Controversy on Tableau of Punjab: ਅੱਜ ਦੇਸ਼ ਭਰ ਵਿੱਚ 74ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਵਾਰ ਗਣਤੰਤਰ ਦਿਵਸ 'ਤੇ ਪੰਜਾਬ ਦੀ ਝਾਂਕੀ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਸੀ। ਇਸ ਨੂੰ ਲੈ ਕੇ ਕਾਫੀ ਵਿਵਾਦ ਪਹਿਲੇ ਹੀ ਹੋ ਚੁੱਕਾ ਹੈ। ਹੁਣ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਇਕ ਵਾਰ ਫਿਰ ਪੰਜਾਬ ਦੀ ਝਾਂਕੀ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਆੜੇ ਹੱਥੀ ਲਿਆ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਖਾਤੇ (X) 'ਤੇ ਟਵੀਟ ਸਾਂਝਾ ਕਰਦੇ ਹੋਏ ਪੰਜਾਬ ਦੀ ਝਾਂਕੀ ਇਕ ਵੀਡੀਓ ਵੀ ਸਾਂਝੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਲਿਖਿਆ- ਗਣਤੰਤਰ ਦਿਵਸ 'ਤੇ ਪੰਜਾਬ ਦੀ ਝਾਂਕੀ ਨੂੰ ਭਾਜਪਾ ਸਰਕਾਰ ਨੇ ਰੱਦ ਕਰ ਦਿੱਤਾ ਹੈ। ਪੰਜਾਬ ਸਿਰਫ਼ ਜ਼ਮੀਨ ਦਾ ਇੱਕ ਟੁਕੜਾ ਨਹੀਂ ਹੈ, ਸਗੋਂ ਭਾਰਤ ਦੀ ਆਜ਼ਾਦੀ ਅਤੇ ਇੱਕ ਪੂਰਨ ਗਣਰਾਜ ਬਣਨ ਦੀ ਯਾਤਰਾ ਦਾ ਇੱਕ ਮੀਲ ਪੱਥਰ ਹੈ।
The BJP government has rejected Punjab’s tableau for Republic Day.
— Raghav Chadha (@raghav_chadha) January 26, 2024
Punjab isn't just a piece of land, but a landmark in India's journey to freedom, and becoming a full-fledged republic. The rejection of our tableau is an insult to our history and sacrifices, and deeply hurts… pic.twitter.com/PTBgrvRM13
ਪੰਜਾਬ ਦਬਦਾ ਨੀ, ਪੰਜਾਬ ਰੁਕਦਾ ਨੀ...
ਸਾਡੀ ਝਾਂਕੀ ਨੂੰ ਰੱਦ ਕਰਨਾ ਸਾਡੇ ਇਤਿਹਾਸ ਅਤੇ ਕੁਰਬਾਨੀਆਂ ਦਾ ਅਪਮਾਨ ਹੈ ਅਤੇ ਹਰ ਪੰਜਾਬੀ ਨੂੰ ਡੂੰਘਾ ਦੁੱਖ ਪਹੁੰਚਾਉਂਦਾ ਹੈ। ਤੁਸੀਂ ਸਿਰਫ਼ ਝੁਕ ਕੇ ਝਾਂਕੀ ਨੂੰ ਰੱਦ ਕਰ ਸਕਦੇ ਹੋ। ਪਰ ਤੁਸੀਂ ਗਣਤੰਤਰ ਬਣਨ ਲਈ ਭਾਰਤ ਦੇ ਸੰਘਰਸ਼ ਦੇ ਇਤਿਹਾਸ ਤੋਂ ਸਾਡਾ ਨਾਮ ਨਹੀਂ ਹਟਾ ਸਕਦੇ - ਇੱਕ ਅਜਿਹਾ ਸੰਘਰਸ਼ ਜਿਸ ਵਿੱਚ ਤੁਹਾਡਾ ਯੋਗਦਾਨ ਜ਼ੀਰੋ ਰਿਹਾ ਹੈ। ਪੰਜਾਬ ਦਬਦਾ ਨੀ, ਪੰਜਾਬ ਰੁਕਦਾ ਨੀ।
