menu-icon
Punjabi Story Line
  • Home
  • News
  • Punjab
  • Thug Dulhan: ਭੈਣ ਦੇ ਵਿਆਹ 'ਚ ਸ਼ਾਮਲ ਹੋਣ ਲਈ ਭਾਰਤ ਆਈ ਧੋਖੇਬਾਜ਼ ਲਾੜੀ 9 ਸਾਲ ਬਾਅਦ ਗ੍ਰਿਫ਼ਤਾਰ

Thug Dulhan: ਭੈਣ ਦੇ ਵਿਆਹ 'ਚ ਸ਼ਾਮਲ ਹੋਣ ਲਈ ਭਾਰਤ ਆਈ ਧੋਖੇਬਾਜ਼ ਲਾੜੀ 9 ਸਾਲ ਬਾਅਦ ਗ੍ਰਿਫ਼ਤਾਰ

ਕੈਨੇਡਾ ਵਿੱਚ ਰਹਿਣ ਵਾਲੀ ਜਸਵੀਨ ਨੇ ਜਗਰਾਉਂ ਦੇ ਨੌਜਵਾਨ ਨਾਲ ਕੰਟਰੈਕਟ ਮੈਰਿਜ ਕੀਤੀ ਸੀ, ਪਰ ਕੈਨੇਡਾ ਜਾ ਕੇ ਉਹ ਮੁਕਰ ਗਈ ਸੀ। ਜਿਸ ਤੋਂ ਬਾਅਦ ਉਸਦੇ ਖਿਲਾਫ 28 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਹੈ।

Date Updated Last Updated : 13 January 2024, 03:41 PM IST
Share:

ਲੁਧਿਆਣਾ ਦੇ ਲਾੜੇ ਨਾਲ ਵਿਦੇਸ਼ ਦੇ ਨਾਂ ਤੇ ਠਗੀ ਮਾਰਨ ਵਾਲੀ ਕੁਰੂਕਸ਼ੇਤਰ ਦੀ ਲਾੜੀ ਨੂੰ ਆਖਿਰਕਾਰ ਪੁਲਿਸ ਨੇ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ। ਲਾੜੀ 9 ਸਾਲ ਬਾਅਦ ਭੈਣ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਭਾਰਤ ਆਈ ਸੀ। ਕੈਨੇਡਾ ਵਿੱਚ ਰਹਿਣ ਵਾਲੀ ਜਸਵੀਨ ਨੇ ਜਗਰਾਉਂ ਦੇ ਨੌਜਵਾਨ ਨਾਲ ਕੰਟਰੈਕਟ ਮੈਰਿਜ ਕੀਤੀ ਸੀ, ਪਰ ਕੈਨੇਡਾ ਜਾ ਕੇ ਉਹ ਮੁਕਰ ਗਈ ਸੀ। ਜਿਸ ਤੋਂ ਬਾਅਦ ਉਸਦੇ ਖਿਲਾਫ 28 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਹੈ। ਪੁਲਿਸ ਰਿਕਾਰਡ ਵਿੱਚ ਜਸਵੀਨ ਨੂੰ ਭਗੌੜਾ ਦਿਖਾਇਆ ਗਿਆ ਸੀ, ਪੁਲਿਸ ਨੇ ਉਸ ਲਈ ਲੁੱਕ ਆਊਟ ਸਰਕੂਲਰ (ਐਲਓਸੀ) ਜਾਰੀ ਕੀਤਾ ਸੀ।

ਸਪਾਊਸ ਵੀਜ਼ੇ 'ਤੇ ਲਾੜੇ ਨੂੰ ਬੁਲਾਉਣਾ ਸੀ ਕੈਨੇਡਾ

ਮੁਲ ਤੌਰ ਤੇ ਕੁਰੂਕਸ਼ੇਤਰ ਦੀ ਜਸਵੀਨ ਦਾ ਵਿਆਹ ਜਗਰੂਪ ਨਾਲ ਹੋਇਆ। ਜਸਵੀਨ ਨੇ IELTS ਵਿੱਚ ਚੰਗੇ ਬੈਂਡ ਹਾਸਲ ਕੀਤੇ ਸਨ। ਉਹ ਕੈਨੇਡਾ ਜਾਣਾ ਚਾਹੁੰਦੀ ਸੀ, ਪਰ ਪੈਸੇ ਨਹੀਂ ਸਨ। ਰਾਏਕੋਟ ਦੇ ਜਗਰੂਪ ਕੋਲ ਪੈਸੇ ਸਨ, ਪਰ IELTS ਬੈਂਡ ਨਹੀਂ ਸਨ। ਇਸ ਤੋਂ ਬਾਅਦ ਦੋਹਾਂ ਵਿਚਾਲੇ ਸਮਝੌਤੇ 'ਤੇ ਰਿਸ਼ਤਾ ਤੈਅ ਹੋ ਗਿਆ ਕਿ ਉਹ ਜਗਰੂਪ ਅਤੇ ਜਸਵੀਨ ਦਾ ਵਿਆਹ ਕਰਵਾ ਲੈਣ। ਜਸਵੀਨ ਕੈਨੇਡਾ ਜਾਵੇਗੀ ਅਤੇ ਫਿਰ ਸਪਾਊਸ ਵੀਜ਼ੇ 'ਤੇ ਲੜਕੇ ਨੂੰ ਉੱਥੇ ਲੈ ਜਾਵੇਗੀ। ਦੋਹਾਂ ਨੇ 4 ਨਵੰਬਰ 2015 ਨੂੰ ਵਿਆਹ ਕਰ ਲਿਆ ਸੀ।

ਜਸਵੀਨ ਨੂੰ ਕੈਨੇਡਾ ਭੇਜਣ ਲਈ 28 ਲੱਖ ਰੁਪਏ ਕੀਤੇ ਸੀ ਖਰਚ 

ਜਗਰੂਪ ਨੇ ਪੁਲਿਸ ਨੂੰ ਦੱਸਿਆ ਕਿ ਜਸਵੀਨ ਨੂੰ ਕੈਨੇਡਾ ਭੇਜਣ ਲਈ ਉਸਦੇ ਕਰੀਬ 28 ਲੱਖ ਰੁਪਏ ਖਰਚ ਹੋਏ ਸੀ। ਜਸਵੀਨ ਕੈਨੇਡਾ ਜਾਣ ਤੋਂ ਬਾਅਦ ਉਸ ਨਾਲ ਗੱਲਬਾਤ ਕਰਦਾ ਰਿਹਾ। ਉਦੋਂ ਤੱਕ ਉਹ ਵੀਜ਼ੇ 'ਤੇ ਰਹਿ ਰਹੀ ਸੀ। ਇਸ ਤੋਂ ਬਾਅਦ ਜਦੋਂ ਉਸ ਨੂੰ ਕੈਨੇਡਾ ਦੀ ਪਰਮਾਨੈਂਟ ਸਿਟੀਜ਼ਨਸ਼ਿਪ (ਪੀ.ਆਰ.) ਮਿਲੀ ਤਾਂ ਵੀ ਉਸ ਨੂੰ ਕੈਨੇਡਾ ਨਹੀਂ ਬੁਲਾਇਆ ਗਿਆ। ਉਸਨੇ ਉਸ ਨਾਲ ਬੋਲਣਾ ਬੰਦ ਕਰ ਦਿੱਤਾ। ਕੈਨੇਡਾ ਬੁਲਾਉਣ ਦੇ ਨਾਂ 'ਤੇ ਵੀ ਉਹ ਟਾਲ-ਮਟੋਲ ਕਰਨ ਲੱਗੀ। ਜਦੋਂ ਉਸ ਦਾ ਪਰਿਵਾਰ ਉਸ ਦੀ ਸੱਸ ਅਤੇ ਸਹੁਰੇ ਨੂੰ ਮਿਲਿਆ ਤਾਂ ਉਨ੍ਹਾਂ ਨੇ ਵੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਜਦੋਂ ਉਸ ਨੂੰ ਧੋਖੇ ਦਾ ਅਹਿਸਾਸ ਹੋਇਆ ਤਾਂ ਉਸਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਸਾਲ 2021 ਵਿੱਚ ਥਾਣਾ ਰਾਏਕੋਟ ਵਿੱਚ ਜਸਵੀਨ ਅਤੇ ਹੋਰਾਂ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ ਸੀ। ਜਸਵੀਨ ਕੈਨੇਡਾ ਵਿੱਚ ਹੋਣ ਦੇ ਕਾਰਨ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ।

ਆਖਿਰ ਲੁਟੇਰੀ ਲਾੜੀ ਕਿਵੇਂ ਆਈ ਪੁਲਿਸ ਦੇ ਅੜਿਕੇ? 
 
ਵਿਆਹ ਦੇ 9 ਸਾਲ ਅਤੇ ਕੇਸ ਦੇ ਲਗਭਗ 3 ਸਾਲ ਬਾਅਦ ਜਸਵੀਨ ਨੂੰ ਲੱਗਾ ਕਿ ਮਾਮਲਾ ਠੰਡਾ ਪੈ ਗਿਆ ਹੈ। ਇਸ ਕਾਰਨ ਉਹ ਕੈਨੇਡਾ ਤੋਂ ਆਪਣੀ ਭੈਣ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਈ ਸੀ। ਜਿਵੇਂ ਹੀ ਉਹ ਦਿੱਲੀ ਹਵਾਈ ਅੱਡੇ 'ਤੇ ਉਤਰੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਫਿਰ ਲੁੱਕ ਆਊਟ ਸਰਕੂਲਰ ਦੀ ਜਾਂਚ ਕਰਨ ਤੋਂ ਬਾਅਦ ਇਹ ਪੁਸ਼ਟੀ ਹੋਈ ਕਿ ਇਹ ਜਸਵੀਨ ਹੀ ਸੀ, ਜੋ ਲੁਧਿਆਣਾ ਕੇਸ ਵਿੱਚ ਭਗੌੜੀ ਸੀ। ਜਸਵੀਨ ਨੂੰ ਦਿੱਲੀ ਏਅਰਪੋਰਟ 'ਤੇ ਹਿਰਾਸਤ 'ਚ ਲੈਣ ਤੋਂ ਬਾਅਦ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਲੁਧਿਆਣਾ ਪੁਲਿਸ ਨਾਲ ਸੰਪਰਕ ਕੀਤਾ। ਜਦੋਂ ਪੁਲਿਸ ਨੇ ਐਫਆਈਆਰ ਰਿਕਾਰਡ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਜਸਵੀਨ ਬਾਰੇ ਪੂਰੀ ਜਾਣਕਾਰੀ ਮਿਲੀ। ਜਿਸ ਤੋਂ ਬਾਅਦ ਪੁਲਿਸ ਨੇ ਉੱਥੇ ਪਹੁੰਚ ਕੇ ਉਸਨੂੰ ਹਿਰਾਸਤ ਵਿੱਚ ਲੈ ਲਿਆ।  

Recent News