menu-icon
Punjabi Story Line
  • Home
  • News
  • Punjab
  • ਪੰਜਾਬ 'ਚ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਮੁੱਕੀ; ਸਰਕਾਰ ਨੇ SIT ਜਾਂਚ ਅਤੇ ਵੱਡੀ ਤਨਖ਼ਾਹ ਵਾਧੇ ਨਾਲ ਮੰਨੀਆਂ ਮੰਗਾਂ

ਪੰਜਾਬ 'ਚ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਮੁੱਕੀ; ਸਰਕਾਰ ਨੇ SIT ਜਾਂਚ ਅਤੇ ਵੱਡੀ ਤਨਖ਼ਾਹ ਵਾਧੇ ਨਾਲ ਮੰਨੀਆਂ ਮੰਗਾਂ

ਸਫ਼ਾਈ ਕਰਮਚਾਰੀਆਂ ਦੀ ਅਗਵਾਈ ਵਾਲੇ ਸਮਾਜਿਕ ਸੰਗਠਨ ਨੇ ਸੋਮਵਾਰ ਨੂੰ ਪੰਜਾਬ ਬੰਦ ਦੀ ਸਦਾ ਦਿੱਤੀ ਸੀ, ਜਿਸਦਾ ਸਭ ਤੋਂ ਵੱਧ ਅਸਰ ਜਲੰਧਰ ਸ਼ਹਿਰ ਵਿੱਚ ਵੇਖਿਆ ਗਿਆ। ਇੱਥੇ ਵਪਾਰਕ ਮੰਡੀਆਂ ਬੰਦ ਰਹੀਆਂ ਅਤੇ ਕਈ ਨਾਮੀ ਸਕੂਲਾਂ — ਜਿਵੇਂ ਕਿ ਐੱਮ.ਜੀ.ਐੱਨ., ਸੇਠ ਹੁਕਮ ਚੰਦ, ਇਨੋਸੈਂਟ ਹਾਰਟ ਅਤੇ ਸ਼ਿਵ ਜੋਤੀ — ਨੇ ਛੁੱਟੀ ਦਾ ਐਲਾਨ ਕਰਦਿਆਂ ਬੱਚਿਆਂ ਨੂੰ ਔਨਲਾਈਨ ਕਲਾਸਾਂ ਰਾਹੀਂ ਪੜ੍ਹਾਇਆ।

Date Updated Last Updated : 27 July 2026, 07:51 PM IST
Share:

ਬਰਨਾਲਾ ਵਿੱਚ ਸਫ਼ਾਈ ਕਾਮਿਆਂ ਨਾਲ ਹੋਈ ਪੁਲਿਸ ਕਾਰਵਾਈ ਤੋਂ ਭੜਕੇ ਵਾਲਮੀਕਿ ਭਾਈਚਾਰੇ ਦਾ ਵਿਰੋਧ-ਪ੍ਰਦਰਸ਼ਨ ਆਖ਼ਿਰਕਾਰ ਖ਼ਤਮ ਹੋ ਗਿਆ ਹੈ। ਪੰਜਾਬ ਸਰਕਾਰ ਨੇ ਲਾਠੀਚਾਰਜ ਮਾਮਲੇ ਦੀ ਪੜਤਾਲ ਲਈ ਵਿਸ਼ੇਸ਼ ਜਾਂਚ ਟੀਮ (SIT) ਗਠਿਤ ਕਰਨ ਦਾ ਫੈਸਲਾ ਕੀਤਾ ਹੈ, ਜਦਕਿ ਠੇਕੇ ਵਾਲੇ ਸਫ਼ਾਈ ਸੇਵਕਾਂ ਅਤੇ ਗੰਦੇ ਪਾਣੀ ਦੀ ਨਿਕਾਸੀ ਵਾਲੇ ਮਜ਼ਦੂਰਾਂ ਲਈ ਵੀ ਤਨਖ਼ਾਹ ਵਿੱਚ ਮਹੱਤਵਪੂਰਨ ਵਾਧਾ ਕਰਨ ਦੀ ਘੋਸ਼ਣਾ ਕੀਤੀ ਗਈ ਹੈ। ਇਸੇ ਦੇ ਨਾਲ ਹੀ ਸਮਾਜ ਨੇ ਹੜਤਾਲ ਦਾ ਐਲਾਨ ਵਾਪਸ ਲੈ ਲਿਆ।

ਤਨਖ਼ਾਹ 'ਚ ਚੌਥੀ ਵਾਰ ਕੀਤਾ ਗਿਆ ਵਾਧਾ

ਇਸ ਫੈਸਲੇ ਤੋਂ ਪਹਿਲਾਂ ਇਨ੍ਹਾਂ ਮਜ਼ਦੂਰਾਂ ਨੂੰ ਕਰੀਬ 10,500 ਰੁਪਏ ਮਹੀਨਾ ਮਿਲਦੇ ਸਨ, ਜਿਸ ਨੂੰ ਪਿਛਲੇ ਮਹੀਨੇ ਵਧਾ ਕੇ 14,000 ਰੁਪਏ ਕਰ ਦਿੱਤਾ ਗਿਆ ਸੀ। ਹੁਣ ਸਰਕਾਰ ਨੇ ਇੱਕ ਹੋਰ ਵੱਡਾ ਕਦਮ ਚੁੱਕਦਿਆਂ ਪ੍ਰੋਬੇਸ਼ਨ ਮਿਆਦ ਦੌਰਾਨ ਮਿਲਣ ਵਾਲੀ ਤਨਖ਼ਾਹ ਨੂੰ ਵਧਾ ਕੇ 20,500 ਰੁਪਏ ਕਰਨ ਦਾ ਫੈਸਲਾ ਲਿਆ ਹੈ, ਜਿਸ ਤੋਂ ਬਾਅਦ ਕਰਮਚਾਰੀ ਆਪਣੇ ਰੋਸ ਮਾਰਚ 'ਤੇ ਰੋਕ ਲਈ ਸਹਿਮਤ ਹੋ ਗਏ।

ਪੰਜਾਬ ਬੰਦ ਤੋਂ ਬਾਅਦ ਹੜਤਾਲ ਦੀ ਸਮਾਪਤੀ

ਸਫ਼ਾਈ ਕਰਮਚਾਰੀਆਂ ਦੀ ਅਗਵਾਈ ਵਾਲੇ ਸਮਾਜਿਕ ਸੰਗਠਨ ਨੇ ਸੋਮਵਾਰ ਨੂੰ ਪੰਜਾਬ ਬੰਦ ਦੀ ਸਦਾ ਦਿੱਤੀ ਸੀ, ਜਿਸਦਾ ਸਭ ਤੋਂ ਵੱਧ ਅਸਰ ਜਲੰਧਰ ਸ਼ਹਿਰ ਵਿੱਚ ਵੇਖਿਆ ਗਿਆ। ਇੱਥੇ ਵਪਾਰਕ ਮੰਡੀਆਂ ਬੰਦ ਰਹੀਆਂ ਅਤੇ ਕਈ ਨਾਮੀ ਸਕੂਲਾਂ — ਜਿਵੇਂ ਕਿ ਐੱਮ.ਜੀ.ਐੱਨ., ਸੇਠ ਹੁਕਮ ਚੰਦ, ਇਨੋਸੈਂਟ ਹਾਰਟ ਅਤੇ ਸ਼ਿਵ ਜੋਤੀ — ਨੇ ਛੁੱਟੀ ਦਾ ਐਲਾਨ ਕਰਦਿਆਂ ਬੱਚਿਆਂ ਨੂੰ ਔਨਲਾਈਨ ਕਲਾਸਾਂ ਰਾਹੀਂ ਪੜ੍ਹਾਇਆ।

ਬੱਸ ਸੇਵਾਵਾਂ 'ਤੇ ਵੀ ਪਏ ਅਸਰ, ਪਰ ਹਾਈਵੇਅ ਰਹੇ ਖੁੱਲ੍ਹੇ

ਜਲੰਧਰ ਬੱਸ ਅੱਡੇ ਤੋਂ ਸਰਕਾਰੀ ਰੁਟਾਂ 'ਤੇ ਬੱਸਾਂ ਦੀ ਆਮਦ-ਆਵਾਜ ਵੀ ਪ੍ਰਭਾਵਿਤ ਹੋਈ, ਪਰ ਰਾਸ਼ਟਰੀ ਅਤੇ ਸੂਬਾਈ ਹਾਈਵੇਅ ਖੁੱਲ੍ਹੇ ਰਹਿਣ ਕਾਰਨ ਲੰਮੀ ਦੂਰੀ ਦੀ ਆਵਾਜਾਈ ਪ੍ਰਭਾਵਿਤ ਨਹੀਂ ਹੋਈ। ਦੁਪਹਿਰ ਕਰੀਬ 1 ਵਜੇ ਵਾਲਮੀਕਿ ਭਾਈਚਾਰੇ ਦੇ ਨੁਮਾਇੰਦਿਆਂ ਨੇ ਐੱਸ.ਡੀ.ਐੱਮ. ਸ਼ੁਭੀ ਆਂਗਰਾ ਨੂੰ ਮੰਗ ਪੱਤਰ ਸੌਂਪਿਆ ਅਤੇ ਪ੍ਰਦਰਸ਼ਨ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ।

ਅੰਮ੍ਰਿਤਸਰ 'ਚ AAP ਨੇਤਾਵਾਂ ਦੇ ਪੋਸਟਰ ਫਾੜੇ

ਅੰਮ੍ਰਿਤਸਰ ਵਿੱਚ ਸਵੇਰੇ ਹਾਲਾਤ ਆਮ ਸਨ, ਪਰ ਦੁਪਹਿਰ 12 ਵਜੇ ਤੋਂ ਬਾਅਦ ਮਾਹੌਲ ਤਪਿਆ। ਪ੍ਰਦਰਸ਼ਨਕਾਰੀਆਂ ਨੇ ਭੰਡਾਰੀ ਪੁਲ 'ਤੇ ਆਮ ਆਦਮੀ ਪਾਰਟੀ ਨੇਤਾਵਾਂ ਦੇ ਲੱਗੇ ਪੋਸਟਰ ਪਾੜ ਕੇ ਸੁੱਟ ਦਿੱਤੇ ਅਤੇ ਲੋਕਾਂ ਨੂੰ ਵਾਪਸ ਘਰਾਂ ਨੂੰ ਭੇਜਣ ਤੋਂ ਬਾਅਦ ਹਾਲਗੇਟ ਬਾਜ਼ਾਰ ਨੂੰ ਵੀ ਬੰਦ ਕਰਵਾ ਦਿੱਤਾ ਗਿਆ।

ਲੁਧਿਆਣਾ, ਪਟਿਆਲਾ, ਬਠਿੰਡਾ 'ਚ ਘੱਟ ਰਿਹਾ ਬੰਦ ਦਾ ਅਸਰ

ਬੰਦ ਦਾ ਪ੍ਰਭਾਵ ਦੂਜੇ ਸ਼ਹਿਰਾਂ ਵਿੱਚ ਸੀਮਤ ਰਿਹਾ। ਲੁਧਿਆਣਾ ਵਿੱਚ ਵਾਲਮੀਕਿ ਸਮਾਜ ਨੇ ਧਰਨਾ ਤੇ ਪ੍ਰਦਰਸ਼ਨ ਤਾਂ ਕੀਤਾ, ਪਰ ਬਾਜ਼ਾਰ ਖੁੱਲ੍ਹੇ ਰਹੇ। ਹਾਂ, ਨਗਰ ਨਿਗਮ ਦਫ਼ਤਰ ਦਾ ਕੰਮ-ਕਾਜ ਜ਼ਰੂਰ ਠੱਪ ਰਿਹਾ। ਪਟਿਆਲਾ ਅਤੇ ਬਠਿੰਡਾ ਵਿੱਚ ਰੋਜ਼ਾਨਾ ਜੀਵਨ ਪੂਰੀ ਤਰ੍ਹਾਂ ਸਧਾਰਨ ਰਿਹਾ ਅਤੇ ਕਿਸੇ ਵੀ ਤਰ੍ਹਾਂ ਦੀ ਕਿਸੀ ਅੜਚਨ ਦੀ ਰਿਪੋਰਟ ਨਹੀਂ ਮਿਲੀ।

ਕਾਂਗਰਸ ਸੰਸਦ ਮੈਂਬਰਾਂ ਨੇ ਦਿੱਲੀ 'ਚ ਕੀਤਾ ਪ੍ਰਦਰਸ਼ਨ

ਪੰਜਾਬ ਦੇ ਹਾਲਾਤ ਨੂੰ ਲੈ ਕੇ ਕਾਂਗਰਸੀ ਆਗੂ ਵੀ ਸਰਗਰਮ ਨਜ਼ਰ ਆਏ। ਦਿੱਲੀ ਵਿੱਚ ਸੰਸਦ ਭਵਨ ਦੇ ਬਾਹਰ ਰਾਜਾ ਵੜਿੰਗ, ਅਮਰ ਸਿੰਘ, ਗੁਰਜੀਤ ਔਜਲਾ ਅਤੇ ਸ਼ੇਰ ਸਿੰਘ ਗੁਬਾਇਆ ਸਮੇਤ ਕਈ ਸੰਸਦ ਮੈਂਬਰਾਂ ਨੇ ਧਰਨਾ ਦਿੱਤਾ। ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਫ਼ਾਈ ਕਾਮਿਆਂ 'ਤੇ ਹੋਈ ਪੁਲਿਸ ਬਰਬਰਤਾ ਅਤੇ ਪੇਪਰ ਲੀਕ ਵਰਗੇ ਮਾਮਲਿਆਂ ਵਿੱਚ ਦੋਸ਼ੀ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇ।

ਸਰਕਾਰ ਵੱਲੋਂ ਸਫ਼ਾਈ ਕਾਮਿਆਂ ਦੇ ਹੱਕਾਂ ਪ੍ਰਤੀ ਭਰੋਸਾ

ਪ੍ਰਾਪਤ ਜਾਣਕਾਰੀ ਅਨੁਸਾਰ, ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਅੱਗੇ ਵੀ ਸਫ਼ਾਈ ਸੇਵਕਾਂ ਦੇ ਕੰਮ ਦੀਆਂ ਹਾਲਤਾਂ ਸੁਧਾਰਨ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਲਗਾਤਾਰ ਕਦਮ ਚੁੱਕੇ ਜਾਣਗੇ। ਪ੍ਰਦਰਸ਼ਨ ਖ਼ਤਮ ਹੋਣ ਤੋਂ ਬਾਅਦ ਸਫ਼ਾਈ ਕਰਮਚਾਰੀਆਂ ਨੇ ਆਪਣਾ ਕੰਮ ਦੁਬਾਰਾ ਸ਼ੁਰੂ ਕਰ ਦਿੱਤਾ ਹੈ।

Recent News