menu-icon
Punjabi Story Line
  • Home
  • News
  • Punjab
  • Sri Muktsar Sahib: ਪੀਜੀਆਈ ਜਾਣ ਲਈ ਨਿਕਲੇ ਪਿਓ ਪੁੱਤ ਤੋਂ ਲੁੱਟ, ਵਿਰੋਧ ਕਰਨ ਤੇ ਪਿਤਾ ਦੀ ਹੱਤਿਆ, ਬੇਟੇ ਨੂੰ ਚਾੜਿਆ ਕੁਟਾਪਾ 

Sri Muktsar Sahib: ਪੀਜੀਆਈ ਜਾਣ ਲਈ ਨਿਕਲੇ ਪਿਓ ਪੁੱਤ ਤੋਂ ਲੁੱਟ, ਵਿਰੋਧ ਕਰਨ ਤੇ ਪਿਤਾ ਦੀ ਹੱਤਿਆ, ਬੇਟੇ ਨੂੰ ਚਾੜਿਆ ਕੁਟਾਪਾ 

ਲਖਬੀਰ ਸਿੰਘ ਆਪਣੇ ਪੀਜੀਆਈ ਚੰਡੀਗੜ੍ਹ ਤੋਂ ਪੀਲੀਆ ਦਾ ਇਲਾਜ ਕਰਵਾ ਰਿਹਾ ਸੀ। ਉਹ ਆਪਣੇ ਪੁੱਤਰ ਨਾਲ ਹੀ ਪੀਜੀਆਈ ਜਾਣ ਲਈ ਘਰੋਂ ਨਿਕਲਿਆ ਸੀ। ਇਸ ਦੌਰਾਨ ਲੁਟੇਰਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਲੁੱਟ-ਖੋਹ ਤੋਂ ਬਾਅਦ ਲਖਬੀਰ ਸਿੰਘ ਦਾ ਕਤਲ ਕਰ ਦਿੱਤਾ।

Date Updated Last Updated : 06 September 2024, 12:21 PM IST
Share:

ਪੰਜਾਬ ਨਿਊਜ। ਮੁਕਤਸਰ ਦੇ ਮਰਾੜ ਕਲਾਂ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ। ਸ਼ੁੱਕਰਵਾਰ ਸਵੇਰੇ 5.30 ਵਜੇ ਆਲਟੋ ਕਾਰ ਵਿੱਚ ਪੀਜੀਆਈ ਜਾਣ ਲਈ ਨਿਕਲੇ ਪਿਓ-ਪੁੱਤ ਨੂੰ ਲੁੱਟਣ ਤੋਂ ਬਾਅਦ ਮੁਲਜ਼ਮਾਂ ਨੇ ਬਜ਼ੁਰਗ ਵਿਅਕਤੀ ਦਾ ਕਤਲ ਕਰ ਦਿੱਤਾ। ਬੇਟੇ ਦੀ ਬੇਰਹਿਮੀ ਨਾਲ ਹਥਿਆਰਾਂ ਨਾਲ ਕੁੱਟਮਾਰ ਕੀਤੀ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਥਾਣਾ ਬਰੀਵਾਲਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਲਖਬੀਰ ਸਿੰਘ (54) ਪੁੱਤਰ ਦਿਆਲ ਸਿੰਘ ਵਾਸੀ ਮਰਾੜ ਕਲਾਂ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਲਖਬੀਰ ਸਿੰਘ ਪੀਲੀਏ ਤੋਂ ਪੀੜਤ ਸੀ ਅਤੇ ਪੀਜੀਆਈ ਚੰਡੀਗੜ੍ਹ ਤੋਂ ਜ਼ੇਰੇ ਇਲਾਜ ਸੀ। ਸ਼ੁੱਕਰਵਾਰ ਸਵੇਰੇ 5.30 ਵਜੇ ਉਹ ਆਪਣੇ ਬੇਟੇ ਨਾਲ ਆਲਟੋ ਕਾਰ 'ਚ ਘਰੋਂ ਨਿਕਲਿਆ। ਦੋਵੇਂ ਪਿਓ-ਪੁੱਤ ਮਰਾੜ ਕਲਾਂ ਤੋਂ ਖਾਰਾ ਲਿੰਕ ਰੋਡ ਰਾਹੀਂ ਮੁਕਤਸਰ-ਕੋਟਕਪੂਰਾ ਹਾਈਵੇ ਵੱਲ ਜਾ ਰਹੇ ਸਨ। ਜਦੋਂ ਉਹ ਪਿੰਡ ਮਰਾੜ ਕਲਾਂ ਤੋਂ ਥੋੜ੍ਹਾ ਅੱਗੇ ਰੇਲਵੇ ਫਾਟਕ ਨੇੜੇ ਪੁੱਜੇ ਤਾਂ ਲੁਟੇਰਿਆਂ ਨੇ ਕਾਰ ਰੋਕ ਕੇ ਦੋਵਾਂ ਕੋਲੋਂ ਪੈਸੇ ਅਤੇ ਮੋਬਾਈਲ ਫੋਨ ਖੋਹ ਲਏ। ਇਸ ਦੌਰਾਨ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ 'ਤੇ ਹਥਿਆਰਾਂ ਨਾਲ ਹਮਲਾ ਕਰਕੇ ਪਿਤਾ ਦਾ ਕਤਲ ਕਰ ਦਿੱਤਾ। ਬੇਟੇ ਦੀ ਵੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।

Recent News