menu-icon
Punjabi Story Line
  • Home
  • News
  • Punjab
  •  ਐਂਟੀ ਕੁਰੱਪਸ਼ਨ ਹੈਲਪ ਲਾਈਨ ਨੰਬਰ ਪੰਜਾਬ ਨੂੰ ਬਣਾ ਰਹੀ ਭ੍ਰਿਸ਼ਟਾਚਾਰ ਮੁਕਤ

 ਐਂਟੀ ਕੁਰੱਪਸ਼ਨ ਹੈਲਪ ਲਾਈਨ ਨੰਬਰ ਪੰਜਾਬ ਨੂੰ ਬਣਾ ਰਹੀ ਭ੍ਰਿਸ਼ਟਾਚਾਰ ਮੁਕਤ

ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਵੱਡਾ ਫੈਸਲਾ ਲਿਆ ਗਿਆ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਨ੍ਹਾਂ ਵੱਲੋਂ ਐਂਟੀ ਕੁਰੱਪਸ਼ਨ ਹੈਲਪ ਲਾਈਨ ਨੰਬਰ ਜਾਰੀ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਇਸ ਨੂੰ ਅਮਲ ‘ਚ ਲਿਆਂਦਿਆਂ ਇਹ ਨੰਬਰ 2022 ਦੀ 23 ਮਾਰਚ ਨੂੰ ਸ਼ਹੀਦ -ਏ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਵਰਸੀ ‘ਤੇ 9501 200 200 ਨੰਬਰ ਜਾਰੀ ਕੀਤਾ ਗਿਆ | ਜਾਰੀ ਕੀਤੇ ਨੰਬਰ 9501 200 200 ‘ਤੇ ਵਟਸਐਪ ਕਰਕੇ ਕਰ ਸਕਦੇ ਹੋ | ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ‘ਚੋਂ ਹਫਤਾ ਵਸੂਲੀ ਬੰਦ ਹੋਈ ਹੈ। 

Date Updated Last Updated : 10 October 2024, 08:57 PM IST
Share:

ਪੰਜਾਬ ਨਿਊਜ। ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਵੱਡਾ ਫੈਸਲਾ ਲਿਆ ਗਿਆ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਨ੍ਹਾਂ ਵੱਲੋਂ ਐਂਟੀ ਕੁਰੱਪਸ਼ਨ ਹੈਲਪ ਲਾਈਨ ਨੰਬਰ ਜਾਰੀ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਇਸ ਨੂੰ ਅਮਲ ‘ਚ ਲਿਆਂਦਿਆਂ ਇਹ ਨੰਬਰ 2022 ਦੀ 23 ਮਾਰਚ ਨੂੰ ਸ਼ਹੀਦ -ਏ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਵਰਸੀ ‘ਤੇ 9501 200 200 ਨੰਬਰ ਜਾਰੀ ਕੀਤਾ ਗਿਆ | ਜਾਰੀ ਕੀਤੇ ਨੰਬਰ 9501 200 200 ‘ਤੇ ਵਟਸਐਪ ਕਰਕੇ ਕਰ ਸਕਦੇ ਹੋ | ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ‘ਚੋਂ ਹਫਤਾ ਵਸੂਲੀ ਬੰਦ ਹੋਈ ਹੈ। 610 ਮਾਮਲੇ ਸਹੀ ਪਾਏ ਗਏ ਅਤੇ 724 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮਾਮਲੇ ਸਹੀ ਪਾਏ ਗਏ ਅਤੇ ਲੋਕਾਂ ਤੇ ਕਾਰਵਾਈ ਕੀਤੀ ਗਈ 12882 ਸ਼ਿਕਾਇਤਾਂ ਮਿਲੀਆਂ 
 
ਉਨ੍ਹਾਂ ਨੇ ਕਿਹਾ ਕਿ ਇਸ ਹੈਲਪਲਾਈਨ ਨੰਬਰ ਮੇਰਾ ਆਪਣਾ ਪਰਸਨਲ ਵਟਸਐੱਪ ਦਿੱਤਾ ਗਿਆ ਹੈ ਜਿਸਤੇ ਕਰੀਬ 12882 ਸ਼ਿਕਾਇਤਾਂ ਮਿਲੀਆਂ ਅਤੇ ਸਰਕਾਰ ਵੱਲੋਂ ਕਾਰਵਾਈ ਕਰਦੇ ਹੋਏ 724 ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਸੀਐਮ ਨੇ ਕਿਹਾ ਕਿ ਜੇਕਰ ਹੁਣ ਤੱਕ ਕਈ ਅਫਸਰਾਂ ਖਿਲਾਫ ਕਾਰਵਾਈ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ 1 ਫ਼ੀਸਦੀ ਮੁਲਾਜ਼ਮ ਗਲਤ ਤੇ ਬੇਈਮਾਨ ਹਨ।  

ਮੈਂ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੀ ਬਦਨਾਮੀ ਨਹੀਂ ਹੋਣ ਦੇਣੀ। ਭ੍ਰਿਸ਼ਟਾਚਾਰ ਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਸਿਰਫ਼ ਆਮ ਆਦਮੀ ਦੀ ਸਰਕਾਰ ਹੀ ਕਰ ਸਕਦੀ ਹੈ। ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਵੱਲੋਂ ਇਹ ਵੀ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਨੂੰ ਭ੍ਰਿਸ਼ਟਾਚਾਰ ਦੇ ਪੈਸੇ ਦੀ ਲੋੜ ਨਹੀਂ। ਅਸੀਂ ਪੂਰੀ ਭ੍ਰਿਸ਼ਟਾਚਾਰ ਪ੍ਰਣਾਲੀ ਨੂੰ ਰੋਕਾਂਗੇ ਅਤੇ ਕਿਸੇ ਵੀ ਅਧਿਕਾਰੀ ਨੂੰ ਉਪਰੋਂ ਕਾਲ ਨਹੀਂ ਆਵੇਗੀ।

Recent News