menu-icon
Punjabi Story Line
  • Home
  • News
  • Punjab
  • ਜਲੰਧਰ 'ਚ ਆਪਸ 'ਚ ਭਿੜੇ ਲੁਟੇਰੇ, ਇੱਕ ਨੂੰ ਵੱਜੀ ਗੋਲੀ 

ਜਲੰਧਰ 'ਚ ਆਪਸ 'ਚ ਭਿੜੇ ਲੁਟੇਰੇ, ਇੱਕ ਨੂੰ ਵੱਜੀ ਗੋਲੀ 

ਤਿੰਨ ਲੁਟੇਰਿਆਂ ਦਾ ਆਪਸੀ ਝਗੜਾ ਹੋ ਗਿਆ। ਦੋ ਨੇ ਮਿਲ ਕੇ ਤੀਜੇ ਸਾਥੀ ਨੂੰ ਗੋਲੀ ਮਾਰ ਦਿੱਤੀ। ਖੁਦ ਹੀ ਜਖ਼ਮੀ ਨੂੰ ਹਸਪਤਾਲ ਦਾਖਲ ਕਰਵਾ ਕੇ ਭੱਜਣ ਲੱਗੇ ਤਾਂ ਰਸਤੇ ਵਿੱਚ ਪੁਲਿਸ ਨੇ ਕਾਬੂ ਕਰ ਲਏ। 

Date Updated Last Updated : 28 December 2023, 09:15 PM IST
Share:

ਜਲੰਧਰ ਦੇ ਭਾਈਆ ਮੰਡੀ 'ਚ ਤਿੰਨ ਲੁਟੇਰਿਆਂ ਦਾ ਆਪਸ ਵਿੱਚ ਝਗੜਾ ਹੋ ਗਿਆ।  ਦੋ ਲੁਟੇਰਿਆਂ ਨੇ ਆਪਣੇ ਤੀਜੇ ਸਾਥੀ ਲੁਟੇਰੇ ਨੂੰ ਗੋਲ਼ੀ ਮਾਰ ਕੇ ਜ਼ਖਮੀ ਕਰ ਦਿੱਤਾ। ਜ਼ਖ਼ਮੀ ਲੁਟੇਰੇ ਨੂੰ ਹਸਪਤਾਲ 'ਚ ਦਾਖਲ ਕਰਵਾਉਣ ਉਪਰੰਤ ਲੁਟੇਰੇ ਜਲੰਧਰ ਕਪੂਰਥਲਾ ਮਾਰਗ 'ਤੇ ਫ਼ਰਾਰ ਹੋ ਗਏ। ਮਕਸੂਦਾਂ ਅਧੀਨ ਪੈਂਦੀ ਆਧੀ ਖੂਹੀ ਚੌਂਕੀ ਦੀ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ। ਡੀਐੱਸਪੀ ਕਰਤਾਰਪੁਰ ਬਲਬੀਰ ਸਿੰਘ ਨੇ ਦੱਸਿਆ ਕਿ ਆਧੀ ਖੂਹੀ ਪੁਲਿਸ ਚੌਕੀ ਦੇ ਇੰਚਾਰਜ ਸਰਬਜੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰ ਕੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਮੋਟਰਸਾਈਕਲ 'ਤੇ ਆ ਰਹੇ ਦੋ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਨੌਜਵਾਨਾਂ ਨੇ ਉਥੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ। ਪੁਲਿਸ ਪਾਰਟੀ ਨੇ ਹੁਸ਼ਿਆਰੀ ਨਾਲ ਉਨ੍ਹਾਂ ਨੂੰ ਕਾਬੂ ਕਰ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਕੋਲੋਂ ਬੰਦੂਕ ਬਰਾਮਦ ਹੋਣ 'ਤੇ ਉਨ੍ਹਾਂ ਨੂੰ ਕਾਬੂ ਕਰਕੇ ਥਾਣੇ ਲਿਜਾਇਆ ਗਿਆ।

15 ਤੋਂ ਵੱਧ ਵਾਰਦਾਤਾਂ ਕਬੂਲ ਕੀਤੀਆਂ 

ਡੀਐੱਸਪੀ ਕਰਤਾਰਪੁਰ ਬਲਬੀਰ ਸਿੰਘ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਥਾਣੇ ਲਿਆਉਣ ਉਪਰੰਤ ਗੰਭੀਰਤਾ ਨਾਲ ਪੁੱਛਗਿੱਛ ਕਰਨ ਦੌਰਾਨ ਹਰਜੋਤ ਸਿੰਘ ਵਾਸੀ ਥਾਣਾ ਸਦਰ ਜ਼ਿਲ੍ਹਾ ਕਪੂਰਥਲਾ ਅਤੇ ਗੌਰਵ ਸ਼ੀਮਾਰ ਨੇ ਦੱਸਿਆ ਕਿ ਉਹ ਤਿੰਨੇ ਸਾਥੀ ਰਲ ਕੇ ਮੋਟਰਸਾਈਕਲ ਤੇ ਲੁੱਟਾਂ ਖੋਹਾਂ ਕਰਦੇ ਸਨ ਅਤੇ ਉਹਨਾਂ ਦਾ ਥਾਣਾ ਪੰਜ ਅਧੀਨ ਆਉਂਦੀ ਭਾਈਆ ਮੰਡੀ ਵਿੱਚ ਰਹਿ ਰਹੇ ਆਪਣੇ ਸਾਥੀ ਨਾਲ ਤਕਰਾਰ ਹੋਣ ਦੌਰਾਨ ਗੁੱਸੇ ਵਿੱਚ ਆ ਕੇ ਆਪਣੇ ਸਾਥੀ ਗੁਰਦਿਤ ਨੂੰ ਜ਼ਖ਼ਮੀ ਕਰ ਦਿੱਤਾ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਵੀ ਉਨ੍ਹਾਂ ਵੱਲੋਂ ਹੀ ਕਰਵਾਇਆ ਗਿਆ। ਇਸ ਤੋਂ ਬਾਅਦ ਡਰਦੇ ਮਾਰੇ ਉਹ ਕਪੂਰਥਲੇ ਵੱਲ ਫ਼ਰਾਰ ਹੋ ਰਹੇ ਸਨ।  ਇਹਨਾਂ ਵੱਲੋਂ ਪਿਛਲੇ ਦਿਨਾਂ ਵਿੱਚ ਕਰਤਾਰਪੁਰ ਸਬ ਡਵੀਜ਼ਨ ਅਧੀਨ ਅਨੇਕਾਂ ਖੇਤਰਾਂ ਵਿੱਚ 15 ਲੁੱਟ ਖੋਹ ਦੀਆਂ ਵਾਰਦਾਤਾਂ ਕੀਤੀਆਂ ਹਨ। ਜਖ਼ਮੀ ਗੁਰਦਿੱਤ ਸਿੰਘ 6 ਮਹੀਨੇ ਪਹਿਲਾਂ ਦੀ ਦੁਬਈ ਤੋ ਂ ਆਇਆ ਸੀ ਤੇ ਇੱਥੇ ਲੁੱਟਾਂ ਖੋਹਾਂ ਕਰਨ ਲੱਗ ਪਿਆ ਸੀ। 

 

Recent News