨਲ ਵਿੱਚ ਫਿਸਲ ਗਿਆ ਅਤੇ ਕੰਟਰੋਲ ਤੋਂ ਬਾਹਰ ਹੋ ਗਿਆ, ਜਿਸ ਕਾਰਨ ਪਿੱਛੇ ਚੱਲ ਰਹੇ ਵਾਹਨ ਇੱਕ ਦੂਜੇ ਨਾਲ ਟਕਰਾ ਗਏ। ਇਨ੍ਹਾਂ ਵਾਹਨਾਂ ਵਿੱਚ ਟਰੱਕ, ਕਾਰਾਂ ਅਤੇ ਹੋਰ ਵਾਹਨ ਸ਼ਾਮਲ ਸਨ। ਹਰਮਨਜੀਤ ਦੇ ਟ੍ਰੇਲਰ ਦੇ ਨਾਲ ਲੱਗਦੇ ਟਰੱਕ ਵਿੱਚ ਭਿਆਨਕ ਅੱਗ ਲੱਗਣ ਨਾਲ ਸੁਰੰਗ ਧੂੰਏਂ ਨਾਲ ਭਰ ਗਈ ਅਤੇ ਵਾਹਨਾਂ ਨੂੰ ਅੱਗ ਲੱਗ ਗਈ, ਜਿਸ ਕਾਰਨ ਟਾਇਰ ਫਟ ਗਏ ਅਤੇ ਕੁਝ ਲੋਕ ਖਿੜਕੀਆਂ ਤੋੜ ਕੇ ਬਚ ਨਿਕਲੇ, ਪਰ ਹਰਮਨਜੀਤ ਅਤੇ ਇੱਕ ਹੋਰ ਡਰਾਈਵਰ ਬਾਹਰ ਨਹੀਂ ਨਿਕਲ ਸਕੇ। ਇਸ ਹਾਦਸੇ ਵਿੱਚ ਹਰਮਨਜੀਤ ਸਿੰਘ ਅਤੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਵੀ ਖ਼ਬਰ ਹੈ।

 

Recent News