menu-icon
Punjabi Story Line
  • Home
  • News
  • Punjab
  • CANADA : ਸਸਕੈਚਵਨ ਵਿੱਚ ਤਿੰਨ ਜਣਿਆਂ ਨੂੰ ਚਾਕੂ ਮਾਰ ਕੀਤਾ ਜਖ਼ਮੀ, ਪੁਲਿਸ ਨੂੰ ਸ਼ੱਕੀ ਦੀ ਤਲਾਸ਼, ਲੋਕਾਂ ਤੋਂ ਮੰਗੀ ਮਦਦ

CANADA : ਸਸਕੈਚਵਨ ਵਿੱਚ ਤਿੰਨ ਜਣਿਆਂ ਨੂੰ ਚਾਕੂ ਮਾਰ ਕੀਤਾ ਜਖ਼ਮੀ, ਪੁਲਿਸ ਨੂੰ ਸ਼ੱਕੀ ਦੀ ਤਲਾਸ਼, ਲੋਕਾਂ ਤੋਂ ਮੰਗੀ ਮਦਦ

ਲਾਚੈਂਸ ਨੂੰ ਆਖਰੀ ਵਾਰ 15 ਫਰਵਰੀ ਨੂੰ ਵਿਕਟੋਇਰ ਖੇਤਰ ਵਿੱਚ ਸ਼ਾਮ 5:30 ਵਜੇ ਦੇ ਕਰੀਬ ਦੇਖਿਆ ਗਿਆ ਸੀ। ਆਰਸੀਐਮਪੀ ਦਾ ਦਾਅਵਾ ਹੈ ਕਿ ਉਹ ਚੋਰੀ ਕੀਤੀ ਗਈ ਕਾਲੀ ਕੀਆ ਓਪਟੀਮਾ ਵਿੱਚ ਸਸਕੈਚਵਨ ਲਾਇਸੈਂਸ ਪਲੇਟ 649 ਐਨਪੀਪੀ ਜਾਂ ਸਲੇਟੀ ਰੰਗ ਦੀ ਬੀਐਮਡਬਲਯੂ ਐਸਯੂਵੀ ਵਿੱਚ ਭੱਜਿਆ ਹੋ ਸਕਦਾ ਹੈ।

Date Updated Last Updated : 19 February 2025, 11:41 AM IST
Share:

Canada Updates : ਸਸਕੈਚਵਨ ਆਰਸੀਐਮਪੀ ਬਿਗ ਰਿਵਰ ਫਸਟ ਨੇਸ਼ਨ 'ਤੇ ਤਿੰਨ ਜਣਿਆਂ ਨੂੰ ਚਾਕੂ ਮਾਰਨ ਮਾਰਨ ਦੇ ਮਾਮਲੇ ਵਿਚ ਸ਼ੱਕੀ ਵਿਅਕਤੀ ਦੀ ਭਾਲ ਲਈ ਲੋਕਾਂ ਦੀ ਮਦਦ ਲੈ ਰਹੀ ਹੈ। ਪੁਲਿਸ ਨੇ ਮੁਲਜ਼ਮ ਦੇ ਹੁਲੀਏ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਨਾਂ ਰਿਆਨ ਲਾਚੈਂਸ ਹੈ, ਜੋਕਿ ਕਰੀਬ 29 ਸਾਲ ਦਾ ਹੈ। ਉਸ ਦਾ ਕੱਦ ਲਗਭਗ ਪੰਜ ਫੁੱਟ, ਛੇ ਇੰਚ, ਭਾਰ ਕਰੀਬ 150 ਪੌਂਡ ਹੈ। ਮੁਲਜ਼ਮ ਦੀਆਂ ਅੱਖਾਂ ਭੂਰੀਆਂ ਅਤੇ ਵਾਲ ਵੀ ਭੂਰੇ ਹਨ। ਹੋਰ ਪਛਾਣ ਚਿੰਨ੍ਹਾਂ ਵਿਚ ਉਸਦੀ ਖੱਬੀ ਅੱਖ ਦੇ ਹੇਠਾਂ ਇੱਕ ਹੰਝੂ ਦਾ ਟੈਟੂ ਸ਼ਾਮਲ ਹੈ। ਲਾਚੈਂਸ ਨੂੰ ਆਖਰੀ ਵਾਰ ਇੱਕ ਕਾਲੀ ਹੁਡੀ ਪਹਿਨੇ ਦੇਖਿਆ ਗਿਆ ਸੀ ਜਿਸ 'ਤੇ ਇੱਕ ਵੱਡਾ ਚਿੱਟਾ ਲੋਗੋ ਸੀ। ਉਕਤ ਮਾਮਲੇ ਤੋਂ ਇਲਾਵਾ ਪੁਲਿਸ ਨੂੰ ਮੁਲਜ਼ਮ ਦੀ ਨਵੰਬਰ 2024 ਵਿੱਚ ਇੱਕ ਗੰਭੀਰ ਹਮਲਾ ਕਰਨ ਦੇ ਮਾਮਲੇ ਵਿਚ ਵੀ ਭਾਲ ਹੈ।

ਪੁਲਿਸ ਨਾਲ ਸੰਪਰਕ ਕਰਨ ਦੀ ਸਲਾਹ

ਲਾਚੈਂਸ ਨੂੰ ਹਥਿਆਰਬੰਦ ਅਤੇ ਖਤਰਨਾਕ ਮੰਨਿਆ ਜਾਂਦਾ ਹੈ। ਪੁਲਿਸ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਜੇਕਰ ਉਸਨੂੰ ਦੇਖਿਆ ਜਾਂਦਾ ਹੈ ਤਾਂ ਪੁਲਿਸ ਨਾਲ ਸੰਪਰਕ ਕੀਤਾ ਜਾਵੇ। ਜੇਕਰ ਕੋਈ ਮੁਲਜ਼ਮ ਨੂੰ ਪਛਾਣਦਾ ਹੋਵੇ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕਰੇ। ਲਾਚੈਂਸ ਨੂੰ ਆਖਰੀ ਵਾਰ 15 ਫਰਵਰੀ ਨੂੰ ਵਿਕਟੋਇਰ ਖੇਤਰ ਵਿੱਚ ਸ਼ਾਮ 5:30 ਵਜੇ ਦੇ ਕਰੀਬ ਦੇਖਿਆ ਗਿਆ ਸੀ। ਆਰਸੀਐਮਪੀ ਦਾ ਦਾਅਵਾ ਹੈ ਕਿ ਉਹ ਚੋਰੀ ਕੀਤੀ ਗਈ ਕਾਲੀ ਕੀਆ ਓਪਟੀਮਾ ਵਿੱਚ ਸਸਕੈਚਵਨ ਲਾਇਸੈਂਸ ਪਲੇਟ 649 ਐਨਪੀਪੀ ਜਾਂ ਸਲੇਟੀ ਰੰਗ ਦੀ ਬੀਐਮਡਬਲਯੂ ਐਸਯੂਵੀ ਵਿੱਚ ਭੱਜਿਆ ਹੋ ਸਕਦਾ ਹੈ।

ਲਗਾਤਾਰ ਹੋਈਆਂ ਘਟਨਾਵਾਂ 

ਜਾਣਕਾਰੀ ਮੁਤਾਬਕ, 15 ਫਰਵਰੀ ਨੂੰ ਲਗਭਗ 3:50 ਵਜੇ ਬਿਗ ਰਿਵਰ ਆਰਸੀਐਮਪੀ ਨੂੰ ਬਿਗ ਰਿਵਰ ਫਸਟ ਨੇਸ਼ਨ 'ਤੇ ਇੱਕ ਘਰ ਵਿੱਚ ਚਾਕੂ ਨਾਲ ਹਮਲਾ ਕਰਨ ਦੀ ਰਿਪੋਰਟ ਮਿਲੀ ਸੀ। ਜਿਸ ਵਿਚ ਇੱਕ ਔਰਤ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਇਸੇ ਤਰ੍ਹਾਂ ਉਸੇ ਦਿਨ ਸ਼ਾਮ 4 ਵਜੇ ਦੇ ਕਰੀਬ ਫਸਟ ਨੇਸ਼ਨ 'ਤੇ ਇੱਕ ਹੋਰ ਰਿਹਾਇਸ਼ 'ਤੇ ਦੂਜੀ ਚਾਕੂ ਮਾਰਨ ਦੀ ਘਟਨਾ ਬਾਰੇ ਰਿਪੋਰਟ ਮਿਲੀ। ਜਿਸ ਵਿਚ ਇੱਕ ਝੁੰਡ ਨੇ ਘਰ ਵਿਚ ਦਾਖ਼ਲ ਹੋ ਕੇ ਹਮਲਾ ਕੀਤਾ ਸੀ। ਇਸ ਘਟਨਾ ਵਿਚ ਇਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਉਸ ਤੋਂ ਬਾਅਦ ਸ਼ਾਮ 4:20 ਵਜੇ ਪੁਲਿਸ ਨੂੰ ਸੂਚਨਾ ਫਸਟ ਨੇਸ਼ਨ 'ਤੇ ਤੀਜੀ ਚਾਕੂ ਮਾਰਨ ਦੀ ਘਟਨਾ ਦੀ ਸੂਚਨਾ ਮਿਲੀ ਸੀ। ਜਿਸ ਵਿਚ ਹਥਿਆਰਬੰਦ ਡਕੈਤੀ ਦੀ ਕੋਸਿ਼ਸ਼ ਕਰ ਰਿਹਾ ਸੀ।
 

Tags :

Recent News