menu-icon
Punjabi Story Line
  • Home
  • News
  • Punjab
  • ਕੁੜੀ ਨੂੰ ਧੋਖਾ ਦੇ ਕੇ Canada ਭੱਜਿਆ ਨੌਜਵਾਨ ਏਅਰਪੋਰਟ ਤੋਂ ਗ੍ਰਿਫਤਾਰ

ਕੁੜੀ ਨੂੰ ਧੋਖਾ ਦੇ ਕੇ Canada ਭੱਜਿਆ ਨੌਜਵਾਨ ਏਅਰਪੋਰਟ ਤੋਂ ਗ੍ਰਿਫਤਾਰ

ਮੁਲਜ਼ਮ ਪਿਛਲੇ ਇੱਕ ਸਾਲ ਤੋਂ ਫ਼ਰਾਰ ਸੀ। ਜਿਸ ਦੀ ਪੁਲਿਸ ਨੇ ਐਲਓਸੀ ਜਾਰੀ ਕਰਾ ਰੱਖੀ ਸੀ। ਮੰਗਲਵਾਰ ਸ਼ਾਮ ਨੂੰ ਜਦੋਂ ਉਹ ਏਅਰਪੋਰਟ ਪਹੁੰਚਿਆ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਨੂਰਮਹਿਲ ਪੁਲਿਸ ਉਸਨੂੰ ਲੈਣ ਲਈ ਦਿੱਲੀ ਰਵਾਨਾ ਹੋ ਗਈ ਹੈ। ਜਲਦ ਹੀ ਪੁਲਿਸ ਉਸਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰੇਗੀ।

Date Updated Last Updated : 17 January 2024, 04:14 PM IST
Share:

ਹਾਈਲਾਈਟਸ

  • ਦੋਹਾਂ ਦੀ ਮੰਗਣੀ 17 ਨਵੰਬਰ 2018 ਨੂੰ ਭਾਰਤ 'ਚ ਹੋਈ ਸੀ

ਮੁੰਡਿਆਂ ਨੂੰ ਧੋਖਾ ਦੇ ਕੇ ਵਿਦੇਸ਼ ਜਾ ਕੇ ਵੱਸਣ ਵਾਲੀਆਂ ਕੁੜੀਆਂ ਬਾਰੇ ਤਾਂ ਖਬਰਾਂ ਆਮ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਪਰ ਹੁਣ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮੁੰਡਾ ਕੁੜੀ ਨੂੰ ਧੋਖਾ ਦੇ ਕੇ ਕੈਨੇਡਾ ਭੱਜ ਗਿਆ ਸੀ। ਹੁਣ ਪੁਲਿਸ ਨੇ ਉਸ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਹੈ। ਉਹ ਤਿੰਨ ਸਾਲਾਂ ਬਾਦ ਕੈਨੇਡਾ ਤੋਂ ਵਾਪਸ ਪਰਤਿਆ ਸੀ। ਮੁਲਜ਼ਮ ਦੀ ਪਛਾਣ ਗੁਰਵਿੰਦਰ ਸਿੰਘ ਪੁੱਤਰ ਸੰਤੋਸ਼ ਸਿੰਘ ਵਾਸੀ ਐਡਿੰਗਟਨ, ਓਨਟਾਰੀਓ ਕੈਨੇਡਾ ਵਜੋਂ ਹੋਈ ਹੈ। ਮੁਲਜ਼ਮਾਂ ਖ਼ਿਲਾਫ਼ 18 ਜਨਵਰੀ ਨੂੰ ਕੇਸ ਦਰਜ ਕੀਤਾ ਗਿਆ ਸੀ।

15 ਦਸੰਬਰ 2019 ਨੂੰ ਹੋਇਆ ਵਿਆਹ

ਜਲੰਧਰ ਦੇ ਨਕੋਦਰ ਸਥਿਤ ਮੁਹੱਲਾ ਗੁੱਜਰਾਂ ਦੀ ਰਹਿਣ ਵਾਲੀ ਪੀੜਤ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਘਰੇਲੂ ਕੰਮ ਕਰਦੀ ਹੈ। ਕਰੀਬ 5 ਸਾਲ ਪਹਿਲਾਂ ਉਸ ਦੇ ਰਿਸ਼ਤੇਦਾਰਾਂ ਨੇ ਕੈਨੇਡਾ ਦੀ ਇਕ ਮੈਟਰੀਮੋਨੀਅਲ ਸਾਈਟ 'ਤੇ ਪ੍ਰੋਫਾਈਲ ਬਣਾਈ ਸੀ। ਜਿੱਥੇ ਰਿਸ਼ਤੇਦਾਰਾਂ ਰਾਹੀਂ ਹੀ ਉਕਤ ਮੁਲਜ਼ਮ ਨਾਲ ਗੱਲਬਾਤ ਸ਼ੁਰੂ ਹੋ ਗਈ। ਉਹ ਸਾਲ 2018 ਵਿੱਚ ਉਸਦੇ ਘਰ ਵੀ ਆਇਆ ਸੀ। ਦੋਵਾਂ ਵਿਚਾਲੇ ਗੱਲਬਾਤ ਤੋਂ ਬਾਅਦ ਰਿਸ਼ਤਾ ਪੱਕਾ ਹੋ ਗਿਆ। ਦੋਹਾਂ ਦੀ ਮੰਗਣੀ 17 ਨਵੰਬਰ 2018 ਨੂੰ ਭਾਰਤ 'ਚ ਹੋਈ ਸੀ। ਮੰਗਣੀ ਤੋਂ ਬਾਅਦ ਮੁਲਜ਼ਮ ਵਾਪਸ ਕੈਨੇਡਾ ਚਲਾ ਗਿਆ। ਵਾਪਸ ਆਉਣ 'ਤੇ ਦੋਵਾਂ ਨੇ 15 ਦਸੰਬਰ 2019 ਨੂੰ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰ ਲਿਆ। ਵਿਆਹ 'ਤੇ ਕਰੀਬ 25 ਲੱਖ ਰੁਪਏ ਖਰਚ ਹੋਏ ਸਨ। ਇਸ ਤੋਂ ਬਾਅਦ ਉਹ ਵਾਪਸ ਚਲਾ ਗਿਆ।

 

ਲਗਾਤਾਰ ਕਰਦਾ ਰਿਹਾ ਪਰੇਸ਼ਾਨ

ਵਿਆਹ ਤੋਂ ਬਾਅਦ ਮੁਲਜ਼ਮ ਨੇ ਉਸਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਪੀੜਤਾ ਨੇ ਤਸ਼ੱਦਦ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੀੜਤਾ ਨੇ ਇਹ ਸਾਰੀ ਗੱਲ ਆਪਣੇ ਪਰਿਵਾਰ ਨੂੰ ਦੱਸੀ। ਜਿਸ ਤੋਂ ਬਾਅਦ ਦੋਹਾਂ ਪਰਿਵਾਰਾਂ ਨੇ ਬੈਠ ਕੇ ਗੱਲਬਾਤ ਕੀਤੀ। ਇਸੇ ਦੌਰਾਨ 29 ਅਪ੍ਰੈਲ 2020 ਨੂੰ ਮੁਲਜ਼ਮ ਕੈਨੇਡਾ ਚਲਾ ਗਿਆ। ਜਦੋਂ ਪੀੜਤਾ ਨੇ ਕੈਨੇਡਾ ਜਾ ਕੇ ਮੁਲਜ਼ਮ ਨੂੰ ਕੈਨੇਡਾ ਬੁਲਾਉਣ ਲਈ ਕਿਹਾ ਤਾਂ ਉਸਨੇ ਫਾਇਲ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਦੋਂ ਫਾਈਲ ਕੈਨੇਡੀਅਨ ਅੰਬੈਸੀ ਪਹੁੰਚੀ ਤਾਂ ਮੁਲਜ਼ਮ ਨੇ 30 ਲੱਖ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਪੀੜਤਾ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸਨੇ ਨੇ ਪੀੜਤਾ ਨੂੰ ਤਲਾਕ ਦੇ ਕਾਗਜ਼ ਭੇਜ ਦਿੱਤੇ। ਫਿਰ ਪੀੜਤ ਪਰਿਵਾਰ ਨੇ ਇਸ ਮਾਮਲੇ ਦੀ ਸ਼ਿਕਾਇਤ ਜਲੰਧਰ ਦੇ ਐੱਸਐੱਸਪੀ ਨੂੰ ਕਰ ਦਿੱਤੀ। ਲੰਬੀ ਜਾਂਚ ਤੋਂ ਬਾਅਦ ਪੁਲਿਸ ਨੇ ਪਿਛਲੇ ਸਾਲ ਕੇਸ ਦਰਜ ਕਰ ਲਿਆ ਸੀ।

Recent News