Courtesy: ai image
ਪੰਜਾਬ: ਪੁਲਿਸ ਪ੍ਰਸ਼ਾਸਨਨਾਲ ਜੁੜੀ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਰਿਟਾਇਰਡ ਏ.ਐੱਸ.ਆਈ. ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ ਹੈ। ਇਸ ਖ਼ਬਰ ਨੇ ਪ੍ਰਸ਼ਾਸਨ ਵਿੱਚ ਹੜਕੰਪ ਮਚਾ ਦਿੱਤਾ ਹੈ। ਸਾਹਮਣੇ ਆਈ ਜਾਣਕਾਰੀ ਦੇ ਮੁਤਾਬਿਕ, ਏ.ਐੱਸ.ਆਈ. ਆਪਣੇ ਘਰ ਵਿੱਚ ਹੀ ਜੀਵਨਲੀਲਾ ਸਮਾਪਤ ਕੀਤੀ ਹੈ। ਮ੍ਰਿਤਕ ਦੀ ਪਛਾਣ ਗੁਰਦੇਵ ਸਿੰਘ ਵਜੋਂ ਹੋਈ ਹੈ।
ਕਿਰਾਏਦਾਰਾਂ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ
ਜਾਣਕਾਰੀ ਮੁਤਾਬਕ ਗੁਰਦੇਵ ਸਿੰਘ ਨੇ ਫਾਹਾ ਲਾਉਣ ਤੋਂ ਪਹਿਲਾਂ ਇੱਕ ਸੁਸਾਈਡ ਨੋਟ ਵੀ ਲਿਖਿਆ, ਜੋ ਉਹਨਾਂ ਦੀ ਮ੍ਰਿਤਕ ਦੇਹ ਕੋਲੋਂ ਮਿਲਿਆ ਹੈ। ਰਿਟਾਇਰਡ ਏ.ਐੱਸ.ਆਈ. ਨੇ ਸੁਸਾਈਡ ਨੋਟ ਵਿੱਚ ਆਪਣੇ ਕਿਰਾਏਦਾਰਾਂ ’ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਤੇ ਲਗਾਤਾਰ ਧਮਕੀਆਂ ਦੇਣ ਦੇ ਦੋਸ਼ ਲਗਾਏ ਹਨ।
ਕੀ ਲਿਖਿਆ ਸੁਸਾਈਡ ਨੋਟ ਵਿੱਚ
ਸੁਸਾਈਡ ਨੋਟ ਵਿੱਚ ਮ੍ਰਿਤਕ ਗੁਰਦੇਵ ਸਿੰਘ ਨੇ ਆਪਣੀ ਜਾਨ ਦੇਣ ਤੋਂ ਪਹਿਲਾਂ ਇੱਕ ਲੰਬਾ ਨੋਟ ਲਿਖਿਆ, ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਕਿਰਾਏਦਾਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਕਾਰਨ ਉਹ ਬੇਹੱਦ ਤਣਾਅ ਵਿੱਚ ਸੀ ਅਤੇ ਇਸੇ ਕਾਰਨ ਇਹ ਕਦਮ ਚੁੱਕਣ ਲਈ ਉਹਨਾਂ ਨੂੰ ਮਜ਼ਬੂਰ ਹੋਣਾ ਪਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਜਮਾਲਪੁਰ ਦੇ ਐੱਸ.ਐੱਚ.ਓ. ਪ੍ਰਮੋਧ ਰਾਜ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੀ।
ਪੋਸਟਮਾਰਟਮ ਲਈ ਭੇਜੀ ਗਈ ਲਾਸ਼
ਫਿਲਹਾਲ ਗੁਰਦੇਵ ਸਿੰਘ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਪੁਲਿਸ ਨੇ ਬਰਾਮਦ ਸੁਸਾਈਡ ਨੋਟ ਵੀ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਦੇ ਆਧਾਰ ’ਤੇ ਪੁਲਿਸ ਨੇ ਕਿਰਾਏਦਾਰਾਂ ਖ਼ਿਲਾਫ ਖੁਦਕੁਸ਼ੀ ਲਈ ਉਕਸਾਉਣ ਦੇ ਤਹਿਤ ਕੇਸ ਦਰਜ ਕਰ ਲਿਆ ਹੈ।
ਐੱਸ.ਐੱਚ.ਓ. ਪ੍ਰਮੋਧ ਰਾਜ ਨੇ ਮੀਡੀਆ ਨੂੰ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ।