menu-icon
Punjabi Story Line
  • Home
  • News
  • Punjab
  • Sidhu Moosewala ਦੇ ਪਿਤਾ ਬਲਕੌਰ ਸਿੰਘ ਬੋਲੇ- ਪੁੱਤਰ ਜਿੰਦਾ ਹੁੰਦਾ ਤਾਂ ਅੱਜ ਕਿਸਾਨੀ ਸੰਘਰਸ਼ ਵਿੱਚ ਸਭ ਤੋਂ ਅੱਗੇ ਖੜਾ ਹੁੰਦਾ

Sidhu Moosewala ਦੇ ਪਿਤਾ ਬਲਕੌਰ ਸਿੰਘ ਬੋਲੇ- ਪੁੱਤਰ ਜਿੰਦਾ ਹੁੰਦਾ ਤਾਂ ਅੱਜ ਕਿਸਾਨੀ ਸੰਘਰਸ਼ ਵਿੱਚ ਸਭ ਤੋਂ ਅੱਗੇ ਖੜਾ ਹੁੰਦਾ

Sidhu Moosewala: ਬਲਕੌਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਪੋਸਟ ਲਿਖ ਕੇ ਖੇਤੀ ਪ੍ਰਤੀ ਸਿੱਧੂ ਮੂਸੇਵਾਲਾ ਦੇ ਪਿਆਰ ਦਾ ਜ਼ਿਕਰ ਵੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਖੇਤੀ ਦਾ ਕੰਮ ਮੇਰੇ ਪੁੱਤਰ ਸਿੱਧੂ ਮੂਸੇਵਾਲਾ ਦੇ ਬਹੁਤ ਕਰੀਬ ਸੀ। ਉਸ ਦੇ ਦਿਲ ਵਿਚ ਟਰੈਕਟਰਾਂ ਦਾ ਜਨੂੰਨ ਸੀ। ਆਪਣੀ ਮਿੱਟੀ ਨਾਲ ਪਿਆਰ ਨੇ ਉਸ ਨੂੰ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਲਈ ਪ੍ਰੇਰਿਤ ਕੀਤਾ।

Date Updated Last Updated : 13 February 2024, 08:48 AM IST
Share:

Sidhu Moosewala: ਦਿੱਲੀ ਵੱਲ ਕਿਸਾਨ ਮਾਰਚ ਤੋਂ ਪਹਿਲਾ ਮਹਿਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਨੂੰ ਫਿਰ ਤੋਂ ਯਾਦ ਕੀਤਾ। ਬਲਕੌਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਪੋਸਟ ਲਿਖ ਕੇ ਖੇਤੀ ਪ੍ਰਤੀ ਸਿੱਧੂ ਮੂਸੇਵਾਲਾ ਦੇ ਪਿਆਰ ਦਾ ਜ਼ਿਕਰ ਵੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਖੇਤੀ ਦਾ ਕੰਮ ਮੇਰੇ ਪੁੱਤਰ ਸਿੱਧੂ ਮੂਸੇਵਾਲਾ ਦੇ ਬਹੁਤ ਕਰੀਬ ਸੀ। ਉਸ ਦੇ ਦਿਲ ਵਿਚ ਟਰੈਕਟਰਾਂ ਦਾ ਜਨੂੰਨ ਸੀ। ਆਪਣੀ ਮਿੱਟੀ ਨਾਲ ਪਿਆਰ ਨੇ ਉਸ ਨੂੰ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਸਾਨਾਂ ਲਈ ਪੂਰੇ ਤਨ-ਮਨ ਨਾਲ ਪ੍ਰਚਾਰ ਕੀਤਾ ਅਤੇ ਜੇਕਰ ਉਹ ਅੱਜ ਜਿਉਂਦਾ ਹੁੰਦਾ ਤਾਂ ਸੰਘਰਸ਼ ਵਿੱਚ ਸਭ ਤੋਂ ਅੱਗੇ ਹੁੰਦਾ। ਜ਼ਿਕਰਯੋਗ ਹੈ ਕਿ ਮੂਸੇਵਾਲਾ ਦੀ 29 ਜੂਨ 2022 ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਦੋਂ ਤੋਂ ਹੁਣ ਤੱਕ ਪਿਤਾ ਬਲਕੌਰ ਸਿੰਘ ਇਨਸਾਫ਼ ਲਈ ਯਤਨਸ਼ੀਲ ਹੈ। 

ਮਹਾਨ ਗਾਇਕ ਹੋਣ ਦੇ ਬਾਵਜੂਦ ਖੇਤਾਂ ਵਿੱਚ ਕੰਮ ਕਰਦਾ ਸੀ ਮੂਸੇਵਾਲਾ 

ਦਸ ਦੇਈਏ ਕਿ ਢਾਈ ਸਾਲ ਪਹਿਲਾਂ ਸ਼ੁਰੂ ਹੋਏ ਕਿਸਾਨ ਅੰਦੋਲਨ ਦਾ ਸਿੱਧੂ ਮੂਸੇਵਾਲਾ ਨੇ ਸਮਰਥਨ ਕੀਤਾ ਸੀ। ਸਿੱਧੂ ਮੂਸੇਵਾਲਾ ਮਿਊਜ਼ਿਕ ਇੰਡਸਟਰੀ ਦਾ ਬਾਦਸ਼ਾਹ ਬਣ ਚੁੱਕਾ ਸੀ। ਉਸ ਦੀ ਦੇਸ਼-ਵਿਦੇਸ਼ ਵਿੱਚ ਕਰੋੜਾਂ ਰੁਪਏ ਦੀ ਜਾਇਦਾਦ ਸੀ। ਪਰ ਟਰੈਕਟਰਾਂ ਨਾਲ ਉਸਦਾ ਪਿਆਰ ਹਮੇਸ਼ਾ ਬਣਿਆ ਰਿਹਾ। ਜਦੋਂ ਵੀ ਉਹ ਭਾਰਤ ਵਿੱਚ ਠਹਿਰਦਾ ਸੀ ਤਾਂ ਰਾਤ ਨੂੰ ਆਪਣੇ ਘਰ ਪਿੰਡ ਮੂਸੇ ਆ ਜਾਂਦਾ ਸੀ। ਇੱਥੇ ਇੱਕ ਮਹਾਨ ਗਾਇਕ ਹੋਣ ਦੇ ਬਾਵਜੂਦ ਉਸ ਦੇ ਪ੍ਰਸ਼ੰਸਕ ਉਸ ਨੂੰ ਖੇਤਾਂ ਵਿੱਚ ਕੰਮ ਕਰਦੇ ਦੇਖਦੇ ਸਨ। ਇੱਥੇ ਹੀ ਬੱਸ ਨਹੀਂ ਪਿੰਡ ਮੂਸੇਵਾਲਾ ਵਿੱਚ ਜਦੋਂ ਸਿੱਧੂ ਮੂਸੇਵਾਲਾ ਦਾ ਆਲੀਸ਼ਾਨ ਘਰ ਬਣ ਰਿਹਾ ਸੀ ਤਾਂ ਸਿੱਧੂ ਖੁਦ ਆਪਣੇ ਟਰੈਕਟਰ-ਟਰਾਲੀ ਵਿੱਚ ਮਿੱਟੀ ਲੱਦ ਕੇ ਲਿਆਉਂਦੇ ਸਨ।

Recent News