menu-icon
Punjabi Story Line
  • Home
  • News
  • Punjab
  • illegal mining ਮਾਮਲੇ 'ਚ ਸਿੱਧੂ ਨੇ ਘੇਰੀ ਸਰਕਾਰ, ਪੜੋ ਪੂਰੀ ਖਬਰ.....

illegal mining ਮਾਮਲੇ 'ਚ ਸਿੱਧੂ ਨੇ ਘੇਰੀ ਸਰਕਾਰ, ਪੜੋ ਪੂਰੀ ਖਬਰ.....

ਸਿੱਧੂ ਨੇ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ - ਪਿੰਡ ਮਹਿਰਾ 'ਚ ਜੰਗਲਾਤ ਦੀ ਜ਼ਮੀਨ 'ਤੇ ਅਜਿਹੇ ਕਰੱਸ਼ਰ ਚੱਲ ਰਹੇ ਹਨ ਜਿੱਥੇ ਕਿਸੇ ਵੀ ਵਪਾਰਕ ਗਤੀਵਿਧੀ ਦੀ ਇਜਾਜ਼ਤ ਨਹੀਂ ਹੈ..ਚੋਰ ਤੰਤਰ ਜਾਂ ਲੋਕਤੰਤਰ"

Date Updated Last Updated : 27 January 2024, 08:13 AM IST
Share:

ਹਾਈਲਾਈਟਸ

  • ਨਵਜੋਤ ਸਿੰਘ ਸਿੱਧੂ ਦੇ ਵੱਲੋਂ ਸੋਸ਼ਲ ਮੀਡੀਆ ਤੇ ਹੁਸ਼ਿਆਰਪੁਰ ਦੇ ਮਹਿਰਾ ਪਿੰਡ ਵਿੱਚ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਨਾਲ ਸਬੰਧਤ ਚਾਰ ਵੀਡੀਓਜ਼ ਸ਼ੇਅਰ ਕੀਤੀਆਂ ਹਨ

Punjab News: ਪੰਜਾਬ ਵਿੱਚ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਤੋਂ ਆਪ ਪਾਰਟੀ ਨੂੰ ਘੇਰਿਆ ਹੈ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਸੋਸ਼ਲ ਮੀਡੀਆ ਤੇ ਹੁਸ਼ਿਆਰਪੁਰ ਦੇ ਮਹਿਰਾ ਪਿੰਡ ਵਿੱਚ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਨਾਲ ਸਬੰਧਤ ਚਾਰ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੀਐਮ ਭਗਵੰਤ ਮਾਨ ਨੂੰ ਸਵਾਲ ਕੀਤਾ ਹੈ ਕਿ ਕੀ ਇਹ ਚੋਰਤੰਤਰ ਹੈ ਜਾਂ ਲੋਕਤੰਤਰ। ਉਨ੍ਹਾਂ ਨੇ ਆਪਣੀ ਪੋਸਟ 'ਚ ਲਿਖਿਆ ਹੈ, ''ਪਾਬੰਦੀਸ਼ੁਦਾ ਜੰਗਲਾਤ ਜ਼ਮੀਨ 'ਚ ਨਾਜਾਇਜ਼ ਮਾਈਨਿੰਗ... 'ਆਪ' ਦੇ ਲਾਲਚ ਸ਼ਾਸਨ ਦੇ ਸਾਰੇ ਮਾਪਦੰਡਾਂ ਤੇ ਭਾਰੀ... ਪੀਐੱਲਪੀਏ ਐਕਟ 1900 ਦੀ ਧਾਰਾ 4 ਅਤੇ 5 ਤਹਿਤ ਪਿੰਡ ਮਹਿਰਾ 'ਚ ਜੰਗਲਾਤ ਦੀ ਜ਼ਮੀਨ 'ਤੇ ਅਜਿਹੇ ਕਰੱਸ਼ਰ ਚੱਲ ਰਹੇ ਹਨ ਜਿੱਥੇ ਕਿਸੇ ਵੀ ਵਪਾਰਕ ਗਤੀਵਿਧੀ ਦੀ ਇਜਾਜ਼ਤ ਨਹੀਂ ਹੈ..ਚੋਰ ਤੰਤਰ ਜਾਂ ਲੋਕਤੰਤਰ"

ਗੈਰ ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਸਿੱਧੂ ਵੱਲੋਂ NGT ਵਿੱਚ ਪਟੀਸ਼ਨ ਕੀਤੀ ਗਈ ਦਾਇਰ

ਗੈਰ ਕਾਨੂੰਨੀ ਮਾਈਨਿੰਗ ਦੇ ਮੁੱਦੇ ਨੂੰ ਸਿੱਧੂ ਪ੍ਰਮੁੱਖਤਾ ਨਾਲ ਉਠਾ ਰਹੇ ਹਨ। ਉਨ੍ਹਾਂ ਨੇ ਰੋਪੜ ਵਿੱਚ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਇਸ ਤੋਂ ਇਲਾਵਾ ਉਹ ਹਰ ਰੋਜ਼ ਕਿਸੇ ਨਾ ਕਿਸੇ ਜ਼ਿਲ੍ਹੇ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਦਾ ਮੁੱਦਾ ਉਠਾ ਰਿਹਾ ਹੈ। ਸਿੱਧੂ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ 'ਚ ਉਨ੍ਹਾਂ ਥਾਵਾਂ ਦੀ ਲੋਕੇਸ਼ਨ ਅਤੇ ਸਮਾਂ ਲਿਖਿਆ ਗਿਆ ਹੈ, ਨਾਲ ਹੀ ਜਿਸ ਵਿਅਕਤੀ ਨੇ ਵੀਡੀਓ ਬਣਾਈ ਹੈ ਉਸ ਨੇ ਉੱਥੇ ਦੀ ਸਾਰੀ ਸਥਿਤੀ ਦਾ ਜ਼ਿਕਰ ਕੀਤਾ ਹੈ।

 

Recent News